✕
  • ਹੋਮ

ਭਾਰਤੀਆਂ ਦਾ ਜੁਗਾੜ! ਕੋਰੋਨਾ ਤੋਂ ਬਚਣ ਲਈ ਕਾਰ 'ਚ ਕੱਢ ਮਾਰੀਆਂ 'ਕੰਧਾਂ'

ਏਬੀਪੀ ਸਾਂਝਾ   |  14 May 2020 05:27 PM (IST)
ਭਾਰਤੀਆਂ ਦਾ ਜੁਗਾੜ! ਕੋਰੋਨਾ ਤੋਂ ਬਚਣ ਲਈ ਕਾਰ 'ਚ ਕੱਢ ਮਾਰੀਆਂ 'ਕੰਧਾਂ'
1

ਡਰਾਈਵਰ ਨੇ ਦੱਸਿਆ ਕਿ ਇਸ ਕੰਮ 'ਚ 7 ਤੋਂ 8 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਅਤੇ ਦੋ ਦਿਨਾਂ 'ਚ ਇਹ ਕਾਰ ਤਿਆਰ ਹੋ ਸਕੀ ਹੈ। ਇਸ ਤੋਂ ਇਲਾਵਾ ਕਾਰ ਵਿੱਚ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਵੀ ਰੱਖੇ ਗਏ ਹਨ। ਡਰਾਈਵਰ ਨੇ ਯਾਤਰੀਆਂ ਦਾ ਰਿਕਾਰਡ ਰੱਖਣ ਲਈ ਇੱਕ ਰਜਿਸਟਰ ਵੀ ਲਗਾਇਆ ਹੈ ਤਾਂ ਜੋ ਟੈਕਸੀ 'ਚ ਬੈਠੇ ਵਿਅਕਤੀ ਦਾ ਰਿਕਾਰਡ ਰਹਿ ਸਕੇ ਕਿ ਉਹ ਕਿੱਥੋਂ ਆਇਆ ਹੈ ਅਤੇ ਕਿੱਥੇ ਜਾਣਾ ਹੈ।

2

ਡਰਾਈਵਰ ਨੇ ਕਾਰ ਨੂੰ ਚਾਰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੈ ਤਾਂ ਜੋ ਟੈਕਸੀ ਵਿੱਚ ਸਵਾਰ ਵਿਅਕਤੀਆਂ ਨੂੰ ਇੱਕ ਦੂਜੇ ਤੋਂ ਸੰਕਰਮਣ ਨਾ ਫੈਲ ਸਕੇ।

3

ਸ਼ਿਮਲਾ ਦੇ ਲੱਕੜ ਬਜ਼ਾਰ ਵਿੱਚ, ਟੈਕਸੀ ਚਾਲਕ ਨਰਿੰਦਰ ਠਾਕੁਰ ਨੇ ਆਪਣੀ ਕਾਰ ਨੂੰ ਚਾਰ ਹਿੱਸਿਆਂ 'ਚ ਵੰਡ ਕੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਇੱਕ ਫਾਰਮੂਲਾ ਤਿਆਰ ਕੀਤਾ ਹੈ।

4

ਇਸ ਦੌਰਾਨ ਹਿਮਾਚਲ ਦੇ ਇੱਕ ਟੈਕਸੀ ਚਾਲਕ ਨੇ ਆਪਣੀ ਟੈਕਸੀ ਨੂੰ ਕੋਰੋਨਾ ਨਾਲ ਲੜਣ ਲਈ ਤਿਆਰ ਕਰ ਲਿਆ ਹੈ।

5

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹਿਮਾਚਲ 'ਚ ਤਾਜ਼ਾ ਮਾਮਲੇ ਦਿੱਲੀ ਤੋਂ ਟੈਕਸੀਆਂ ਰਾਹੀਂ ਆਏ ਲੋਕਾਂ ਦੇ ਹਨ।ਲੌਕਡਾਊਨ ਦੌਰਾਨ ਜਿੱਥੇ ਆਵਾਜਾਈ ਦੇ ਸਾਰੇ ਸਾਧਨ ਬੰਦ ਹਨ ਉੱਥੇ ਸਿਰਫ ਟੈਸਕੀ ਦੇ ਵਿਕਲਪ ਤੋਂ ਇਲਾਵਾ ਹੋਰ ਕੋਈ ਦੂਜਾ ਰਾਹ ਨਹੀਂ ਹੈ।ਪਰ ਕੋਰੋਨਾ ਦੇ ਕਹਿਰ 'ਚ ਲੋਕ ਟੈਕਸੀਆਂ 'ਚ ਬੈਠਣ ਤੋਂ ਪਰਹੇਜ ਕਰਦੇ ਹਨ।

  • ਹੋਮ
  • Photos
  • ਖ਼ਬਰਾਂ
  • ਭਾਰਤੀਆਂ ਦਾ ਜੁਗਾੜ! ਕੋਰੋਨਾ ਤੋਂ ਬਚਣ ਲਈ ਕਾਰ 'ਚ ਕੱਢ ਮਾਰੀਆਂ 'ਕੰਧਾਂ'
About us | Advertisement| Privacy policy
© Copyright@2026.ABP Network Private Limited. All rights reserved.