10 ਹਜ਼ਾਰ ਤੋਂ ਘੱਟ ਕੀਮਤ ਵਾਲੇ ਇਹ ਨੇ ਬੈਸਟ ਕੈਮਰਾ ਫ਼ੋਨ
ਸ਼ਾਓਮੀ ਰੈੱਡਮੀ 6 ਵੀ ਇਸ ਬਜਟ ਵਿੱਚ ਚੰਗਾ ਵਿਕਲਪ ਹੈ। ਫ਼ੋਨ ਦੀ ਕੀਮਤ 7,999 ਰੁਪਏ ਹੈ। ਰੈੱਡਮੀ 6 ਵਿੱਚ 12+5 ਮੈਗਾਪਿਕਸਲ ਦਾ ਰੀਅਰ ਅਤੇ ਪੰਜ ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫ਼ੋਨ ਦੀ ਮੈਮੋਰੀ 32 ਜੀਬੀ ਤੇ ਰੈਮ 3 ਜੀਬੀ ਹੈ। ਇਸ ਦੀ ਖਾਸੀਅਤ 3000mAh ਦੀ ਬੈਟਰੀ ਵੀ ਹੈ।
ਆਨਰ 7ਏ ਵੀ ਇੱਕ ਬਜਟ ਸਮਾਰਟਫ਼ੋਨ ਹੈ। ਕੰਪਨੀ ਨੇ ਇਸ ਦੀ ਕੀਮਤ 9,390 ਰੁਪਏ ਰੱਖੀ ਹੈ। ਫ਼ੋਨ ਵਿੱਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਤੇ ਦੋ ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਫ਼ੋਨ ਵਿੱਚ ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ।
ਓਪੋ ਦੀ ਹੀ ਇਕਾਈ ਰੀਅਲਮੀ ਦਾ ਫ਼ੋਨ ਵੀ ਇਸ ਸੂਚੀ ਵਿੱਚ ਆਇਆ ਹੈ। ਰੀਅਲਮੀ 2 ਦੀ ਕੀਮਤ 8,990 ਰੁਪਏ ਹੈ। ਫ਼ੋਨ ਵਿੱਚ 13+2 ਮੈਗਾਪਿਕਸਲ ਦਾ ਰੀਅਰ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸਮਾਰਟਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਇੰਟਰਨਲ ਮੈਮੋਰੀ ਹੈ।
ਅਗਲਾ ਨੰਬਰ ਵੀ ਸ਼ਾਓਮੀ ਦਾ ਹੀ ਹੈ। ਰੈੱਡਮੀ ਨੋਟ 5 ਬਾਜ਼ਾਰ ਵਿੱਚ 9,999 ਰੁਪਏ ਦੀ ਕੀਮਤ 'ਤੇ ਉਪਲਬਧ ਹੈ। ਇਸ ਵਿੱਚ 12 ਮੈਗਾਪਿਕਸਲ ਦਾ ਰੀਅਰ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਸ਼ਾਓਮੀ ਦੇ ਇਸ ਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ।
ਰੈੱਡਮੀ Y2 ਇਸ ਲਿਸਟ ਵਿੱਚ ਸਭ ਤੋਂ ਵਧੀਆ ਸਮਾਰਟਫ਼ੋਨ ਹੈ। ਇਸ ਦੀ ਕੀਮਤ 9,999 ਰੁਪਏ ਹੈ। ਇਸ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਤੇ 12+5 ਮੈਗਾਪਿਕਸਲ ਦਾ ਡੂਅਲ ਲੈਂਜ਼ ਰੀਅਰ ਕੈਮਰਾ ਹੈ। ਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਹੈ, ਜਿਸ ਨੂੰ 128 ਜੀਬੀ ਤਕ ਵਧਾਇਆ ਜਾ ਸਕਦਾ ਹੈ।
ਉਂਝ ਤਾਂ ਬਾਜ਼ਾਰ ਵਿੱਚ ਘੱਟ ਕੀਮਤ ਵਿੱਚ ਬਹੁਤ ਸਾਰੇ ਸਮਾਰਟਫ਼ੋਨ ਉਪਲਬਧ ਹਨ ਪਰ ਜੇਕਰ ਤੁਸੀਂ ਘੱਟ ਬੱਜਟ ਵਿੱਚ ਚੰਗੇ ਕੈਮਰੇ ਵਾਲਾ ਸਮਾਰਟਫ਼ੋਨ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਵਾਲੀਆਂ ਸਲਾਈਡਜ਼ 'ਤੇ ਝਾਤ ਮਾਰ ਲਓ-