ਨਿਪਾਹ ਵਾਇਰਸ ਤੋਂ ਬਚਣ ਦੇ ਸੌਖੇ ਨੁਸਖੇ

ਨਿਪਾਹ ਬੁਖਾਰ ਨਾਲ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਮ੍ਰਿਤਕ ਸਰੀਰ ਨੂੰ ਲਿਜਾਂਦਿਆਂ ਸਮੇਂ ਮਾਸਕ ਚੜਾਉਣਾ ਜ਼ਰੂਰੀ ਹੈ। ਮ੍ਰਿਤਕ ਵਿਅਕਤੀ ਨੂੰ ਗਲੇ ਲਾਉਣ ਜਾਂ ਕਿਸੇ ਵੀ ਤਰੀਕੇ ਛੂਹਣ ਤੋਂ ਬਚੋ।
ਯਕੀਨੀ ਬਣਾਓ ਕਿ ਤੁਸੀਂ ਜੋ ਖਾਣਾ ਖਾ ਰਹੇ ਹੋ ਉਹ ਚਮਗਿੱਦੜਾਂ ਜਾਂ ਉਨ੍ਹਾਂ ਦੇ ਮਲ ਤੋਂ ਦੂਸ਼ਿਤ ਨਾ ਹੋਵੇ। ਚਮਗਿੱਦੜਾਂ ਦੇ ਕੁਤਰੇ ਫਲ ਖਾਣ ਤੋਂ ਬਚੋ। ਪਾਮ ਦੇ ਦਰੱਖਤ ਕੋਲ ਖੁੱਲ੍ਹੇ ਕੰਟੇਨਰ 'ਚ ਬਣੀ ਸ਼ਰਾਬ ਪੀਣ ਤੋਂ ਬਚੋ। ਬਿਮਾਰੀ ਤੋਂ ਪੀੜਤ ਕਿਸੇ ਵੀ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਚੋ। ਸਫ਼ਾਈ ਦਾ ਖਾਸ ਖਿਆਲ ਰੱਖੋ। ਰੋਗੀ ਦੇ ਕੱਪੜੇ, ਬਰਤਨ ਤੇ ਹੋਰ ਸਾਮਾਨ ਵੱਖ ਰੱਖਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਨਿਪਾਹ ਐਂਸੇਫੇਲਾਇਟਸ ਦੀ ਮੌਤ ਦੀ ਦਰ 9 ਤੋਂ 75 ਪ੍ਰਤੀਸ਼ਤ ਹੈ। ਨਿਪਾਹ ਵਾਇਰਸ ਇਨਫੈਕਸ਼ਨ ਲਈ ਕੋਈ ਪ੍ਰਭਾਵੀ ਇਲਾਜ ਨਹੀਂ। ਇਸ 'ਚ ਨਿਯੰਤਰਨ ਨੁਸਖੇ ਹੀ ਮਹੱਤਵਪੂਰਨ ਹਨ ਕਿਉਂਕਿ ਗੰਭੀਰ ਰੂਪ 'ਚ ਬਿਮਾਰ ਵਿਅਕਤੀ ਨੂੰ ਸਹੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।
ਹਾਰਟ ਕੇਅਰ ਫਾਊਂਡੇਸ਼ਨ ਦੇ ਅਧਿਕਾਰੀ ਡਾ. ਕੇਕੇ ਅਗਰਵਾਲ ਨੇ ਕਿਹਾ ਕਿ ਨਿਪਾਹ ਵਾਇਰਸ ਦੇ ਇਨਫੈਕਸ਼ਨ ਦੇ ਲੱਛਣਾਂ ਦੀ ਸ਼ੁਰੂਆਤ ਐਂਸੇਫੇਲੇਟਿਕ ਸਿੰਡ੍ਰੋਮ ਨਾਲ ਹੁੰਦੀ ਹੈ ਜਿਸ ਵਿੱਚ ਬੁਖਾਰ, ਸਿਰਦਰਦ ਦੀ ਅਚਾਨਕ ਸ਼ੁਰੂਆਤ, ਉਲਟੀ, ਸੋਜ ਤੇ ਮਾਨਸਿਕ ਭਰਮ ਆਦਿ ਸ਼ਾਮਲ ਹਨ। ਪ੍ਰਭਾਵਿਤ ਵਿਅਕਤੀ 24 ਤੋਂ 48 ਘੰਟਿਆਂ ਦਰਮਿਆਨ ਕੌਮਾ 'ਚ ਚਲਾ ਜਾਂਦਾ ਹੈ।
ਕੇਰਲ 'ਚ ਬਾਹਰੋਂ ਜਾ ਰਹੇ ਲੋਕਾਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ।
ਇਹ ਰੋਗ 2001 'ਚ ਤੇ ਫਿਰ 2007 'ਚ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ 'ਚ ਵੀ ਸਾਹਮਣੇ ਆਇਆ ਸੀ।
ਨਿਪਾਹ ਵਾਇਰਸ ਚਮਗਿੱਦੜ ਜਾਂ ਸੂਰ ਜਿਹੇ ਜਾਨਵਰਾਂ ਤੋਂ ਫੈਲਦਾ ਹੈ। ਅਜਿਹੇ 'ਚ ਕੁਝ ਸੌਖੇ ਤਰੀਕਿਆਂ ਨਾਲ ਇਸ ਖਤਰਨਾਕ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਖਤਰਨਾਕ ਨਿਪਾਹ ਵਾਇਰਸ ਦੀ ਲਪੇਟ 'ਚ ਆਉਣ ਨਾਲ ਕੇਰਲ 'ਚ ਹੁਣ ਤੱਕ ਤਕਰੀਬਨ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਘੱਟੋ-ਘੱਟ 40 ਹੋਰ ਲੋਕ ਇਸ ਦੀ ਲਪੇਟ 'ਚ ਹਨ।