ਸਮਾਰਟਫੋਨ ਜਿਨ੍ਹਾਂ ਦੀ ਕੀਮਤ ਵਿੱਚ ਸਾਲ ਦੇ ਆਖਰੀ ਹਫਤੇ ਹੋਈ ਵੱਡੀ ਕਟੌਤੀ

Google Pixel2: ਗੂਗਲ ਦੇ ਸਾਲ 2017 ਦਾ ਫਲੈਗਸ਼ਿਪ ਪਿਕਸਲ 2 ਦੀ ਕੀਮਤ ਵਿੱਚ 11,000 ਰੁਪਏ ਦੀ ਕਟੌਤੀ ਕੀਤੀ ਗਈ ਹੈ. ਪਿਕਸਲ 2 ਦਾ 64 ਜੀਬੀ ਮਾੱਡਲ ਹੁਣ 49,999 ਰੁਪਏ ਵਿੱਚ ਉਪਲੱਬਧ ਹੈ. ਇਸਨੂੰ ਕੰਪਨੀ ਨੇ 61,000 ਰੁਪਏ ਵਿੱਚ ਲਾਂਚ ਕੀਤਾ ਸੀ. ਇਸਨੂੰ ਸਾਲ ਦਾ ਸਭ ਤੋਂ ਬਿਹਤਰੀਨ ਸਮਾਰਟਫੋਨ ਮੰਨਿਆ ਜਾ ਰਿਹਾ ਹੈ.ਪਿਕਸਲ 2 ਵਿੱਚ 5 ਇੰਚ ਸਕਰੀਨ ਦਿੱਤੀ ਗਈ ਹੈ, ਸਨੈਪਡਰੈਗਨ 835 ਪ੍ਰੋਸੈਸਰ ਅਤੇ 4 ਜੀਬੀ ਰੈਮ ਦਿੱਤੀ ਗਈ ਹੈ. 12.2 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ F1.8 ਅਪਰਚਰ ਅਤੇ ਆਪਟਿਕਲ ਇਮੇਜ਼ ਸਟੈਬਲਾਈਜ਼ੇਸ਼ਨ ਦੇ ਨਾਲ ਆਉਂਦਾ ਹੈ. ਓਥੇ ਹੀ ਸੈਲਫੀ ਦੇ ਲਈ 8 ਮੇਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ.
Google Pixel 2 XL:ਗੂਗਲ ਨੇ ਆਪਣੇ ਦੂਜੇ ਫਲੈਗਸ਼ਿਪ ਡਿਵਾਈਸ ਪਿਕਸਲ 2 XL ਦੀ ਕੀਮਤ ਵਿੱਚ 5,000 ਰੁਪਏ ਦੀ ਕਟੌਤੀ ਕੀਤੀ ਹੈ. ਇਸਦਾ 64 ਜੀਬੀ ਮਾੱਡਲ 67,999 ਰੁਪਏ ਵਿੱਚ ਉਪਲੱਬਧ ਹੈ ਜਿਸਨੂੰ 73,000 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ. Google Pixel 2 XL ਵਿੱਚ 6 ਇੰਚ ਸਕਰੀਨ ਦਿੱਤੀ ਗਈ ਹੈ. ਡਿਸਪਲੇ ਲੱਗਭੱਗ ਏਜ-ਟੂ-ਏਜ ਡਿਸਪਲੇ ਦੇ ਨਾਲ ਆਉਂਦਾ ਹੈ. 12.2 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ F1.8 ਅਪਰਚਰ ਅਤੇ ਆਪਟਿਕਲ ਇਮੇਜ਼ ਸਟੈਬਲਾਈਜ਼ੇਸ਼ਨ ਦੇ ਨਾਲ ਆਉਂਦਾ ਹੈ. ਓਥੇ ਹੀ ਸੈਲਫੀ ਦੇ ਲਈ 8 ਮੇਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ.
Vivo V7: ਇਸਦੀ ਕੀਮਤ ਵਿੱਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ. ਹੁਣ ਇਹ ਫਲਿਪਕਾਰਟ ਅਤੇ ਅਮੇਜ਼ਨ ਇੰਡੀਆ ਤੇ 16,990 ਰੁਪਏ ਵਿੱਚ ਉਪਲੱਬਧ ਹੋਵੇਗਾ। ਇਸ ਵਿੱਚ f/2.0 ਅਪਰਚਰ ਵਾਲਾ 16 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ. ਇਸਦੇ ਨਾਲ ਹੀ 24 ਮੇਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ. 5.7 ਇੰਚ ਦੀ ਸਕਰੀਨ, ਸਨੈਪਡਰੈਗਨ 450 ਪ੍ਰੋਸੈਸਰ, 4ਜਿਬੀ ਰੈਮ, 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ.
Oppo F3: ਭਾਰਤ ਵਿੱਚ ਹੁਣ ਇਹ ਸਮਾਰਟਫੋਨ 3,000 ਰੁਪਏ ਸਸਤੀ ਕੀਮਤ ਵਿੱਚ ਉਪਲੱਬਧ ਹੋਣਗੇ। ਸਮਾਰਟਫੋਨ 16,990 ਰੁਪਏ ਵਿੱਚ ਹੁਣ ਉਪਲੱਬਧ ਹੋਵੇਗਾ। Oppo F3 ਨੂੰ 19990 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ, ਇਸ ਵਿੱਚ ਡੁਏਲ ਸੈਲਫੀ ਕੈਮਰਾ ਦਿੱਤਾ ਗਿਆ ਹੈ. f/2 ਅਪਰਚਰ ਦੇ ਨਾਲ ਇੱਕ ਲੈਂਸ 16 ਮੇਗਾਪਿਕਸਲ ਅਤੇ ਦੂਜਾ 8 ਮੇਗਾਪਿਕਸਲ ਦਾ ਹੈ. ਇਹ ਦੋਵੇਂ ਹੀ ਲੈਂਸ ਵਾਈਡ ਐਂਗਲ ਸ਼ੂਟ ਦੇ ਲਈ ਬਿਹਤਰੀਨ ਹਨ. ਸਮਾਰਟਫੋਨ ਦੇ ਰਿਅਰ ਪੈਨਲ ਤੇ 13 ਮੇਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ. ਜੋ ਪੀਡੀਐਫ ਅਤੇ ਐਲ.ਈ.ਡੀ ਦੇ ਨਾਲ ਆਉਂਦਾ ਹੈ. 5.5 ਇੰਚ ਦੀ ਸਕਰੀਨ,ਮੀਡੀਆਟੈਕ ਆਕਟਾਕੋਰ SoC ਪ੍ਰੋਸੈਸਰ, 4ਜੀਬੀ ਰੈਮ ਅਤੇ 3200mAh ਦੀ ਬੈਟਰੀ ਦਿੱਤੀ ਗਈ ਹੈ.
Moto G5S Plus: ਨਵੇਂ ਸਾਲ ਦੇ ਮੌਕੇ ਤੇ ਲੇਨੋਵੋ ਓਨਡ ਮੋਟੋਰੋਲਾ ਦੇ ਬੱਜਟ ਸਮਾਰਟਫੋਨ ਮੋਟੋ G5S ਪਲੱਸ ਦੀ ਕੀਮਤ ਵਿੱਚ ਕਟੌਤੀ ਹੋਈ ਹੈ. ਇਸ 1.000 ਰੁਪਏ ਦੀ ਕਟੌਤੀ ਦੇ ਨਾਲ ਹੀ ਹੁਣ ਇਹ ਸਮਾਰਟਫੋਨ 14,999 ਰੁਪਏ ਵਿੱਚ ਉਪਲੱਬਧ ਹੈ. ਇਸ ਸਮਾਰਟਫੋਨ ਦੀ ਕੀਮਤ 15,999 ਰੁਪਏ ਸੀ. ਮੋਟੋ G5S ਪਲੱਸ ਐਕਸਕਲੂਸਿਵ ਤੌਰ ਤੇ Amazon.in ਅਤੇ ਮੋਟੋ ਹੱਬ ਸਟੋਰਸ ਤੇ ਵਿੱਕਰੀ ਦੇ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਬਲਸ਼ ਗੋਲ੍ਡ ਅਤੇ ਲੁਨਰ ਗਰੇ ਕਲਰ ਵੇਰੀਐਂਟ ਵਿੱਚ ਖਰੀਦ ਸਕਦੇ ਹੋ. ਇਸ ਵਿੱਚ 13 ਮੇਗਾਪਿਕਸਲ ਦਾ ਡੁਏਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ ਓਥੇ ਹੀ 8 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ ਜੋ ਫਲੈਸ਼ ਦੇ ਨਾਲ ਆਉਂਦਾ ਹੈ. ਸਨੈਪਡਰੈਗਨ 625,4ਜੀਬੀ ਰੈਮ, ਐਂਡਰਾਇਡ ਨੂਗਾ 7.1 ਓਐਸ ਅਤੇ 3000mAh ਦੀ ਬੈਟਰੀ ਦਿੱਤੀ ਗਈ ਹੈ.
2017 ਬੀਤਣ ਵਾਲਾ ਹੈ ਅਤੇ ਨਵਾਂ ਸਾਲ ਦਸਤਕ ਦੇਣ ਵਾਲਾ ਹੈ. ਅਜਿਹੇ ਵਿੱਚ ਅੱਜ ਅਸੀਂ ਉਨ੍ਹਾਂ ਸਮਾਰਟਫੋਨ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ ਵਿੱਚ ਸਾਲ ਦੇ ਆਖਰੀ ਹਫਤੇ ਵਿੱਚ ਕਟੌਤੀ ਹੋਈ ਹੈ ਅਤੇ ਇਹ ਸਮਾਰਟਫੋਨ ਤੁਹਾਡੇ ਲਈ Best Buy ਸਮਾਰਟਫੋਨ ਸਾਬਿਤ ਹੋ ਸਕਦੇ ਹਨ.
ਸੈਮਸੰਗ ਸਮਾਰਟਫੋਨ ਡਿਸਕਾਊਂਟ: ਫਲਿੱਪਕਾਰਟ ਸੇਲ ਵਿੱਚ ਗਲੈਕਸੀ ਔਨ Nxt (16 GB) 9,999 ਰੁਪਏ ਤੇ ਉਪਲਬਧ ਹੈ, ਗਲੈਕਸੀ (16 GB) 13,900 ਰੁਪਏ 'ਤੇ ਉਪਲਬਧ ਹੈ।