'ਬੇਵਫਾ ਸੋਨਮ ਗੁਪਤਾ' ਨੇ ਜਿੱਤਿਆ ਗੂਗਲ ਖ਼ਿਤਾਬ
ਇਸ ਤੋਂ ਇਲਾਵਾ ਜਿਮਨਾਸਟ ਖਿਡਾਰੀ ਦੀਪਾ ਚੌਥੇ ਸਥਾਨ ‘ਤੇ ਹੈ।
ਹਾਲਾਂਕਿ ਸੋਨਮ ਗੁਪਤਾ ਕੌਣ ਹੈ ਤੇ ਇਸ ਗੱਲ ‘ਚ ਕਿੰਨੀ ਸੱਚਾਈ ਹੈ ? ਇਹ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਨੇ ਇਸ ਨਾਮ ਨੂੰ ਹੱਥੋਂ ਹੱਥੀਂ ਲਿਆ ਤੇ ਗੂਗਲ ਸਰਚ ‘ਤੇ ਇੱਕ ਰਿਕਾਰਡ ਬਣਾ ਦਿੱਤਾ।
ਗੂਗਲ ਹਰ ਸਾਲ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਪਰਸਨੈਲਿਟੀ ਦੀ ਸੂਚੀ ਜਾਰੀ ਕਰਦਾ ਹੈ। ਸਾਲ ਦੇ ਅਖੀਰ ‘ਚ ਇਸ ਵਾਰ ਵੀ ਗੂਗਲ ਨੇ ਸੂਚੀ ਜਾਰੀ ਕੀਤੀ ਹੈ ਜਿਸ ‘ਚ ਭਾਰਤ ‘ਚ ਇੰਟਰਨੈੱਟ ‘ਤੇ ਸੋਨਮ ਗੁਪਤਾ ਨੂੰ ਖੂਬ ਸਰਚ ਕੀਤਾ ਗਿਆ ਹੈ। ਅਜਿਹੇ ‘ਚ ਸੋਨਮ ਗੁਪਤਾ ਦਾ ਨਾਮ ਗੂਗਲ ਦੀ ਸੂਚੀ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਿਆ ਹੈ।
ਦੂਸਰੇ ਸਥਾਨ ‘ਤੇ ਉਲੰਪਿਕ ‘ਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਹੈ।
ਗੂਗਲ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ
ਮੁਹੱਬਤ ‘ਚ ਵਫਾ ਕਰੇ ਜਾ ਬੇਵਫਾਈ, ਇਨਸਾਨ ਮਸ਼ਹੂਰ ਜ਼ਰੂਰ ਹੋ ਜਾਂਦਾ ਹੈ। ਬੀਤੇ ਦਿਨੀਂ ਭਾਰਤ ‘ਚ ਇੰਟਰਨੈੱਟ ਮਹੱਬਤ ਦੇ ਉਲਝੇ ਧਾਗਿਆਂ ਨੂੰ ਸੁਲਝਾਉਣ ‘ਚ ਲੱਗਿਆ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਨੋਟਬੰਦੀ ਦੌਰਾਨ ਕੁਝ ਨੋਟਾਂ ਦੀ ਤਸਵੀਰ ਵਾਇਰਲ ਹੋਈ ਸੀ। ਨੋਟ ‘ਤੇ ਲਿਖਿਆ ਸੀ ‘ਸੋਨਮ ਗੁਪਤਾ ਬੇਵਫਾ ਹੈ’।