✕
  • ਹੋਮ

ਅਪਰਾਧ ਦੇ ਦਲਦਲ 'ਚ ਸੋਨੂੰ ਪੰਜਾਬਣ ਦੀ ਖਤਰਨਾਕ ਕਹਾਣੀ!

ਏਬੀਪੀ ਸਾਂਝਾ   |  25 Dec 2017 05:40 PM (IST)
1

ਇਸ ਤਰਾਂ ਕਰਦੀ ਕੰਮ ਸੋਨੂੰ ਨੇ ਹੌਲੀ-ਹੌਲੀ ਦਿੱਲੀ ਦੇ ਸਾਰੇ ਦਲਾਲਾਂ ਨੂੰ ਆਪਣੇ ਨਾਲ ਮਿਲਾ ਲਿਆ। ਜਿਸ ਨੇ ਇਨਕਾਰ ਕੀਤਾ, ਉਸ ਨੂੰ ਕਿਨਾਰੇ ਲਾ ਦਿੱਤਾ ਗਿਆ। ਰੈਕੇਟ ਨੂੰ ਕਾਰਪੋਰੇਟ ਵਿੱਚ ਬਦਲ ਦਿੱਤਾ। ਕੁੜੀਆਂ ਨੂੰ ਫਿਕਸ ਸੈਲਰੀ ‘ਤੇ ਰੱਖਿਆ। ਉਹ ਗਾਹਕ ਦੇ ਪੈਸਿਆਂ ਵਿੱਚੋਂ ਕੁੜੀਆਂ ਨੂੰ ਪੈਸੇ ਨਹੀਂ ਦਿੰਦੀ ਸੀ। ਉਸ ਨੇ ਕਈ ਮੁੰਡਿਆਂ ਨੂੰ ਵੀ ਨੌਕਰੀ ‘ਤੇ ਰੱਖਿਆ। ਕੋਈ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਕੋਈ ਕੁੜੀਆਂ ਦੇ ਨਾਲ ਸੁਰੱਖਿਆ ਲਈ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਸੋਨੂੰ ਪੰਜਾਬਣ ਦਾ ਜੀਵਨ ਹਮੇਸ਼ਾ ਚਕਾਚੌਂਦ ਭਰਿਆ ਰਿਹਾ। ਉਹ ਅਦਾਲਤ ਵਿੱਚ ਪੇਸ਼ੀ ਲਈ ਵੀ ਜਾਂਦੀ ਸੀ ਤਾਂ ਬਾਕੀ ਕੁੜੀਆਂ ਚਿਹਰਾ ਲੁਕਾਉਂਦੀਆਂ ਪਰ ਉਹ ਅਜਿਹਾ ਨਹੀਂ ਕਰਦੀ ਸੀ। ਟੀਵੀ ਤੇ ਅਖਬਾਰਾਂ ਵਿੱਚ ਉਹ ਖੁਦ ਨੂੰ ਦੇਖ ਕੇ ਖੁਸ਼ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਫਿਲਮ ‘ਫੁਕਰੇ’ ਵਿੱਚ ਭੋਲੀ ਪੰਜਾਬਣ ਦਾ ਕਿਰਦਾਰ ਓਸੇ ਨਾਲ ਹੀ ਮਿਲਦਾ-ਜੁਲਦਾ ਹੈ।

2

ਕਿਵੇਂ ਫੈਲਿਆ ਸੋਨੂੰ ਪੰਜਾਬਣ ਦਾ ਸਾਮਰਾਜ ਇੱਕ ਸਮੇਂ ਸੋਨੂੰ ਖੁਦ ਕਾਲ ਗਰਲ ਸੀ ਪਰ ਵਕਤ ਬੀਤਣ ਦੇ ਨਾਲ ਨਾਲ ਸੋਨੂੰ ਦਾ ਸਾਮਰਾਜ ਵੀ ਵਧਦਾ ਗਿਆ। ਦਿੱਲੀ ਤੋਂ ਇਲਾਵਾ ਕਈ ਹੋਰ ਸੂਬਿਆਂ ਵਿੱਚ ਵੀ ਸੋਨੂੰ ਦਾ ਜਾਲ ਫੈਲਿਆ ਹੋਇਆ ਹੈ। ਉਹ ਦਲਾਲਾਂ ਦੀ ਮਾਲਕਣ ਹੈ। ਵੱਖ-ਵੱਖ ਇਲਾਕਿਆਂ ਵਿੱਚ ਫੈਲੇ ਹੋਏ ਦਲਾਲ ਉਸ ਅਧੀਨ ਕੰਮ ਕਰਦੇ ਹਨ। ਸੋਨੂੰ ਇਨ੍ਹਾਂ ਦਲਾਲਾਂ ਦਾ ਇਲਾਕਾ ਵੀ ਖੁਦ ਤੈਅ ਕਰਦੀ ਹੈ ਤੇ ਮੋਟੇ ਪੈਸੇ ਵੀ ਵਸੂਲਦੀ ਹੈ।

3

ਕਹਿੰਦੇ ਹਨ ਦੋਹਾਂ ਨੇ ਵਿਆਹ ਕਰਵਾ ਲਿਆ ਸੀ। ਇਸੇ ਵਜ੍ਹਾ ਕਰਕੇ ਉਸ ਨੂੰ ਸੋਨੂੰ ਪੰਜਾਬਣ ਕਿਹਾ ਜਾਂਦਾ ਹੈ। ਸੋਨੂੰ ਹਿੰਮਤ ਸੋਨੂੰ ਦੇ ਕਾਰਨ ਤੇ ਪੰਜਾਬਣ ਉਸ ਦੇ ਸਰਨੇਮ ਅਰੋੜਾ ਕਰਕੇ। 2006 ਵਿੱਚ ਗੁੜਗਾਂਵ ਵਿੱਚ ਹੇਮੰਤ ਸੋਨੂੰ ਵੀ ਐਨਕਾਊਂਟਰ ਵਿੱਚ ਮਾਰਿਆ ਗਿਆ। ਇਸ ਤੋਂ ਬਾਅਦ ਸੋਨੂੰ ਨੇ ਹੱਥ ਫੜਿਆ ਅਸ਼ੋਕ ਉਰਫ ਬੰਟੀ ਦਾ। ਬੰਟੀ ਵੀ ਦਿਲਸ਼ਾਦ ਗਾਰਡਨ ਇਲਾਕੇ ਵਿੱਚ ਪੁਲਿਸ ਹੱਥੋਂ ਮਾਰਿਆ ਗਿਆ। ਕਿਹਾ ਜਾਂਦਾ ਹੈ ਕਿ ਸੋਨੂੰ ਪੰਜਾਬਣ ਨੇ ਇਨ੍ਹਾਂ ਚਾਰਾਂ ਦੀ ਮੁਖਬਰੀ ਪੁਲਿਸ ਨੂੰ ਕੀਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧੀਆਂ ਦੀ ਬੇਨਾਮੀ ਜਾਇਦਾਦ ਕਾਰਨ ਸੋਨੂੰ ਨੇ ਇਹ ਕੰਮ ਕੀਤਾ। ਕਿਸੇ ਵਕਤ ਠੋਕਰਾਂ ਖਾਣ ਨੂੰ ਮਜਬੂਰ ਸੋਨੂੰ ਪੰਜਾਬਣ ਨੇ ਵੇਖਦਿਆਂ ਹੀ ਵੇਖਦਿਆਂ ਕਈ ਫਲੈਟ ਖਰੀਦ ਲਏ ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਬਣ ਗਈ। ਮੰਨਿਆ ਜਾਂਦਾ ਹੈ ਕਿ ਪੁਲਿਸ ਉਸ ਦੇ ਧੰਦੇ ਵਿੱਚ ਟੰਗ ਨਾਂ ਅੜਾਵੇ ਇਸ ਲਈ ਸੋਨੂੰ ਨੇ ਇਹ ਕੰਮ ਕੀਤਾ।

4

ਇਹ ਹੈ ਸੋਨੂੰ ਦੀ ਕਹਾਣੀ ਗੀਤਾ ਅਰੋੜਾ ਨਾਮ ਦੀ ਕਾਲ ਗਰਲ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਇੱਕ ਵੱਡੇ ਵਪਾਰੀ ਦੀ ਲਾਸ਼ ਉਸ ਦੀ ਗੱਡੀ ਵਿੱਚੋਂ ਮਿਲੀ ਸੀ। ਪੁਲਿਸ ਦੀ ਜਾਂਚ ਵਿੱਚ ਗੀਤਾ ਬੇਹੱਦ ਖੂਬਸੂਰਤੀ ਨਾਲ ਨਿਕਲ ਗਈ। ਉਸ ਦੀ ਦੋਸਤੀ ਰੋਹਤਕ ਦੇ ਵਿਜੇ ਨਾਲ ਹੋ ਗਈ। ਕਹਿੰਦੇ ਹਨ ਕਿ ਦੋਹਾਂ ਨੇ ਵਿਆਹ ਵੀ ਕਰਵਾ ਲਿਆ ਸੀ। ਥੋੜੇ ਹੀ ਦਿਨ ਬਾਅਦ ਵਿਜੇ ਯੂਪੀ ਪੁਲਿਸ ਦੇ ਹੱਥੋਂ ਮਾਰਿਆ ਗਿਆ। ਇਸ ਤੋਂ ਬਾਅਦ ਗੀਤਾ ਦੀ ਦੋਸਤੀ ਦੀਪਕ ਨਾਲ ਹੋਈ। ਪੁਲਿਸ ਪਿੱਛੇ ਪਈ ਤਾਂ ਦੀਪਕ ਆਸਾਮ ਭੱਜ ਗਿਆ ਤੇ ਉੱਥੇ ਹੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਦੀਪਕ ਦੇ ਭਰਾ ਹਿਮੰਤ ਉਰਫ ਸੋਨੂੰ ਦੀ ਨਿਗ੍ਹਾ ਹੁਣ ਗੀਤਾ ਉਪਰ ਸੀ। ਹਿਮੰਤ ਵੱਡਾ ਅਪਰਾਧੀ ਸੀ ਤੇ ਉਸ ਦੀ ਸਰਪ੍ਰਸਤੀ ਹੇਠ ਗੀਤਾ ਜਿਸਮ ਦੇ ਕਾਰੋਬਾਰ ਦੀਆਂ ਪੌੜੀਆਂ ਚੜਦੀ ਚਲੀ ਗਈ।

5

‘ਫੁਕਰੇ ਰਿਟਰਨਜ਼’ ‘ਚ ਇੱਕ ਕਿਰਦਾਰ ਸੀ ਭੋਲੀ ਪੰਜਾਬਣ। ਕਹਿੰਦੇ ਹਨ ਕਿ ਇਹ ਕਿਰਦਾਰ ਸੋਨੂੰ ਪੰਜਾਬਣ ਤੋਂ ਪ੍ਰੇਰਿਤ ਹੈ। ਸੋਨੂੰ ਨੂੰ ਇੱਕ ਵਾਰ ਫਿਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਾਰ ਉਸ ‘ਤੇ ਸੈਕਸ ਰੈਕੇਟ ਚਲਾਉਣ ਦੇ ਨਾਲ-ਨਾਲ ਅਗਵਾ ਕਰਨ ਤੇ ਅਪਰਾਧਿਕ ਸਾਜਿਸ਼ਾਂ ਰਚਣ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ। ਸ਼ਾਤਿਰ ਸੋਨੂੰ ਪੰਜਾਬਣ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਖ਼ਾਸੀ ਮੁਸ਼ੱਕਤ ਕਰਨੀ ਪਈ।

  • ਹੋਮ
  • Photos
  • ਖ਼ਬਰਾਂ
  • ਅਪਰਾਧ ਦੇ ਦਲਦਲ 'ਚ ਸੋਨੂੰ ਪੰਜਾਬਣ ਦੀ ਖਤਰਨਾਕ ਕਹਾਣੀ!
About us | Advertisement| Privacy policy
© Copyright@2026.ABP Network Private Limited. All rights reserved.