ਹਵਾ ਨਾਲ ਗੱਲਾਂ ਕਰੇਗੀ ਇਹ ਰੇਲ

ਭਾਰਤੀ ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਰੇਲ ਟੇਲਗੋ ਦਾ ਅੱਜ ਦੂਜੇ ਗੇੜ ਦਾ ਟਰਾਇਲ ਮਥੁਰਾ ਅਤੇ ਪਲਵਲ ਦੇ ਵਿਚਕਾਰ ਹੋ ਰਿਹਾ ਹੈ।
ਟੈਲਗੋ ਰੇਲ ਦੇ ਤਿੰਨ ਟਰਾਇਲ ਹੋਣੇ ਹਨ। ਪਹਿਲਾਂ ਟਰਾਇਲ 29 ਮਈ ਨੂੰ ਬਰੇਲੀ ਰੂਟ ਉੱਤੇ ਹੋਇਆ ਸੀ। ਦੂਜਾ ਹੁਣ ਮਥੁਰਾ ਅਤੇ ਪਲਵਲ ਵਿਚਕਾਰ ਹੋ ਰਿਹਾ ਹੈ। ਰੇਲ ਦਾ ਅੰਤਿਮ ਟਰਾਇਲ ਦਿੱਲੀ ਅਤੇ ਮੁੰਬਈ ਵਿਚਕਾਰ ਅਗਸਤ ਮਹੀਨੇ ਵਿੱਚ ਹੋਵੇਗਾ।
ਰੇਲਵੇ ਅਨੁਸਾਰ ਇਸ ਰੇਲ ਦੀ ਸਪੀਡ 180 ਕਿੱਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ 250 ਕਿੱਲੋ ਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਲਾਇਆ ਜਾਵੇਗਾ।
ਜੇਕਰ ਦਿੱਲੀ ਅਤੇ ਮੁੰਬਈ ਵਿਚਕਾਰ ਦੂਰੀ ਦੀ ਗੱਲ ਕਰੀਏ ਤਾਂ ਮੌਜੂਦਾ ਰਾਜਧਾਨੀ ਰੇਲ 17 ਘੰਟੇ ਵਿੱਚ ਇਹ ਦੂਰੀ ਤੇਹ ਕਰਦੀ ਹੈ। ਇਸ ਰੇਲ ਦੇ ਸ਼ੁਰੂ ਹੋਣ ਨਾਲ ਇਹ ਦੂਰੀ 12 ਘੰਟਿਆਂ ਵਿੱਚ ਤੇਹ ਹੋਵੇਗੀ।
ਜੇਕਰ ਸੁਵਿਧਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਜਹਾਜ਼ ਵਰਗੀਆਂ ਸਹੂਲਤਾਂ ਹੋਣਗੀਆਂ। ਹਰ ਸੀਟ ਉੱਤੇ ਯਾਤਰੀਆਂ ਦੇ ਦੇਖਣ ਲਈ ਟੀ ਵੀ ਦੀ ਸਹੂਲਤਾਂ ਹੋਵੇਗੀ। ਗੱਡੀਆਂ ਦੀਆਂ ਸੀਟਾਂ ਨੂੰ ਕਾਫ਼ੀ ਆਰਾਮਦਾਇਕ ਬਣਾਇਆ ਗਿਆ ਹੈ।
ਖ਼ਾਸ ਤਰਾਂ ਦੀ ਇਸ ਰੇਲ ਨੂੰ ਸਪੇਨ ਤੋਂ ਲਿਆਂਦਾ ਗਿਆ ਹੈ। ਰੇਲ ਦਾ ਟਰਾਇਲ 26 ਜੁਲਾਈ ਤੱਕ ਜਾਰੀ ਰਹੇਗਾ। ਟਰਾਇਲ ਵਿੱਚ ਪੂਰੀ ਤਰ੍ਹਾਂ ਸਫਲ ਹੋਣ ਤੋਂ ਬਾਅਦ ਇਸ ਹਾਈ ਸਪੀਡ ਰੇਲ ਨੂੰ ਮੁੰਬਈ ਅਤੇ ਦਿੱਲੀ ਵਿਚਕਾਰ ਚਲਾਇਆ ਜਾਵੇਗਾ।
ਭਾਰਤੀ ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਰੇਲ ਟੇਲਗੋ ਦਾ ਅੱਜ ਦੂਜੇ ਗੇੜ ਦਾ ਟਰਾਇਲ ਮਥੁਰਾ ਅਤੇ ਪਲਵਲ ਦੇ ਵਿਚਕਾਰ ਹੋ ਰਿਹਾ ਹੈ।