✕
  • ਹੋਮ

ਇੰਝ ਬਣਿਆ ਰਹੇਗਾ ਦੋਸਤੀ 'ਚ ਹਮੇਸ਼ਾ ਨਿੱਘ

ਏਬੀਪੀ ਸਾਂਝਾ   |  05 Aug 2018 01:38 PM (IST)
1

ਜੇ ਦੋਸਤ ਸੰਪਰਕ ’ਚ ਨਹੀਂ ਤਾਂ ਤੁਸੀਂ ਖੁਦ ਉਸ ਨਾਲ ਗੱਲ ਕਰੋ। ਦੋਸਤੀ ਵਿੱਚ ਕੋਈ ਵੀ ਵੱਡਾ-ਛੋਟਾ ਨਹੀਂ ਹੁੰਦਾ। ਇਸ ਲਈ ਹੰਕਾਰ ਨੂੰ ਵਿਚਾਲੇ ਲਿਆਉਣ ਦੀ ਬਜਾਏ ਸਮੇਂ-ਸਮੇਂ ’ਤੇ ਤੁਸੀਂ ਵੀ ਦੋਸਤ ਦੀ ਖੈਰ-ਸੁੱਖ ਪੁੱਛੋ। ਫਿਰ ਵੇਖੋ ਕਿਵੇਂ ਤੁਹਾਡੇ ਦੋਸਤ ਸਮਾਂ ਨਾ ਹੋਣ ਦੇ ਬਾਵਜੂਦ ਤੁਹਾਡੇ ਲਈ ਸਮਾਂ ਕੱਢਣਗੇ।

2

ਕਈ ਵਾਰ ਜਿਸ ਵਾਤਾਵਰਨ ਵਿੱਚ ਤੁਹਾਡਾ ਮਿੱਤਰ ਕੰਮ ਕਰ ਰਿਹਾ ਹੁੰਦਾ ਹੈ, ਉਹ ਬਿਲਕੁਲ ਅਲੱਗ ਹੋਏ, ਜਿਸ ਵਿੱਚ ਉਹ ਕੁਝ ਸਾਲ ਪਹਿਲਾਂ ਤੁਹਾਡੇ ਨਾਲ ਰਹਿੰਦਾ ਸੀ। ਨੌਕਰੀ ਬਾਅਦ ਜ਼ਿੰਦਗੀ ਵਿੱਚ ਬਦਲਾਅ ਹੋਣਾ ਸੁਭਾਵਕ ਹੈ। ਬਦਲਾਅ ਹੋਣ ’ਤੇ ਨਾਰਾਜ਼ਗੀ ਜ਼ਾਹਰ ਕਰਨ ਦੀ ਬਜਾਏ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੋ।

3

ਜੇ ਤੁਸੀਂ ਫੋਨ ਲਾਓ ਤਾਂ ਤੁਹਾਡਾ ਮਿੱਤਰ ਰੁੱਝਿਆ ਹੋਏ ਤਾਂ ਸਮਝਦਾਰੀ ਦਿਖਾਉਂਦਿਆਂ ਉਸ ਨੂੰ ਬਾਅਦ ਵਿੱਚ ਗੱਲ ਕਰਨ ਲਈ ਕਹੋ। ਸਮਾਂ ਮਿਲਣ ’ਤੇ ਉਹ ਬਾਅਦ ਵਿੱਚ ਤੁਹਾਡੇ ਨਾਲ ਜ਼ਰੂਰ ਗੱਲ ਕਰਨਗੇ।

4

ਸਮੇਂ ਨਾਲ ਸਭ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਕਦੀ ਕੰਮ ਤੇ ਕਦੀ ਘਰ ਦੀਆਂ ਜ਼ਿੰਮੇਵਾਰੀਆਂ। ਅਜਿਹੇ ਵਿੱਚ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਆਪਣੇ ਦੋਸਤ ਨੂੰ ਬੁਲਾਓ ਤਾਂ ਉਹ ਹਰ ਵੇਲੇ ਤੁਹਾਡੇ ਲਈ ਹਾਜ਼ਰ ਹੋ ਜਾਏ।

5

ਚੰਡੀਗੜ੍ਹ: ਅਜਿਹਾ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਕੋਲ ਤੁਹਾਡੇ ਲਈ ਸਮਾਂ ਉਪਲੱਬਧ ਹੋਏ। ਸਭ ਦੇ ਆਪਣੇ-ਆਪਣੇ ਕੰਮ ਹੁੰਦੇ ਹਨ। ਜੇ ਤੁਹਾਡਾ ਦੋਸਤ-ਮਿੱਤਰ ਜ਼ਿਆਦਾ ਰੁੱਝਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਜਾਣਬੁੱਝ ਕੇ ਅਜਿਹਾ ਕਰ ਰਿਹਾ ਹੈ। ਸਮੇਂ ਨਾਲ ਸਭ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਕਦੀ ਕੰਮ ਤੇ ਕਦੀ ਘਰ ਦੀਆਂ ਜ਼ਿੰਮੇਵਾਰੀਆਂ। ਅਜਿਹੇ ਵਿੱਚ

  • ਹੋਮ
  • Photos
  • ਖ਼ਬਰਾਂ
  • ਇੰਝ ਬਣਿਆ ਰਹੇਗਾ ਦੋਸਤੀ 'ਚ ਹਮੇਸ਼ਾ ਨਿੱਘ
About us | Advertisement| Privacy policy
© Copyright@2026.ABP Network Private Limited. All rights reserved.