ਔਨਰ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਰਟਫੋਨ
ਇਸ ਫੋਨ ਵਿੱਚ 3750 ਐਮਆਈਐਚ ਦੀ ਬੈਟਰੀ ਹੈ, 26 ਮੈਗਾਪਿਕਸਲ ਤੇ 20 ਮੈਗਾਪਿਕਸਲ ਦਾ ਕੈਮਰਾ ਹੈ।
ਹੁਵਾਏ ਗਰੁੱਪ ਦੇ ਭਾਰਤ ਦੇ ਸੇਲ ਮੈਨੇਜਰ ਪੀ. ਸੰਜੀਵ ਨੇ ਦੱਸਿਆ, ਇਹ ਭਾਰਤ ਦੇ ਬਾਜ਼ਾਰ ਵਿੱਚ ਨਵੀਂ ਸ਼ੁਰੂਆਤ ਹੋਵੇਗੀ ਜੋ ਯੂਜ਼ਰ ਦਾ ਇੰਟੈਲੀਜੈਂਟ ਫੋਨ ਵੱਲ ਰੁਖ ਕਰੇਗੀ।
ਇਸ ਵਿੱਚ ਕਈ ਏਆਈ ਐਪਲੀਕੇਸ਼ਨ ਹਨ, ਜੋ ਤਸਵੀਰਾਂ ਖਿੱਚਣ ਦੌਰਾਨ ਅਲੱਗ ਨਜ਼ਾਰੇ 'ਤੇ ਪਕੜ ਰੱਖਦੇ ਹਨ। ਰੀਅਲ-ਟਾਈਮ ਵਿੱਚ ਬਿਨਾ ਇੰਟਰਨੈੱਟ ਦੇ ਵੱਖ ਵੱਖ ਭਾਸ਼ਾਵਾਂ ਦੀ ਟ੍ਰਾਂਸਲੇਸ਼ਨ ਕਰ ਸਕਦੇ ਹਨ। ਬਿਨਾ ਇੰਟਰਨੈੱਟ ਦੇ ਫੋਨ ਆਪਣੇ ਉਸੇ ਮੁਤਾਬਕ ਇਸ ਦੀ ਪ੍ਰਫੋਰਮੈਂਸ ਵਿੱਚ ਵਾਧਾ ਕਰ ਸਕਦਾ ਹੈ।
ਕੰਪਨੀ ਦੇ ਦਾਅਵਾ ਕੀਤਾ ਕਿ ਇਸ ਵਿੱਚ ਸ਼ਕਤੀਸ਼ਾਲੀ ਕਿਰਿਨ 970 ਚਿੱਪਸੈੱਟ ਹੈ। ਇਸ ਵਿੱਚ ਨੁਰਾਲ ਨੈੱਟਵਰਕ ਪ੍ਰੋਸੈਸਿੰਗ ਯੂਨਿਟ ਹੈ।
ਵਨ ਪਲੱਸ 5ਟੀ ਨੂੰ ਟੱਕਰ ਦੇਣ ਲਈ ਚੀਨੀ ਕੰਪਨੀ ਹੁਵਾਏ ਦੇ ਉੱਪ ਬ੍ਰਾਂਡ ਔਨਰ ਨੇ ਬੇਜ਼ਲਲੈੱਸ ਵਿਊ 10 ਸਮਾਰਟਫੋਨ ਨੂੰ 8 ਦਸੰਬਰ ਤਕ ਲੌਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਕੀਮਤ 29,999 ਰੁਪਏ ਹੈ। ਇਹ ਔਨਰ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਪਹਿਲਾ ਫੋਨ ਹੈ।