ਸਾਵਧਾਨ! ਤਣਾਅ ਕਰਦਾ ਮਰਦਾਂ ਦੀ ਸੈਕਸੂਅਲ ਲਾਈਫ਼ ਤਬਾਹ

ਨੋਟ: ਇਹ ਖੋਜ ਦੇ ਦਾਅਵੇ ਹਨ। ਏਬੀਪੀ ਸਾਂਝਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ 'ਤੇ ਅਮਲ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਹਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।
ਜੇਕਰ ਮਰਦ ਆਪਣੇ ਸਟ੍ਰੈੱਸ ਤੋਂ ਨਿਜਾਤ ਨਹੀਂ ਪਾ ਰਹੇ ਤਾਂ ਉਨ੍ਹਾਂ ਨੂੰ ਬਿਨਾ ਕੋਈ ਸਮਾਂ ਗਵਾਏ ਤੁਰੰਤ ਮਾਹਰ ਨਾਲ ਸੰਪਰਕ ਕਰਨ।
ਜਿਹੜੇ ਜੋੜੇ ਬੱਚਾ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਤਣਾਅ ਤੋਂ ਦੂਰ ਰਹਿਣ। ਇਸ ਲਈ ਉਹ ਯੋਗ, ਮੈਡੀਟੇਸ਼ਨ ਤੇ ਦਿਮਾਗੀ ਕਸਰਤ ਕਰਨ।
ਸਟ੍ਰੈੱਸ ਦੇ ਕਾਰਨ ਮਰਦਾਂ ਵਿੱਚ ਕਈ ਬੁਰੀਆਂ ਆਦਤਾਂ ਜਿਵੇਂ ਕਿ ਤੰਬਾਕੂਨੋਸ਼ੀ, ਸ਼ਰਾਬ ਸੇਵਨ ਆਦਿ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਰਿਲੀਜ਼ ਹੁੰਦਾ ਹੈ ਜੋ ਕਿ ਟੈਸਟੋਸਟੇਰੋਨ ਦੀ ਪੈਦਾਵਾਰ ਨੂੰ ਘਟਾਉਂਦਾ ਹੈ ਤੇ ਸਪਰਮ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇੰਨਾ ਹੀ ਨਹੀਂ, ਜੇਕਰ ਹਰ ਵਾਰ ਇਜੈਕੂਲੇਸ਼ਨ ਸਮੇਂ ਸ਼ੁਕਰਾਣੂੰ ਨੁਕਸਾਨੇ ਜਾਂਦੇ ਹਨ ਤਾਂ ਇਹ ਵੀ ਖ਼ਤਰਾ ਰਹਿੰਦਾ ਹੈ ਕਿ ਤੰਦਰੁਸਤ ਸਪਰਮ ਇੰਟਰਕੋਰਸ ਦੌਰਾਨ ਨਹੀਂ ਬਣ ਪਾਉਂਦੇ, ਜੋ ਕਿ ਮਰਦਾਂ ਦੀ ਫਰਟੀਲਿਟੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।
ਸ਼ਰੀਰ ਵਿੱਚ ਤਣਾਅ ਦੇ ਉੱਚ ਪੱਧਰ ਤੋਂ ਵੀ ਬੁਰੇ ਰਸਾਇਣ ਨਿਕਲਦੇ ਰਹਿੰਦੇ ਹਨ, ਜਿਨ੍ਹਾਂ ਸਦਕਾ ਸੈੱਲ ਖ਼ਤਮ ਹੋ ਜਾਂਦੇ ਹਨ। ਇਨ੍ਹਾਂ ਦੀ ਵਜ੍ਹਾ ਨਾਲ ਸ਼ੁਕਰਾਣੂਆਂ ਦੀ ਰੂਪਰੇਖਾ 'ਤੇ ਰੋਕ ਲੱਗ ਜਾਂਦੀ ਹੈ, ਉਨ੍ਹਾਂ ਦੀ ਪੈਦਾਵਾਰ, ਗਤੀਸ਼ੀਲਤਾ ਤੇ ਅੰਡੇ ਨਾਲ ਇੱਕਜੁੱਟ ਹੋਣ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਦਾ ਹੈ।
ਟੈਸਟੋਸਟੇਰੋਨ ਦੇ ਘਟੇ ਹੋਏ ਪੱਧਰ ਸ਼ੁਕਰਾਣੂਆਂ ਦੇ ਬਣਨ ਦੀ ਸਮਰੱਥਾ ਵੀ ਘਟ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦ ਮਦਰ ਤਣਾਅ ਵਿੱਚ ਹੁੰਦੇ ਹਨ ਤਾਂ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੁੰਦੀ ਹੈ।
ਤਣਾਅ ਨਾਲ ਹਾਰਮੋਨਜ਼ ਬਣਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਟੈਸਟੋਸਟੇਰੋਨ ਪੱਧਰ ਘੱਟ ਹੋਣ ਲੱਗਦਾ ਹੈ। ਤਣਾਅ ਗਲੂਕੋਕੋਰਟਿਕੋਈਡਸ ਨਾਂ ਦੇ ਸਟੀਰਾਇਡ ਹਾਰਮੋਨ ਨੂੰ ਰਿਲੀਜ਼ ਕਰਦਾ ਹੈ, ਜਿਸ ਨਾਲ ਟੈਸਟੋਸਟੇਰੋਨ ਦਾ ਪੱਧਰ ਘੱਟ ਜਾਂਦਾ ਹੈ।
ਤਣਾਅ ਪੁਰਸ਼ਾਂ ਦੀ ਸੈਕਸੂਐਲਿਟੀ ਤੇ ਫੰਕਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇੱਥੋਂ ਤਕ ਕਿ ਇਨਫਰਟੀਲਿਟੀ ਦੀ ਸਮੱਸਿਆ ਦਾ ਵੱਡਾ ਕਾਰਨ ਤਣਾਅ ਹੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਤਣਾਅ ਪੁਰਸ਼ਾਂ ਦੀ ਸ਼ੁਕਰਾਣੂੰ ਗਿਣਤੀ ਨੂੰ ਪ੍ਰਭਾਵਿਤ ਕਰਦਾ ਹੈ।
ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਸਟ੍ਰੈਸ ਲੈਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਦਾ ਦਿਮਾਗ 'ਤੇ ਬਹੁਤ ਅਸਰ ਪੈਂਦਾ ਹੈ। ਜਦ ਪੁਰਸ਼ਾਂ ਦੀ ਸੈਕਸੂਅਲ ਲਾਈਫ਼ ਦੀ ਗੱਲ ਆਉਂਦੀ ਹੈ ਤਾਂ ਤਣਾਅ ਇੱਥੇ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।