ਸੋਨਮ ਅਗਲੇ ਜਲਵੇ ਲਈ ਤਿਆਰ
ਏਬੀਪੀ ਸਾਂਝਾ | 01 Apr 2018 06:36 PM (IST)

1
ਫਿਲਮ ਅਗਲੇ ਸਾਲ ਅਪਰੈਲ ’ਚ ਰਿਲੀਜ਼ ਹੋਵੇਗੀ ਤੇ ਇਸ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕਰਨਾ ਹੈ।
2
ਸੋਨਮ ਨੇ ਇਕ ਬਿਆਨ ’ਚ ਕਿਹਾ,‘‘ਮੈਂ ਕਿਤਾਬ ਪੜ੍ਹੀ ਹੈ ਤੇ ਉਹ ਮੈਨੂੰ ਚੰਗੀ ਲੱਗੀ। ਅਨੁਜਾ ਚੌਹਾਨ ਨੇ ਕਿਰਦਾਰ ਨਾਲ ਬਾਖੂਬੀ ਇਨਸਾਫ ਕੀਤਾ ਹੈ। ਮੈਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜ਼ੋਯਾ ਨੂੰ ਸਮਝਣ ਲਈ ਛੇਤੀ ਹੀ ਉਸ ਨਾਲ ਮੁਲਾਕਾਤ ਕਰਾਂਗੀ।’’
3
‘ਪੈਡਮੈਨ’ ਅਦਾਕਾਰਾ ਆਪਣੇ ਕਿਰਦਾਰ ਨੂੰ ਜਾਣਨ ਲਈ ਛੇਤੀ ਹੀ ਅਨੁਜਾ ਨਾਲ ਮੁਲਾਕਾਤ ਕਰੇਗੀ।
4
ਵਿਸ਼ਵ ਕੱਪ ’ਚ ਉਹ ਟੀਮ ਲਈ ਕਿਸਮਤ ਵਾਲੀ ਸਾਬਤ ਹੁੰਦੀ ਹੈ।
5
ਫਿਲਮ ਦੀ ਕਹਾਣੀ ਜ਼ੋਯਾ ਸਿੰਘ ਸੋਲੰਕੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਐਡਵਰਟਾਈਜ਼ਿੰਗ ਏਜੰਸੀ ਦੀ ਐਗਜ਼ੀਕਿਊਟਿਵ ਹੈ ਤੇ ਭਾਰਤੀ ਕ੍ਰਿਕਟ ਟੀਮ ਨਾਲ ਮਿਲਦੀ ਹੈ।
6
ਆਪਣੀ ਭੂਮਿਕਾ ਨੂੰ ਸਮਝਣ ਲਈ ਸੋਨਮ ਵੱਲੋਂ ਲੇਖਿਕਾ ਨਾਲ ਮੁਲਾਕਾਤ ਕੀਤੀ ਜਾਵੇਗੀ।
7
ਲੇਖਕਾ ਅਨੁਜਾ ਚੌਹਾਨ ਦੇ ਨਾਵਲ ‘ਦ ਜ਼ੋਯਾ ਫੈਕਟਰ’ ’ਤੇ ਬਣ ਰਹੀ ਫਿਲਮ ’ਚ ਸੋਨਮ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ।