✕
  • ਹੋਮ

7,000 ਰੁਪਏ ਤੋਂ ਘੱਟ ਕੀਮਤ ਵਾਲੇ ਬੈਸਟ ਸਮਾਰਟਫ਼ੋਨ

ਏਬੀਪੀ ਸਾਂਝਾ   |  09 Feb 2018 01:12 PM (IST)
1

Redmi 4A: 5 ਇੰਚ ਦਾ ਫੁੱਲ HD ਡਿਸਪਲੇਅ ਦੇ ਨਾਲ ਕਵਾਲਕੌਮ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਵਿੱਚ 2GB+16GB ਸਟੋਰੇਜ ਆਉਂਦੀ ਹੈ ਅਤੇ 13 ਮੈਗਾਪਿਕਸਲ ਦਾ ਮੁੱਖ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ ਤੇ 3120 mAh ਦੀ ਬੈਟਰੀ ਵੀ ਦਿੱਤੀ ਗਈ ਹੈ। ਮੁੱਲ: 6,999 ਰੁਪਏ।

2

Moto C Plus: 5 ਇੰਚ ਦੀ ਸਕ੍ਰੀਨ ਵਾਲੇ ਮੋਟੋ ਸੀ ਪਲੱਸ ਵਿੱਚ ਮੀਡੀਆਟੈੱਕ ਕੁਆਰਡਕੋਰ ਕੋਰਟੈਕਸ A53 SoC ਪ੍ਰੋਸੈਸਰ ਦਿੱਤਾ ਗਿਆ ਹੈ। ਇੰਟਰਨਲ ਮੈਮੋਰੀ 16 ਜੀ.ਬੀ. ਹੈ ਜਿਸ ਨੂੰ ਵਧਾ ਕੇ 128 ਜੀ.ਬੀ. ਕੀਤਾ ਜਾ ਸਕਦਾ ਹੈ। 8 ਮੈਗਾਪਿਕਸਲ ਦੇ ਰੀਅਰ ਕੈਮਰੇ ਤੇ 2 ਮੈਗਾਪਿਕਸਲ ਵਾਲੇ ਫਰੰਟ ਫੇਸਿੰਗ ਕੈਮਰੇ ਵਾਲੇ ਇਸ ਸਮਾਰਟਫ਼ੋਨ ਨੂੰ 4000mAh ਦੀ ਬੈਟਰੀ ਚਲਾਉਂਦੀ ਹੈ। ਕੀਮਤ- 6,999 ਰੁਪਏ।

3

Redmi 4: ਰੈਡਮੀ 4 ਵਿੱਚ 5 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਕਵਾਲਕੌਮ ਸਨੈਪਡ੍ਰੈਗਨ 430 ਪ੍ਰੋਸੈਸਰ, 2 ਜੀ.ਬੀ. ਰੈਮ ਦਿੱਤੀ ਗਈ ਹੈ। 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 4,100 mAh ਦੀ ਬੈਟਰੀ ਵੀ ਦਿੱਤੀ ਗਈ ਹੈ। ਮੁੱਲ- 6,999 ਰੁਪਏ।

4

Nokia 2: HMD ਗਲੋਬਲ ਨੇ ਨੋਕੀਆ ਸੀਰੀਜ਼ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਨੋਕੀਆ 2 ਉਤਾਰਿਆ ਹੈ। ਇਸ ਵਿੱਚ 5 ਇੰਚ ਦਾ ਫੁੱਲ HD ਸਕ੍ਰੀਨ ਦਿੱਤੀ ਗਈ ਹੈ। ਸਨੈਪਡ੍ਰੈਗਨ 212 ਪ੍ਰੋਸੈਸਰ ਤੇ 1 ਜੀ.ਬੀ. ਰੈਮ ਦਿੱਤੀ ਗਈ ਹੈ। 8 ਜੀ.ਬੀ. ਇੰਟਰਨਲ ਮੈਮੋਰੀ ਹੈ ਜਿਸ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਮੁੱਖ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਐਂਡ੍ਰੌਇਡ 7.1 ਨੂਗਾ ਓ.ਐੱਸ. ਵਾਲੇ ਇਸ ਫ਼ੋਨ ਨੂੰ ਚਲਾਉਣ ਲਈ 4,100 mAh ਦੀ ਬੈਟਰੀ ਦਿੱਤੀ ਗਈ ਹੈ। ਕੀਮਤ: 6,999 ਰੁਪਏ।

5

Redmi 5A: ਇਸ ਵਿੱਚ 5 ਇੰਚ ਦੀ ਫੁੱਲ HD ਸਕਰੀਨ ਦਿੱਤੀ ਗਈ ਹੈ। ਸਨੈਪਡ੍ਰੈਗਨ ਦਾ 425 ਪ੍ਰੋਸੈਸਰ ਤੇ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਰੈੱਡਮੀ 5ਏ ਵਿੱਚ ਐਂਡ੍ਰੌਇਡ ਨੂਗਾ ਆਧਾਰਤ MIUI 9 ਓ.ਐਸ. ਦਿੱਤਾ 'ਤੇ ਚੱਲਣ ਵਾਲਾ ਇਹ ਸਮਾਰਟਫ਼ੋਨ 3,000 mAh ਦੀ ਬੈਟਰੀ ਨਾਲ ਆਉਂਦਾ ਹੈ। ਕੀਮਤ: 5,999 ਰੁਪਏ।

6

ਅੱਜ ਕੱਲ੍ਹ ਨਿੱਤ ਦਿਨ ਨਵੇਂ ਸਮਾਰਟਫ਼ੋਨ ਬਾਜ਼ਾਰ ਵਿੱਚ ਲੌਂਚ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਸਮਾਰਟਫ਼ੋਨ ਖਰੀਦਦੇ ਸਮੇਂ ਇਹ ਸਮਝ ਨਹੀਂ ਆਉਂਦੀ ਕਿ ਕਿਹੜਾ ਸਮਾਰਟਫ਼ੋਨ ਖਰੀਦਿਆ ਜਾਵੇ ਜੋ ਬਿਹਤਰ ਫੀਚਰਜ਼ ਵਾਲਾ ਹੋਵੇ ਤੇ ਜੇਬ 'ਤੇ ਵੀ ਭਾਰੀ ਨਾ ਪਵੇ। ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਸਮਾਰਟਫ਼ੋਨ ਲੈ ਕੇ ਆਏ ਹਾਂ ਜਿਨ੍ਹਾਂ ਵਿੱਚੋਂ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਚੁਣ ਸਕਦੇ ਹੋ:

  • ਹੋਮ
  • Photos
  • ਖ਼ਬਰਾਂ
  • 7,000 ਰੁਪਏ ਤੋਂ ਘੱਟ ਕੀਮਤ ਵਾਲੇ ਬੈਸਟ ਸਮਾਰਟਫ਼ੋਨ
About us | Advertisement| Privacy policy
© Copyright@2025.ABP Network Private Limited. All rights reserved.