ਪਾਟਲੀਪੁੱਤਰ ਵਿੱਚ 'ਸ੍ਰੀ ਹਰਿਮੰਦਰ ਸਾਹਿਬ', ਕਰੋ ਦਰਸ਼ਨ
ਏਬੀਪੀ ਸਾਂਝਾ | 03 Jan 2017 06:43 PM (IST)
1
ਇਨ੍ਹਾਂ ਕਾਰੀਗਰਾਂ 'ਚ 20 ਲੋਕਾਂ ਦੀ ਟੀਮ ਲੱਕੜ ਦੇ ਕੰਮ 'ਚ ਪਿਛਲੇ ਇੱਕ ਮਹੀਨੇ ਤੋਂ ਜੁਟੀ ਹੋਈ ਸੀ, ਜਦੋਂਕਿ ਉਨ੍ਹਾਂ ਦੇ ਨਾਲ 10 ਕਾਰੀਗਰ ਉਸ ਨੂੰ ਅੰਤਿਮ ਛੋਹਾਂ ਦੇ ਰਹੇ ਸਨ। ਗੁਰਦੁਆਰਾ ਸਾਹਿਬ ਦਾ ਇਹ ਆਕਾਰ 40 ਫੁੱਟ ਉੱਚਾ ਅਤੇ 30 ਫੁੱਟ ਚੌੜਾ ਹੈ।
2
ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨੂੰ ਜੋ ਬਾਹਰੀ ਦਿੱਖ ਪ੍ਰਦਾਨ ਕੀਤੀ ਗਈ ਹੈ ਉਹੀ ਦਿੱਖ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਨੂੰ ਦਿੱਤੀ ਗਈ ਹੈ, ਇਸ ਤੇ ਕੀਤੀ ਗਈ ਰੌਸ਼ਨੀ ਵੀ ਲਗਭਗ ਉਹੀ ਝਲਕਾਰਾ ਪੇਸ਼ ਕਰ ਦਿੰਦੀ ਹੈ।
3
4
ਕਾਰੀਗਰਾਂ ਦੀ ਇਕ ਵਿਸ਼ੇਸ਼ ਟੀਮ ਨੇ ਕਰਿਸ਼ਮਾ ਕਰਦਿਆਂ ਗਾਂਧੀ ਮੈਦਾਨ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦਾ ਹੂ-ਬ-ਹੂ ਰੂਪ ਸਿਰਜ ਦਿੱਤਾ ਹੈ।
5
ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਪਾਟਲੀਪੁੱਤਰ ਸ਼ਹਿਰ ਵਿੱਚ ਹੋ ਰਹੇ 5 ਦਿਨਾਂ ਸਮਾਗਮਾਂ ਲਈ ਬਣਾਏ ਗਏ ਵਿਸ਼ੇਸ਼ ਪੰਡਾਲ ਨੂੰ ਕੋਲਕਾਤਾ ਦੇ ਕਾਰੀਗਰਾਂ ਨੇ ਸਜਾਇਆ ਹੈ।
6
ਪਿਛਲੇ ਹਫਤੇ ਇਹ ਨਿਰਮਾਣ ਕਾਰਜ ਪੂਰੀ ਤਰ੍ਹਾਂ ਮੁਕੰਮਲ ਹੋਣ ਤੇ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ।
= 6">