✕
  • ਹੋਮ

ਜਨਮਦਿਨ ਵਿਸ਼ੇਸ਼: ਇਨ੍ਹਾਂ ਫ਼ਿਲਮਾਂ ਨੇ ਸ਼ੱਤਰੂਘਨ ਦੀ ਧੀ ਸੋਨਾਕਸ਼ੀ ਨੂੰ ਕੀਤਾ ਮਾਲੋਮਾਲ

ਏਬੀਪੀ ਸਾਂਝਾ   |  02 Jun 2018 01:29 PM (IST)
ਜਨਮਦਿਨ ਵਿਸ਼ੇਸ਼: ਇਨ੍ਹਾਂ ਫ਼ਿਲਮਾਂ ਨੇ ਸ਼ੱਤਰੂਘਨ ਦੀ ਧੀ ਸੋਨਾਕਸ਼ੀ ਨੂੰ ਕੀਤਾ ਮਾਲੋਮਾਲ
1

ਦਬੰਗ-ਸਾਲ 2010 ਵਿੱਚ ਸੋਨਾਕਸ਼ੀ ਨੇ ਸਲਮਾਨ ਖ਼ਾਨ ਨਾਲ ਫ਼ਿਲਮ ‘ਦਬੰਗ’ ਨਾਲ ਬਾਲੀਵੁੱਡ ਵਿੱਚ ਗ੍ਰੈਂਡ ਐਂਟਰੀ ਕੀਤੀ। ਫ਼ਿਲਮ ਬਹੁਤ ਮਕਬੂਲ ਹੋਈ। ਇਸ ਫ਼ਿਲਮ ਲਈ ਉਸ ਨੂੰ ਫਿਲਫੇਅਰ ਐਵਾਰਡਜ਼ ਵਿੱਚ ਬੈਸਟ ਫੀਮੇਲ ਡੈਬਿਊ ਲਈ ਨਿਵਾਜਿਆ ਗਿਆ ਸੀ।

2

ਨੂਰ- 2017 ’ਚ ਅਪਰੈਲ ਵਿੱਚ ਰਿਲੀਜ਼ ਹੋਈ ਫ਼ਿਲਮ ‘ਨੂਰ’ ਬਾਕਸ ਆਫਿਸ ’ਤੇ ਆਫਤ ਸਾਬਿਤ ਹੋਈ। ਸੋਨਾਕਸ਼ੀ ਫਿਰ ਇੱਕ ਨਵੇਂ ਅੰਦਾਜ਼ ਵਿੱਚ ਸਾਹਮਣੇ ਆਈ। ਇਸ ਵਿੱਚ ਉਸ ਨੇ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਈ ਸੀ।

3

ਇਤਫਾਕ- ਪਿਛਲੇ ਸਾਲ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਸੋਨਾਕਸ਼ੀ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ। ਇਹ ਫ਼ਿਲਮ 1969 ਦੀ ਫ਼ਿਲਮ ਇਤਫਾਕ ਦਾ ਰੀਮੇਕ ਸੀ। ਕਈ ਸਮੀਖਿਕਾਂ ਨੇ ਸੋਨਾਕਸ਼ੀ ਦੀ ਰੱਜ ਕੇ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਉਸ ਨੇ ਕਿਸੇ ਮਿਸਟ੍ਰੀ-ਥ੍ਰਿਲਰ ਫ਼ਿਲਮ ’ਚ ਕੰਮ ਨਹੀਂ ਕੀਤਾ ਸੀ।

4

ਅਕੀਰਾ- 2016 ’ਚ ਆਈ ਫ਼ਿਲਮ ‘ਅਕੀਰਾ’ ਵਿੱਚ ਸੋਨਾਕਸ਼ੀ ਨੇ ਇੱਕ ਵੱਖਰਾ ਹੀ ਕਿਰਦਾਰ ਨਿਭਾਇਆ। ਇਸ ਵਿੱਚ ਉਹ ਪਹਿਲੀ ਵਾਰ ਐਕਸ਼ਨ ਕਰਦੀ ਨਜ਼ਰ ਆਈ। ਲੜਾਈ ਵਾਲ ਸੀਨ ਕਰਨ ਲਈ ਉਸ ਨੇ ਸਿਖਲਾਈ ਵੀ ਲਈ ਸੀ। ਫ਼ਿਲਮ ਬਾਕਸ ਆਫਿਸ ’ਤੇ ਤਾਂ ਕਮਾਲ ਨਹੀਂ ਦਿਖਾ ਸਕੀ ਪਰ ਸੋਨਾਕਸ਼ੀ ਦੇ ਕਿਰਦਾਰ ਦੀ ਬਹੁਤ ਤਾਰੀਫ ਹੋਈ ਸੀ।

5

ਲੁਟੇਰਾ- 2013 ਵਿੱਚ ਫ਼ਿਲਮ ‘ਲੁਟੇਰਾ’ ਵਿੱਚ ਸੋਨਾਕਸ਼ੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ। ਇਸ ਵਿੱਚ ਸੋਨਾਕਸ਼ੀ ਦੀ ਗੰਭੀਰ ਅਦਾਕਾਰੀ ਵੇਖ ਕੇ ਸਭ ਹੈਰਾਨ ਰਹਿ ਗਏ। ਫ਼ਿਲਮ ਉਸ ਸਾਲ ਦੀਆਂ ਬੇਹਤਰੀਨ ਫ਼ਿਲਮਾਂ ’ਚੋਂ ਇੱਕ ਸੀ। ਇਸ ਫ਼ਿਲਮ ਲਈ ਵੀ ਉਸ ਨੂੰ ਸਰਵੋਤਮ ਅਦਾਕਾਰਾ ਲਈ ਨੌਮੀਨੇਟ ਕੀਤਾ ਗਿਆ ਸੀ।

6

ਸੋਨਾਕਸ਼ੀ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ। ਉਸ ਨੇ ਆਪਣੇ 8 ਸਾਲਾਂ ਦੇ ਕਰੀਅਰ ਵਿੱਚ ਕਈ ਅਜਿਹੀਆਂ ਫ਼ਿਲਮਾਂ ਕੀਤੀਆਂ, ਜਿਸ ਲਈ ਉਸ ਨੂੰ ਕਾਫ਼ੀ ਸਲਾਹਿਆ ਗਿਆ। ਅੱਜ ਉਸ ਦੇ ਜਨਮ ਦਿਨ ’ਤੇ ਉਸ ਦੀਆਂ ਪੰਜ ਫ਼ਿਲਮਾਂ ਬਾਰੇ ਦੱਸਾਂਗੇ, ਜਿਨ੍ਹਾਂ ਲਈ ਉਸ ਨੂੰ ਖ਼ੂਬ ਤਾਰੀਫ ਮਿਲੀ।

  • ਹੋਮ
  • Photos
  • ਖ਼ਬਰਾਂ
  • ਜਨਮਦਿਨ ਵਿਸ਼ੇਸ਼: ਇਨ੍ਹਾਂ ਫ਼ਿਲਮਾਂ ਨੇ ਸ਼ੱਤਰੂਘਨ ਦੀ ਧੀ ਸੋਨਾਕਸ਼ੀ ਨੂੰ ਕੀਤਾ ਮਾਲੋਮਾਲ
About us | Advertisement| Privacy policy
© Copyright@2026.ABP Network Private Limited. All rights reserved.