‘ਜ਼ੋਯਾ ਫੈਕਟਰ’ ਲਈ ਹਾਲੋਂ ਬੇਹਾਲ ਹੋਈ ਸੋਨਮ

ਸੋਨਮ ਨੇ ਫ਼ਿਲਮ ਲਈ ਆਪਣਾ ਮੇਕਓਵਰ ਕਰਵਾਇਆ ਹੈ। ਇਸ ਲਈ ਸੋਨਮ ਨੂੰ ਬੀਤੇ ਦਿਨ ਇੱਕ ਸੈਲੂਨ ਦੇ ਬਾਹਰ ਸਪੋਟ ਕੀਤਾ ਗਿਆ ਜਿੱਥੇ ਉਹ ਬਗ਼ੈਰ ਮੇਕਅੱਪ ਦੇ ਨਜ਼ਰ ਆਈ।
‘ਵੀਰੇ ਦੀ ਵੈਡਿੰਗ’ ਤੋਂ ਬਾਅਦ ਸੋਨਮ ਕਪੂਰ ਆਹੂਜਾ ਆਪਣੀ ਅਗਲੀ ਫ਼ਿਲਮ ‘ਜ਼ੋਯਾ ਫੈਕਟਰ’ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਕਰ ਦੇਵੇਗੀ।
‘ਜ਼ੋਯਾ ਫੈਕਟਰ’ ਇੱਕ ਨਾਵਲ ‘ਤੇ ਅਧਾਰਿਤ ਫ਼ਿਲਮ ਹੋਵੇਗੀ ਜਿਸ ਨੂੰ ਅਨੁਜ ਚੌਹਾਨ ਨੇ ਲਿਖਿਆ ਹੈ। ਇਹ ਨਾਵਲ 2008 ‘ਚ ਪ੍ਰਕਾਸ਼ਿਤ ਹੋਇਆ ਸੀ।
ਸੋਨਮ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀਆਂ। ਜਿਨ੍ਹਾਂ ‘ਚ ਉਸ ਨੇ ਸਿਰ ‘ਤੇ ਦੁਪੱਟਾ ਲਿਆ ਹੋਇਆ ਹੈ ਤਾਂ ਹੋ ਉਸਦੇ ਹੇਅਰ ਸਟਾਈਲ ਬਾਰੇ ਅਜੇ ਕਿਸੇ ਨੂੰ ਪਤਾ ਨਾ ਲੱਗੇ।
ਫ਼ਿਲਮ ਦੀ ਸ਼ੂਟਿੰਗ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਸੇ ਫ਼ਿਲਮ ਲਈ ਸੋਨਮ ਨੇ ਆਪਣਾ ਹੇਅਰ ਸਟਾਈਲ ਬਦਲਿਆ ਹੈ। ‘ਜ਼ੋਯਾ ਫੈਕਟਰ’ ਨੂੰ ਅਭਿਸ਼ੇਕ ਸ਼ਰਮਾ ਡਾਇਰੈਕਟ ਕਰਨਗੇ।
ਇਹ ਇੱਕ ਰਾਜਪੂਤ ਕੁੜੀ ਜ਼ੋਯਾ ਸਿੰਘ ਸੋਲੰਕੀ ਦੀ ਕਹਾਣੀ ਹੈ ਜੋ ਇੱਕ ਇਸ਼ਤਿਹਾਰਬਾਜ਼ੀ ਕੰਪਨੀ ‘ਚ ਕੰਮ ਕਰਦੀ ਹੈ। ਕੰਮ ਦੇ ਸਿਲਸਿਲੇ ‘ਚ ਉਸ ਦੀ ਮੁਲਾਕਾਤ ਇੰਡੀਅਨ ਕ੍ਰਿਕੇਟ ਟੀਮ ਨਾਲ ਹੁੰਦੀ ਹੈ ਅਤੇ 2011 ‘ਚ ਕ੍ਰਿਕੇਟ ਵਰਲਡ ਕੱਪ ਲਈ ਉਹ ਲੱਕੀ ਸਾਬਤ ਹੁੰਦੀ ਹੈ।