✕
  • ਹੋਮ

ਜਡੇਜਾ-ਅਸ਼ਵਿਨ ਦੀ ਫਿਰਕੀ ਦਾ ਕਮਾਲ

ਏਬੀਪੀ ਸਾਂਝਾ   |  15 Jul 2016 11:29 AM (IST)
ਜਡੇਜਾ-ਅਸ਼ਵਿਨ ਦੀ ਫਿਰਕੀ ਦਾ ਕਮਾਲ

ਟੀਮ ਇੰਡੀਆ ਨੇ ਵੈਸਟ ਇੰਡੀਜ਼ ਦੌਰੇ 'ਤੇ ਦੂਜੇ ਅਭਿਆਸ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ। ਪਹਿਲੇ ਦਿਨ ਦੀ ਖੇਡ ਦੌਰਾਨ ਭਾਰਤੀ ਫਿਰਕੀਬਾਜ਼ ਹਿਟ ਸਾਬਿਤ ਹੋਏ।

1

ਅਸ਼ਵਿਨ, ਜਡੇਜਾ ਅਤੇ ਮਿਸ਼ਰਾ ਦੀ ਫਿਰਕੀ ਸਾਹਮਣੇ WICB ਪ੍ਰੈਸੀਡੈਂਟਸ XI ਦੀ ਟੀਮ ਟਿਕਣ 'ਚ ਨਾਕਾਮ ਰਹੀ।

2

ਟੀਮ ਇੰਡੀਆ ਨੇ ਵੈਸਟ ਇੰਡੀਜ਼ ਦੌਰੇ 'ਤੇ ਦੂਜੇ ਅਭਿਆਸ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ। ਪਹਿਲੇ ਦਿਨ ਦੀ ਖੇਡ ਦੌਰਾਨ ਭਾਰਤੀ ਫਿਰਕੀਬਾਜ਼ ਹਿਟ ਸਾਬਿਤ ਹੋਏ।

3

ਜਡੇਜਾ ਨੇ 13 ਓਵਰਾਂ 'ਚ 16 ਰਨ ਦੇਕੇ 3 ਵਿਕਟ ਝਟਕੇ। ਅਸ਼ਵਿਨ ਨੇ 20 ਓਵਰਾਂ ਦਾ ਲੰਮਾ ਸਪੈਲ ਕੀਤਾ ਜਦਕਿ ਅਮਿਤ ਮਿਸ਼ਰਾ ਨੇ 10 ਓਵਰਾਂ 'ਚ 2 ਵਿਕਟ ਆਪਣੇ ਨਾਮ ਕੀਤੇ।

4

ਜਵਾਬ 'ਚ ਭਾਰਤ ਦੀ ਬੱਲੇਬਾਜ਼ੀ ਪ੍ਰਭਾਵਿਤ ਕਰਨ 'ਚ ਨਾਕਾਮ ਰਹੀ। ਬੱਲੇਬਾਜ਼ਾਂ ਨੇ ਗੇਂਦਬਾਜ਼ੀ ਲਈ ਸਹਾਇਕ ਵਿਕਟ 'ਤੇ ਨਿਰਾਸ਼ ਕੀਤਾ। ਭਾਰਤ ਨੇ ਦਿਨ ਦਾ ਖੇਡ ਖਤਮ ਹੋਣ ਤਕ 93 ਰਨ ਦੇ ਸਕੋਰ 'ਤੇ 3 ਵਿਕਟ ਗਵਾ ਦਿੱਤੇ ਸਨ।

5

ਮੁਰਲੀ ਵਿਜੈ 23 ਰਨ ਬਣਾ ਕੇ ਆਊਟ ਹੋਏ ਜਦਕਿ ਪਹਿਲੇ ਮੈਚ 'ਚ ਅਰਧ-ਸੈਂਕੜਾ ਜੜਨ ਵਾਲੇ ਧਵਨ 9 ਰਨ ਬਣਾ ਕੇ ਪੈਵਲੀਅਨ ਪਰਤ ਗਏ। ਚੇਤੇਸ਼ਵਰ ਪੁਜਾਰਾ ਨੇ 28 ਰਨ ਦਾ ਯੋਗਦਾਨ ਪਾਇਆ। ਦਿਨ ਦਾ ਖੇਡ ਖਤਮ ਹੋਣ ਤਕ ਲੋਕੇਸ਼ ਰਾਹੁਲ 30 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।

6

ਪਹਿਲੇ ਦਿਨ WICB ਪ੍ਰੈਸੀਡੈਂਟਸ XI ਦੀ ਟੀਮ 180 ਰਨ 'ਤੇ ਢੇਰ ਹੋ ਗਈ। ਭਾਰਤ ਲਈ ਅਸ਼ਵਿਨ ਅਤੇ ਜਡੇਜਾ ਨੇ 3-3 ਵਿਕਟ ਹਾਸਿਲ ਕੀਤੇ।

7

ਅਮਿਤ ਮਿਸ਼ਰਾ ਦੇ ਖਾਤੇ 'ਚ 2 ਵਿਕਟ ਗਏ। ਜਡੇਜਾ ਦਾ ਪ੍ਰਦਰਸ਼ਨ ਕਾਫੀ ਪ੍ਰਭਾਵਿਤ ਕਰਨ ਵਾਲਾ ਰਿਹਾ।

8

  • ਹੋਮ
  • Photos
  • ਖ਼ਬਰਾਂ
  • ਜਡੇਜਾ-ਅਸ਼ਵਿਨ ਦੀ ਫਿਰਕੀ ਦਾ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.