✕
  • ਹੋਮ

ਦੁਨੀਆ ਦਾ ਸਭ ਤੋਂ ਖਤਰਨਾਕ ਨਿਪਾਹ ਵਾਇਰਸ ਤੋਂ ਇੰਝ ਬਚੋ

ਏਬੀਪੀ ਸਾਂਝਾ   |  23 May 2018 02:26 PM (IST)
ਦੁਨੀਆ ਦਾ ਸਭ ਤੋਂ ਖਤਰਨਾਕ ਨਿਪਾਹ ਵਾਇਰਸ ਤੋਂ ਇੰਝ ਬਚੋ
1

ਨਿਪਾਹ ਵਾਇਰਸ ਦੁਨੀਆ ਦੇ ਸਭ ਤੋਂ ਖਤਰਨਾਕ ਵਾਇਰਸ 'ਚੋਂ ਇੱਕ ਹੈ ਜਿਸ 'ਚ ਕਈ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ। ਇਹ ਇੱਕ ਮਾਹਿਰ ਦਾ ਦਾਅਵਾ ਹੈ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਤਰ੍ਹਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਦੀ ਸਲਾਹ ਲੈ ਸਕਦੇ ਹੋ।

2

ਨਿਪਾਹ ਵਾਇਰਸ 'ਚ H1N1 ਵਾਇਰਸ ਦੀ ਤਰ੍ਹਾਂ ਬਦਲਣ ਦੀ ਪ੍ਰਵਿਰਤੀ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਇਸ ਸਾਲ ਤੁਸੀਂ ਸਵਾਇਨ ਫਲੂ ਜਾਂ ਇਨਫਲੂਏਂਜਾ ਵੈਕਸੀਨੇਸ਼ਨ ਲੈਂਦੇ ਹੋ ਤਾਂ ਇਸ ਟੀਕੇ ਦਾ ਪ੍ਰਭਾਵ ਅਗਲੇ ਸਾਲ ਤੱਕ ਨਹੀਂ ਹੋਵੇਗਾ ਕਿਉਂਕਿ ਅਗਲੇ ਸਾਲ ਤੱਕ ਵਾਇਰਸ ਦਾ ਰੂਪ ਬਦਲ ਜਾਏਗਾ।

3

ਇਸ ਵਾਰ ਨਿਪਾਹ ਵਾਇਰਸ ਦੌਰਾਨ ਇਨਸਾਨਾਂ ਤੋਂ ਇਨਸਾਨਾਂ 'ਚ ਫੈਲਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ 'ਤੇ ਖੋਜ ਵੀ ਕੀਤੀ ਜਾ ਰਹੀ ਹੈ ਕਿ ਇਹ ਵਾਇਰਸ ਕਿਵੇਂ ਫੈਲ ਰਿਹਾ ਹੈ? ਕੀ ਇਹ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਅਜਿਹਾ ਹੋ ਰਿਹਾ ਹੈ ਜਾਂ ਫਿਰ ਵਾਇਰਸ ਪੀੜਤ ਵਿਅਕਤੀ ਨੂੰ ਜਿਸ ਨਾਲ ਇਹ ਇਨਫੈਕਸ਼ਨ ਹੋਇਆ ਹੈ, ਉਸ ਵਜ੍ਹਾ ਨਾਲ ਇਹ ਬਿਮਾਰੀ ਫੈਲ ਰਹੀ ਹੈ।

4

ਜੂਨੋਟਿਕ ਬਿਮਾਰੀਆਂ ਦੌਰਾਨ ਜੇਕਰ ਵਾਇਰਸ ਨਾਲ ਪੀੜਤ ਜਾਨਵਰ ਨੂੰ ਐਂਟੀਬਾਇਓਟਿਕਸ ਦਿੱਤੀ ਜਾਵੇ ਤਾਂ ਇਨਸਾਨਾਂ 'ਚ ਇਹ ਬਿਮਾਰੀ ਫੈਲਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

5

ਨਿਪਾਹ ਵਾਇਰਸ ਇਨਫੈਕਸ਼ਨ ਜੂਨੋਟਿਕ ਬਿਮਾਰੀ ਦਾ ਬੇਹਤਰ ਉਦਾਹਰਨ ਹੈ। ਇਸ ਨਾਲ ਜਾਨਵਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਇਨਸਾਨਾਂ 'ਚ ਤਬਦੀਲ ਹੋ ਜਾਂਦੀਆਂ ਹਨ।

6

ਨਿਪਾਹ ਵਾਇਰਸ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਬੁਖਾਰ ਤੇ ਪੀੜਤ ਵਿਅਕਤੀ ਸਰੀਰਕ ਕਮਜ਼ੋਰੀ ਤੇ ਆਲਸ ਮਹਿਸੂਸ ਕਰਦਾ ਹੈ।

7

ਜਿੱਥੇ ਵੀ ਨਿਪਾਹ ਵਾਇਰਸ ਨੇ ਦਸਤਕ ਦਿੱਤੀ ਹੈ, ਇਸ ਨਾਲ 100 ਵਿੱਚੋਂ 75 ਪ੍ਰਤੀਸ਼ਤ ਤੱਕ ਮੌਤਾਂ ਹੋਣ ਦੀ ਰਿਪੋਰਟ ਹੈ।

  • ਹੋਮ
  • Photos
  • ਖ਼ਬਰਾਂ
  • ਦੁਨੀਆ ਦਾ ਸਭ ਤੋਂ ਖਤਰਨਾਕ ਨਿਪਾਹ ਵਾਇਰਸ ਤੋਂ ਇੰਝ ਬਚੋ
About us | Advertisement| Privacy policy
© Copyright@2026.ABP Network Private Limited. All rights reserved.