ਪਿਕਨਿਕ ਮਨਾਉਣ ਦਾ ਅਨੋਖਾ ਢੰਗ
ਦਰਖੱਤ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾ ਇਹ ਪੌੜੀ ਕਿਸੇ ਵੀ ਦਰਖੱਤ ਉੱਤੇ ਫਿੱਟ ਕੀਤੀ ਜਾ ਸਕਦੀ ਹੈ। ਉਹ ਵੀ ਸਿਰਫ 30 ਮਿੰਟ ਵਿੱਚ ਹੈ ਨਾ ਕਮਾਲ ਦੀ ਗੱਲ। ਹੁਣ ਪਿਕਨਿਕ ਧਰਤੀ ਉੱਤੇ ਨਹੀਂ ਬਲਕਿ ਦਰਖੱਤਾਂ ਉੱਤੇ ਚੜ੍ਹ ਕੇ ਮਨਾਓ। ਕਿਸੇ ਵੀ ਫੈਮਿਲੀ ਜਾਂ ਹੋਰ ਪਾਰਟੀ ਲਈ ਇਹ ਪੌੜੀ ਤੁਹਾਡੇ ਰੋਮਾਂਚ ਨੂੰ ਵਧਾ ਦੇਵੇਗੀ।
ਹੁਣ ਬਿਨ੍ਹਾਂ ਦਰਖੱਤ ਨੂੰ ਨੁਕਸਾਨ ਪਹੁੰਚਾਏ ਬੱਚੇ ਤੋਂ ਲੈਕੇ ਬਜੁਰਗ ਬੜੀ ਅਸਾਨੀ ਨਾਲ ਦਰਖੱਤ ਉੱਤੇ ਚੜ੍ਹ ਸਕਦਾ ਹੈ। ਜੀਂ ਹਾਂ ਹੁਣ ਅਜਿਹੀਆਂ ਪੌੜੀਆਂ ਆ ਚੁੱਕੀਆਂ ਹਨ ਜਿੰਨ੍ਹਾਂ ਨੂੰ ਤੁਸੀਂ ਆਪਣੇ ਨਾਲ ਲੈਕੇ ਘੁੰਮ ਸਕਦੇ ਹਨ ਅਤੇ ਕਿਸੇ ਵੀ ਦਰਖੱਤ ਨਾਲ ਜੁੜ ਸਕਦੇ ਹੋ। ਇਹ ਪੋੜੀਆਂ Robert McIntyre ਅਤੇ Thor te Kulve ਨੇ ਡਿਜ਼ਾਇਨ ਕੀਤੀ ਹੈ। ਜਿਸਦੀ ਬੜੀ ਸ਼ਲਾਘਾ ਹੋ ਰਹੀ ਹੈ।
ਹਰ ਕਿਸੇ ਨੂੰ ਦਰਖ਼ਤ ਉੱਤੇ ਜੜਨ ਦਾ ਸ਼ੌਕ ਹੁੰਦਾ ਹੈ। ਪਰ ਇਸ ਦੇ ਚੜ੍ਹਨ ਲਈ ਪਉੜੀਆਂ ਲਾਉਣੀਆਂ ਪੈਂਦੀ ਹੈ। ਜਿਹੜਾ ਕਿ ਬੜਾ ਔਖਾ ਤੇ ਮਹਿੰਗਾ ਕੰਮ ਹੁੰਦਾ ਹੈ। ਹੋਰ ਤਾਂ ਹੋਰ ਅਸੀਂ ਹਰ ਬਖ਼ਤ ਪੌੜੀਆਂ ਨੂੰ ਨਾਲ ਲੈ ਕੇ ਨਹੀਂ ਘੁੰਮ ਸਕਦੇ ਹਾਂ। ਪਰ ਹੁਣ ਫ਼ਿਕਰ ਨਾ ਕਰੋ ਹੁਣ ਤੁਹਾਡੀ ਇਹ ਚਿੰਤਾ ਖ਼ਤਮ ਹੋ ਗਈ ਹੈ।