✕
  • ਹੋਮ

ਕਿੰਗ ਆਫ਼ ਰੋਮਾਂਸ ਸ਼ਾਹਰੁਖ ਖ਼ਾਨ ਦੀ ਜ਼ਿੰਦਗੀ ਦੇ ਕੁਝ ਦਿਲਚਸਪ ਕਿੱਸੇ

ਏਬੀਪੀ ਸਾਂਝਾ   |  02 Nov 2018 11:02 AM (IST)
1

ਸ਼ਾਹਰੁਖ ਦੀ ਪਤਨੀ ਗੌਰੀ ਬਿਜ਼ਨਸਵੁਮਨ ਹੈ, ਜੋ ਇੰਟਰੀਅਰ ਡਿਜ਼ਾਇਨਰ ਹੈ। ਦੋਵਾਂ ਦੇ ਵਿਆਹ ਨੂੰ ਲੰਮਾ ਅਰਸਾ ਬੀਤ ਗਿਆ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ, ਅਬ੍ਰਾਹਮ, ਸੁਹਾਨਾ ਅਤੇ ਆਰਿਅਨ ਹਨ। ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ।

2

3

‘ਕਿੰਗ ਖ਼ਾਨ’ ‘ਬਾਦਸ਼ਾਹ ਖ਼ਾਨ, ‘ਕਿੰਗ ਆਫ਼ ਰੋਮਾਂਸ’ ਇਹ ਉਹ ਨਾਂਅ ਹਨ ਜੋ ਸ਼ਾਹਰੁਖ ਨੂੰ ਉਨ੍ਹਾਂ ਦੇ ਫੈਨਸ ਨੇ ਉਨ੍ਹਾਂ ਦੀਆਂ ਫ਼ਿਲਮਾਂ ਦੇਖਣ ਤੋਂ ਬਾਅਦ ਸ਼ਾਹਰੁਖ ਨੂੰ ਦਿੱਤੇ। ਸ਼ਾਹਰੁਖ ਦਾ ਜਨਮ 2 ਨਵੰਬਰ 1965 ‘ਚ ਦਿੱਲੀ ‘ਚ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਦੇ ਸੇਂਟ ਕੋਲੰਬਸ ਸਕੂਲ ‘ਚ ਕੀਤੀ।

4

5

ਬਾਲੀਵੁੱਡ ਦੇ ਬਾਦਸ਼ਾਹ ਨੂੰ ਘੋੜਿਆਂ ਤੋਂ ਡਰ ਲਗਦਾ ਹੈ ਅਤੇ ਉਨ੍ਹਾਂ ਨੂੰ ਆਈਸਕ੍ਰੀਮ ਕਾਫੀ ਪਸੰਦ ਹੈ। ਸ਼ਾਹਰੁਖ ਨੂੰ ਰਾਹੁਲ ਅਤੇ ਰਾਜ ਨਾਂਵਾਂ ਨਾਲ ਵੀ ਖਾਸ ਲਗਾਅ ਹੈ। ਉਨ੍ਹਾਂ ਦੀ 9 ਫ਼ਿਲਮਾਂ ‘ਚ ਨਾਂਅ ਰਾਹੁਲ ਅਤੇ 6 ਫ਼ਿਲਮਾਂ ‘ਚ ਖ਼ਾਨ ਦਾ ਨਾਂਅ ਰਾਜ ਰਿਹਾ ਹੈ।

6

ਫਰਾਂਸ ਸਰਕਾਰ ਸ਼ਾਹਰੁਖ ਨੂੰ ਦੋ ਵੱਡੇ ਨਾਗਰਿਕ ਐਵਾਰਡਸ ਨਾਲ ਸਨਮਾਨਿਤ ਕਰ ਚੁੱਕੀ ਹੈ।

7

8

9

ਸ਼ਾਹਰੁਖ ਨੂੰ ਜਿੱਥੇ ਇੱਕ ਪਾਸੇ 555 ਨੰਬਰ ਨਾਲ ਬੇਹੱਦ ਪਿਆਰ ਹੈ। ਉਨ੍ਹਾਂ ਦੀ ਹਰ ਕਾਰ ਅਤੇ ਫੋਨ ਨੰਬਰ ‘ਚ 555 ਹੈ। ਸਿਰਫ ਉਨ੍ਹਾਂ ਦੇ ਹੀ ਨਹੀ ਉਨ੍ਹਾਂ ਦੇ ਨੌਕਰਾਂ ਦੇ ਫੋਨ ਨੰਬਰ ‘ਚ ਵੀ 555 ਨੰਬਰ ਹੈ। ਸਿਰਫ ਇਹ ਨੰਬਰ ਹੀ ਨਹੀਂ ਸਾਹਰੁਖ ਨੂੰ ਆਪਣੀ ਵੈਡਿੰਗ ਰਿੰਗ ਨਾਲ ਵੀ ਖਾਸਾ ਪਿਆਰ ਹੈ।

10

11

12

ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ। ਪਰ ਉਨ੍ਹਾਂ ਨੇ ਸ਼ੁਰੂਆਤੀ ਕੁਝ ਸਮਾਂ ਸੜਕਾਂ ‘ਤੇ ਵੀ ਗੁਜ਼ਾਰਿਆ ਹੈ। 80 ਦੇ ਦਹਾਕੇ ‘ਚ ਸ਼ਾਹਰੁਖ ਦੀ ਕਮਾਈ 50 ਰੁਪਏ ਹੁੰਦੀ ਸੀ। ਜਿਸ ਦਾ ਇਸਤੇਮਾਲ ਉਹ ਟ੍ਰੇਨ ਦਾ ਟਿਕਟ ਖਰੀਦਣ ‘ਚ ਕਰਦੇ ਸੀ।

13

ਜਿਸ ਤੋਂ ਬਾਅਦ ਉਨ੍ਹਾਂ ਨੇ ਗ੍ਰੈਜੂਏਸ਼ਨ ਹੰਸਰਾਜ ਕਾਲਜ ‘ਚ ਕੀਤੀ, ਜਿੱਥੇ ਉਨ੍ਹਾਂ ਨੇ ਪੜਾਈ ਦੇ ਨਾਲ ਥਿਏਟਰ ਵੀ ਕੀਤਾ। ਫੇਰ ਆਪਣੇ ਐਕਟਿੰਗ ਕਰੀਅਰ ਲਈ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ।

14

15

16

17

18

19

20

21

ਸ਼ਾਹਰੁਖ ਦੀ ਫੈਨ ਫੌਲੋਇੰਗ ਉਂਝ ਤਾਂ ਕਾਫੀ ਜ਼ਬਰਦਸਤ ਹੈ। ਪਰ ਉਨ੍ਹਾਂ ਦੀ ਇੱਕ ਆਸਟ੍ਰੇਲੀਅਨ ਫੈਨ ਨੂੰ ਸ਼ਾਹਰੁਖ ਨੂੰ ਚੰਨ ‘ਤੇ ਵੀ ਜ਼ਮੀਨ ਗਿਫ਼ਟ ਕੀਤੀ ਹੋਈ ਹੈ। ਇਹੀ ਨਹੀਂ ਲਾਸ ਏਂਜਲਸ ‘ਚ ਉਨ੍ਹਾਂ ਦੀ ਇੱਕ ਫੈਨ ਕਿੰਗ ਖ਼ਾਨ ਦੀ ਮਿੱਟੀ ਦੀ ਮੂਰਤੀਆਂ ਬਣਾ ਕੇ ਬੇਚਦੀ ਹੈ।

22

ਕਿੰਗ ਖ਼ਾਨ ਦੁਨੀਆ ਦੇ ਸਭ ਤੋਂ ਅਮੀਰ ਐਕਟਰਾਂ ‘ਚ ਸ਼ਾਮਲ ਹਨ। ਉਨ੍ਹਾਂ ਦੀ ਕੁੱਲ ਜਾਈਦਾਦ 60 ਕਰੋੜ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਹੈ।

23

24

25

ਸ਼ਾਹਰੁਖ ਅਤੇ ਗੌਰੀ ਦੀ ਫਸਟ ਡੇਟ ਸਿਰਫ 5 ਮਿੰਟ ਦੀ ਸੀ। ਤੀਜੀ ਮੁਲਾਕਾਤ ‘ਚ ਉਨ੍ਹਾਂ ਨੂੰ ਗੌਰੀ ਦਾ ਫ਼ੋਨ ਨੰਬਰ ਮਿਲੀਆ ਸੀ। ਸ਼ਾਹਰੁਖ ਦਾ ਕਹਿਣਾ ਹੈ ਕਿ ਉਹ ਗੌਰੀ ਨੂੰ ਇਨਾਂ ਪਿਆਰ ਕਰਦੇ ਹਨ ਕਿ ਉਹ ਉਸ ਲਈ ਇੰਡਸਟਰੀ ਨੂੰ ਬਿਨਾ ਇੱਕ ਪਲ ਸੋਚੇ ਛੱਡ ਸਕਦੇ ਹਨ।

26

ਸ਼ਾਹਰੁਖ ਨੂੰ ਗੌਰੀ ਨਾਲ ਪਹਿਲੀ ਨਜ਼ਰ ‘ਚ ਹੀ ਪਿਆਰ ਹੋ ਗਿਆ ਸੀ। ਦੋਵਾਂ ਦੀ ਦੋਸਤੀ ਤੋਂ ਬਾਅਦ ਸ਼ਾਹਰੁਖ ਨੇ ਗੌਰੀ ਦੇ ਮਾਤਾ-ਪਿਤਾ ਨੂੰ ਵੀ ਇੰਪ੍ਰੈਸ ਕੀਤਾ ਅਤੇ ਦੋਵਾਂ ਨੇ 25 ਅਕਤੂਬਰ 1991 ‘ਚ ਅੰਤਰ-ਧਰਮ ਵਿਆਹ ਕਰਵਾ ਲਿਆ।

27

  • ਹੋਮ
  • Photos
  • ਮਨੋਰੰਜਨ
  • ਕਿੰਗ ਆਫ਼ ਰੋਮਾਂਸ ਸ਼ਾਹਰੁਖ ਖ਼ਾਨ ਦੀ ਜ਼ਿੰਦਗੀ ਦੇ ਕੁਝ ਦਿਲਚਸਪ ਕਿੱਸੇ
About us | Advertisement| Privacy policy
© Copyright@2026.ABP Network Private Limited. All rights reserved.