Sony ਵੱਲੋਂ ਸਮਾਰਟਫੋਨ 'ਤੇ ਹੈਰਾਨ ਕਰਨ ਵਾਲਾ ਵੱਡਾ ਡਿਸਕਾਊਂਟ
ਸੋਨੀ ਨੇ ਆਪਣੇ ਸਮਾਰਟਫੋਨ ‘ਤੇ ਵੱਡਾ ਡਿਸਕਾਉਂਟ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਮਈ 2016’ਚ ਆਪਣਾ Xperia X ਭਾਰਤ ‘ਚ ਲਾਂਚ ਕੀਤਾ ਸੀ। ਉਸ ਵੇਲੇ ਇਸ ਸਮਾਰਟਫੋਨ ਦੀ ਕੀਮਤ 48,990 ਰੱਖੀ ਗਈ। ਕੰਪਨੀ ਨੇ ਪਿਛਲੇ ਸਾਲ ਸਤੰਬਰ ‘ਚ ਇਸ ਸਮਾਰਟਫ਼ੋਨ ਦੀ ਕੀਮਤ ‘ਚ 10,000 ਰੁਪਏ ਦੀ ਵੱਡੀ ਕਟੌਤੀ ਕੀਤੀ। ਪਰ ਹੁਣ ਇੱਕ ਵਾਰ ਫਿਰ ਤੋਂ ਸੋਨੀ ਨੇ ਇਸ ਸਮਾਰਟਫ਼ੋਨ ਦੀ ਕੀਮਤ ‘ਚ 14,000 ਦੀ ਵੱਡੀ ਕਟੌਤੀ ਕਰ ਦਿੱਤੀ ਹੈ।
ਸੋਨੀ ਵੱਲੋਂ Xperia X ਦੀ ਘੱਟ ਕੀਤੀ ਕੀਮਤ ਤੋਂ ਬਾਅਦ ਹੁਣ ਇਸ ਸਮਾਰਟਫ਼ੋਨ ਨੂੰ ਫਲਿੱਪਕਾਰਟ ਤੋਂ ਮਹਿਜ਼ 24.990 ਰੁਪਏ ‘ਚ ਖ਼ਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਵੱਲੋਂ ਇਸ ਸਮਾਰਟਫ਼ੋਨ ‘ਤੇ 5 ਫੀਸਦੀ ਹੋਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਹ ਡਿਸਕਾਊਂਟ ਸਿਰਫ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦ ‘ਤੇ ਮਿਲ ਰਿਹਾ ਹੈ।
Xperia X ਸਮਾਰਟਫੋਨ ‘ਚ 5-ਇੰਚ ਫੁੱਲ ਐੱਚ. ਡੀ ਟਰਿਲਿਊਮਿਨਸ ਡਿਸਪਲੇਅ ਹੈ। ਇਹ ਕਵਾਲਕਾਮ ਸਨੈਪਡਰੈਗਨ 650 64-ਬਿੱਟਸ ਪ੍ਰੋਸੈਸਰ ‘ਤੇ ਕੰਮ ਕਰਦਾ ਹੈ। ਇਸ ‘ਚ 3GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 23 ਮੈਗਾਪਿਕਸਲ ਰੀਅਰ ਕੈਮਰਾ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਵੀਡੀਓ ਰਿਕਾਰਡਿੰਗ ਦੀ ਸਹੂਲਤ ਦੇ ਨਾਲ 13 ਮੈਗਾਪਿਕਸਲ ਫ੍ਰੰਟ ਕੈਮਰਾ ਵੀ ਦਿੱਤਾ ਹੈ।