`ਰਾਜ਼ੀ` ਦੇਖਣ ਆਏ ਇਹ ਸਟਾਰਸ

ਇਨ੍ਹਾਂ ਤੋਂ ਇਲਾਵਾ ਸਕ੍ਰੀਨਿੰਗ ‘ਚ ਆਲਿਆ ਦੇ ਪਾਪਾ ਮਹੇਸ਼ ਭੱਟ, ਮੌਮ ਸੋਨੀ ਰਾਜਦਾਨ, ਤਾਪਸੀ ਪਨੂੰ, ਫਾਤਿਮਾ ਸ਼ੇਖ, ਦੀਆ ਮਿਰਜ਼ਾ, ਸੋਫੀ ਚੌਧਰੀ, ਅਭਿਸ਼ੇਕ ਬੱਚਨ, ਜਾਵੇਦ ਅਖ਼ਤਰ ਤੇ ਚੰਕੀ ਪਾਂਡੇ ਵਰਗੇ ਸਟਾਰਸ ਵੀ ਨਜ਼ਰ ਆਏ।
ਫ਼ਿਲਮ 11 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਲਈ ਆਲਿਆ ਕਾਫੀ ਨਰਵਸ ਤੇ ਉਤਸ਼ਾਹਿਤ ਵੀ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਆਲਿਆ ਹਿੱਟ ਫ਼ਿਲਮਾਂ ਦੇਣ ਦਾ ਰਿਕਾਰਡ ਕਾਇਮ ਰੱਖਦੀ ਹੈ ਜਾਂ ਇਸ ਵਾਰ ਉਸ ਦਾ ਡਰ ਸੱਚ ਹੋ ਜਾਵੇਗਾ।
ਫ਼ਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਮਤ’ ‘ਤੇ ਆਧਾਰਤ ਹੈ। ਹੁਣ ਤੱਕ ਫ਼ਿਲਮ ਦੇ ਟ੍ਰੇਲਰ ਨੂੰ ਜ਼ਬਰਦਸਤ ਰਿਸਪਾਂਸ ਮਿਲ ਚੁੱਕਿਆ ਹੈ। ਫ਼ਿਲਮ ਦੀ ਪ੍ਰਮੋਸ਼ਨ ‘ਚ ਆਲਿਆ ਤੇ ਵਿੱਕੀ ਨੇ ਵੀ ਕਾਫੀ ਮਿਹਨਤ ਕੀਤੀ। ਹੁਣ ਮੁੰਬਈ ‘ਚ ਐਤਵਾਰ ਨੂੰ ਫ਼ਿਲਮ ਦੀ ਸਕ੍ਰੀਨਿੰਗ ਰੱਖੀ ਗਈ। ਇਸ ਤੋਂ ਪਹਿਲਾਂ ਵੀ ਸਕ੍ਰੀਨਿੰਗ ਹੋ ਚੁੱਕੀ ਹੈ।
ਫ਼ਿਲਮ ਦੀ ਸਕ੍ਰੀਨਿੰਗ ‘ਚ ਕਈ ਵੱਡੇ ਸਟਾਰ ਵੀ ਨਜ਼ਰ ਆਏ। ਫ਼ਿਲਮ ਦੇਖਣ ‘ਧੜਕ’ ਫ਼ਿਲਮ ਦੀ ਐਕਟਰਸ ਜਾਹਨਵੀ ਕਪੂਰ ਵੀ ਆਈ। ਜਾਹਨਵੀ ਨਾਲ ਇਸ ਮੌਕੇ ਰੂਮਰ ਬੁਆਏ-ਫ੍ਰੈਂਡ ਇਸ਼ਾਨ ਖੱਟਰ ਵੀ ਨਜ਼ਰ ਆਏ। ਉਧਰ ਹੀ ‘ਕੇਦਾਰਨਾਥ’ ਦੀ ਐਕਟਰਸ ਸਾਰਾ ਅਲੀ ਖਾਨ ਵੀ ਇਸ ਫ਼ਿਲਮ ਦੀ ਸਕ੍ਰੀਨਿੰਗ ‘ਚ ਨਜ਼ਰ ਆਈ।
ਤਿੰਨ ਸਾਲ ਪਹਿਲਾਂ 'ਤਲਵਾਰ' ਵਰਗੀਆਂ ਜ਼ਬਰਦਸਤ ਫ਼ਿਲਮ ਦੇਣ ਤੋਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਡਾਇਰੈਕਟਰ ਮੇਘਨਾ ਗੁਲਜ਼ਾਰ ਤਿਆਰ ਹੈ ਆਪਣੀ ਫ਼ਿਲਮ ‘ਰਾਜ਼ੀ’ ਨਾਲ। ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਅ ਰਹੇ ਹਨ ਆਲਿਆ ਭੱਟ ਤੇ ਵਿੱਕੀ ਕੌਸ਼ਲ। ਆਲਿਆ ਦੇ ਫੈਨਸ ਉਸ ਨੂੰ ਜਾਸੂਸ ਦੇ ਕਿਰਦਾਰ ‘ਚ ਦੇਖਣ ਲਈ ਬੇਕਰਾਰ ਹਨ।