ਅਮਿਤਾਭ ਨੇ ਰੱਖਿਆ 77ਵੇਂ 'ਚ ਪੈਰ, ਜਾਣੋ ਜ਼ਿੰਦਗੀ ਦੇ ਅਹਿਮ ਰਾਜ਼
ਹਰ ਦੀਵਾਲੀ ‘ਤੇ ਜਲਸਾ ਕਾਫੀ ਖੂਬਸੂਰਤ ਢੰਗ ਨਾਲ ਸਜਾਇਆ ਜਾਂਦਾ ਹੈ। ਇਹ ਘਰ ਅਮਿਤਾਭ ਆਪਣੀ ਪਤਨੀ ਜਯਾ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਬੱਚਨ ਤੇ ਪੋਤੀ ਅਰਾਧਿਆ ਨਾਲ ਰਹਿੰਦੇ ਹਨ।
ਜੇਕਰ ਅਮਿਤਾਭ ਦੇ ਮੁੰਬਈ ਵਾਲੇ ਘਰ ਜਲਸੇ ਦੀ ਗੱਲ ਕੀਤੀ ਜਾਵੇ ਤਾਂ ਉਹ ਬਿੱਗ ਬੀ ਨੂੰ ਰਮੇਸ਼ ਸਿੱਪੀ ਨੇ ਤੋਹਫੇ ‘ਚ ਦਿੱਤਾ ਸੀ। ਜਲਸਾ ਕਾਫੀ ਕੀਮਤੀ ਚੀਜ਼ਾ ਨਾਲ ਸਜਿਆ ਹੋਇਆ ਹੈ। ਅਮਿਤਾਭ ਦਾ ਜਲਸਾ ਸਮੁੰਦਰ ਕੰਢੇ ਹੈ ਜੋ ਜੁਹੂ ਦੇ ਬੇਹੱਦ ਕਰੀਬ ਹੈ।
ਬਿੱਗ ਬੀ ਤੇ ਜਯਾ ਕੋਲ 62 ਕਰੋੜ ਦੀ ਤਾਂ ਸਿਰਫ ਗੋਲਡ ਜਿਊਲਰੀ ਹੈ। ਇਸ ‘ਚ ਦਿਲਚਸਪ ਗੱਲ ਹੈ ਕਿ ਜਯਾ ਤੋਂ ਵੱਧ ਜਿਊਲਰੀ ਬਿੱਗ ਬੀ ਦੀ ਹੈ। ਅਮਿਤਾਭ ਕੋਲ 36 ਕਰੋੜ ਦੀ ਜਿਊਲਰੀ ਹੈ ਤੇ ਜਯਾ ਕੋਲ ਸਿਰਫ 26 ਕਰੋੜ ਦੀ।
ਫ਼ਿਲਮਾਂ `ਚ ਅਜੇ ਵੀ ਐਕਟਿਵ ਅਮਿਤਾਭ ਜਲਦੀ ਹੀ `ਠਗਸ ਆਫ ਹਿੰਦੁਸਤਾਨ` ਤੇ ਇਸ ਤੋਂ ਬਾਅਦ ਚਿਰੰਜੀਵੀ ਦੀ ਸਾਉਥ ਫ਼ਿਲਮ ਤੇ ਤਾਪਸੀ ਪਨੂੰ ਨਾਲ ਫ਼ਿਲਮ `ਬਦਲਾ` `ਚ ਨਜ਼ਰ ਆਉਣ ਵਾਲੇ ਹਨ। ਅਮਿਤਾਭ `ਠਗਸ ਆਫ ਹਿੰਦੁਸਤਾਨ` `ਚ ਪਹਿਲੀ ਵਾਰ ਆਮਿਰ ਖ਼ਾਨ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ। ਇਸ `ਚ ਉਨ੍ਹਾਂ ਨੇ ਆਪਣੇ ਐਕਸ਼ਨ ਆਪ ਕੀਤੇ ਹਨ।
ਅਮਿਤਾਭ ਬੱਚਨ ਤੇ ਜਯਾ ਕੋਲ 1000 ਕਰੋੜ ਦੀ ਜਾਇਦਾਦ ਹੈ ਜਿਸ ‘ਚ ਕੀਮਤੀ ਕਾਰਾਂ ਤੇ ਕਰੋੜਾਂ ਦੇ ਗਹਿਣੇ ਸ਼ਾਮਲ ਹੈ। ਅਮਿਤਾਭ ਕੋਲ ਇੱਕ ਟਾਟਾ ਨੈਨੋ ਕਾਰ ਤੇ ਇੱਕ ਟ੍ਰੈਕਟਰ ਵੀ ਹੈ।
ਹਮੇਸ਼ਾ ਐਕਟਿਵ ਦਿੱਖਣ ਵਾਲੇ ਬਿੱਗ ਬੀ ਪਹਿਲਾਂ ਕਦੇ ਜਿੰਮ ਨਹੀਂ ਕਰਦੇ ਸੀ ਪਰ ਇੱਕ ਦਿਨ ਉਨ੍ਹਾਂ ਨੇ ਖੁਦ ਨੂੰ ਸਕਰੀਨ ‘ਤੇ ਦੇਖਿਆ ਤੇ ਆਪਣੇ ਆਪ ਨੂੰ ਦੇਖ ਕੇ ਕਾਫੀ ਹੈਰਾਨ ਹੋਏ। ਇਸ ਤੋਂ ਬਾਅਦ ਹੁਣ ਤੱਕ ਉਹ ਲਗਾਤਾਰ ਬਿਨਾਂ ਬ੍ਰੇਕ ਜਿੰਮ ਕਰਦੇ ਹਨ ਤੇ ਆਪਣੇ ਆਪ ਨੂੰ ਫਿੱਟ ਰੱਖਦੇ ਹਨ।
ਬਿੱਗ ਬੀ ਇੰਡਸਟਰੀ ‘ਚ ਆਪਣੇ ਅਨੁਸ਼ਾਸ਼ਨ ਲਈ ਵੀ ਕਾਫੀ ਫੇਮਸ ਹਨ। ਉਹ ਹਰ ਕੰਮ ਤੇ ਕਿਸੇ ਵੀ ਇਵੈਂਟ ‘ਚ ਸਮੇਂ ‘ਤੇ ਪਹੁੰਚਣ ਦੇ ਮੁਰੀਦ ਹਨ। ਇੰਨਾ ਹੀ ਨਹੀਂ ਬਿੱਗ ਬੀ ਤਾਂ ਅੱਜ ਵੀ ਆਪਣੇ ਐਕਸ਼ਨ ਸੀਨ ਖੁਦ ਕਰਨ ‘ਚ ਵੱਧ ਯਕੀਨ ਰੱਖਦੇ ਹਨ।
ਬਿੱਗ ਬੀ ਇੰਡਸਟਰੀ ਦੇ ਇੱਕਲੌਤੇ ਅਜਿਹੇ ਸਟਾਰ ਹਨ ਜਿਨ੍ਹਾਂ ਦੇ ਕਈ ਨਾਂ ਹਨ। ਇਸੇ ਤਰ੍ਹਾਂ ਅਮਿਤਾਭ ਕੋਲ 12 ਲਗਜ਼ਰੀ ਕਾਰਾਂ ਹਨ। ਜਿਨ੍ਹਾਂ ‘ਚ ਬੇਂਟਲੇ ਕਾਨਟੀਨੈਂਟਲ ਜੀਟੀ, ਬੇਂਟਲੇ ਅਰੇਂਜ ਆਰ, ਰੇਂਜ ਰੋਵਰ ਵੋਗ, ਮਿਨੀ ਕਫੁਰ ਐਸ ਤੇ ਲੈਂਡ ਕਰੂਜ਼, ਰੋਲਸ ਰਾਈਸ ਫੈਂਟਮ ਕਾਰਾਂ ਸ਼ਾਮਲ ਹਨ।
ਬਿੱਗ ਬੀ ਦਾ ਖਾਣਾ ਵੀ ਕਾਫੀ ਸਾਦਾ ਹੈ। ਉਹ ਸਾਕਾਹਾਰੀ ਖਾਣਾ ਖਾਂਦੇ ਹਨ ਤੇ ਨਸ਼ਿਆਂ ਤੋਂ ਦੂਰੀ ਬਣਾਏ ਰੱਖਦੇ ਹਨ। ‘ਸ਼ਹਿਨਸ਼ਾਹ’ ਦੇ ਖਾਣੇ ‘ਚ ਪੀਲੀ ਦਾਲ ਤੇ ਫੁਲਕਾ ਸ਼ਾਮਲ ਹੈ। ਇਸ ‘ਚ ਜੇਕਰ ਉਹ ਕੁਝ ਇੰਡੀਅਨ ਮਿਠਾਈ ਖਾਂਦੇ ਹਨ ਤਾਂ ਉਸ ਲਈ ਵੀ ਡਾਇਟ ਨੂੰ ਬੈਲੇਂਸ ਕਰਕੇ ਚਲਦੇ ਹਨ।
ਬਿੱਗ ਬੀ ਫ਼ਿਲਮ ‘ਕੁਲੀ’ ਦੀ ਸ਼ੂਟਿੰਗ ਸਮੇਂ ਜ਼ਖ਼ਮੀ ਹੋ ਗਏ ਸੀ। ਫ਼ਿਲਮ ਦੇ ਸ਼ੂਟ ਸਮੇਂ ਉਨ੍ਹਾਂ ਨੂੰ ਪੁਨੀਤ ਈਸਰ ਨੇ ਪੰਚ ਮਾਰਿਆ ਜਿਸ ਤੋਂ ਬਾਅਦ ਅਮਿਤਾਭ ਨੇ ਜੰਪ ਕੀਤਾ ਤੇ ਮੇਜ ਦਾ ਖੁੰਜਾ ਉਨ੍ਹਾਂ ਦੇ ਢਿੱਡ ‘ਚ ਲੱਗਿਆ। ਇਸ ਸਮੇਂ ਉਨ੍ਹਾਂ ਦੇ ਕਾਫੀ ਸੱਟ ਲੱਗੀ ਤੇ ਉਨ੍ਹਾਂ ਦਾ ਕਾਫੀ ਖੂਨ ਨਿਕਲ ਗਿਆ। ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕੀਤਾ ਗਿਆ ਸੀ।
ਹਾਲ ਹੀ `ਚ ਬਿੱਗ ਬੀ ਨੂੰ ਉਨ੍ਹਾਂ ਦੇ ਜਨਮ ਦਿਨ ਦਾ ਤੋਹਫਾ ਮਿਲਿਆ ਹੈ। ਅਮਿਤਾਭ ਦੀ ਮਾਂ ਨੇ ਉਨ੍ਹਾਂ ਦੇ ਸ਼ੋਅ ਸੋਨੀ `ਚ ਇੱਕ ਗਾਣਾ ਗਾ ਕੇ ਬਿੱਗ ਬੀ ਨੂੰ ਜਨਮ ਦਿਨ `ਤੇ ਮੁਬਾਰਕ ਦਿੱਤੀ ਹੈ। ਇਸ ਨੂੰ ਸੁਣ ਕੇ ਅਮਿਤਾਭ ਕਾਫੀ ਇਮੋਸ਼ਨਲ ਵੀ ਹੋ ਗਏ।
ਅਮਿਤਾਭ ਬੱਚਨ ਨੂੰ ਜਨਮ ਦਿਨ ਮੁਬਾਰਕ ਸਿਰਫ 11 ਅਕਤੂਬਰ ਨੂੰ ਹੀ ਨਹੀਂ ਦਿੱਤੀ ਜਾਂਦੀ। ਬਿੱਗ ਬੀ ਨੂੰ ਉਨ੍ਹਾਂ ਦੇ ਕਰੀਬੀ ਦੋ ਅਗਸਤ ਨੂੰ ਵੀ ਜਨਮ ਦਿਨ ਦੀ ਮੁਬਾਰਕ ਦਿੰਦੇ ਹਨ ਜਿਸ ਦਾ ਕਾਰਨ ਵੀ ਖਾਸ ਹੈ।