ਆਖਰ ਰਿੜ੍ਹ ਹੀ ਪਈ ਬਾਦਲ ਦੀ ਜਲ ਬੱਸ
Download ABP Live App and Watch All Latest Videos
View In App'ਹਰੀਕੇ ਵਾਟਰ ਕਰੂਜ਼’ ਬੱਸ ਵਿਦੇਸ਼ ਤੋਂ ਮੰਗਵਾਈ ਗਈ ਹੈ। ਅੰਮ੍ਰਿਤਸਰ ਤੋਂ ਤਿੰਨ ਆਮ ਬੱਸਾਂ ਵਾਰੀ-ਵਾਰੀ ਚੱਲਿਆ ਕਰਨਗੀਆਂ ਜੋ ਡੇਢ ਘੰਟੇ ਦਾ ਸਫਰ ਤੈਅ ਕਰਕੇ ਹਰੀਕੇ ਹੈੱਡ ਵਰਕਸ ’ਤੇ ਪਹੁੰਚਣਗੀਆਂ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਆਖਰ ਰਿੜ੍ਹ ਹੀ ਪਈ। ਇਸ ਦਾ ਅੱਜ ਟਰਾਇਲ ਸਫਲ ਹੋ ਗਿਆ ਹੈ। ਪਹਿਲਾਂ ਸ਼ੁੱਕਰਵਾਰ ਤੇ ਫਿਰ ਸ਼ਨੀਵਾਰ ਨੂੰ ਬੱਸ ਦਾ ਟਰਾਇਲ ਹੋਣਾ ਸੀ ਪਰ ਐਨ ਆਖਰੀ ਮੌਕੇ ਝੀਲ ਵਿੱਚ ਪਾਣੀ ਘੱਟ ਹੋਣ ਦੀ ਗੱਲ ਆਖ ਕੇ ਇਸ ਨੂੰ ਟਾਲ ਦਿੱਤਾ ਗਿਆ ਸੀ।
ਅੱਗੇ ਦਾ ਸਫ਼ਰ ਵਾਟਰ ਕਰੂਜ਼ ਰਾਹੀਂ ਬੱਸ ਦੇ ਅੱਡੇ ਤੋਂ ਲੈ ਕੇ ਮੱਖੂ ਦੇ ਚੂੜ੍ਹੀਆਂ ਰੈਂਪ ਤੱਕ ਕੁੱਲ 12.7 ਕਿਲੋਮੀਟਰ (ਜਿਸ ਵਿੱਚੋਂ ਕਰੀਬ ਤਿੰਨ ਕਿਲੋਮੀਟਰ ਸਫਰ ਪਾਣੀ ਵਿੱਚ) 45 ਮਿੰਟ ਅੰਦਰ ਪੂਰਾ ਹੋਏਗਾ।
ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬੱਸ ਦਾ ਉਦਘਾਟਨ 12 ਦਸੰਬਰ ਨੂੰ ਕਰਨ ਦਾ ਪ੍ਰੋਗਰਾਮ ਹੈ।
ਇਸ ਰੈਂਪ ਤੋਂ ਹੀ ਬੱਸ ਹਰੀਕੇ ਦਰਿਆ ਚ ਉੱਤਰੇਗੀ।
ਇਸ ਬੱਸ ਵਿੱਚ 32 ਸੈਲਾਨੀ, ਚਾਲਕ ਤੇ ਇੱਕ ਕਮਾਂਡਰ ਹੋਏਗਾ ਤੇ ਯਾਤਰੀਆਂ ਲਈ ਜੀਵਨ ਰੱਖਿਅਕ ਸਾਰੇ ਇੰਤਜ਼ਾਮ ਵੀ ਮੁਕੰਮਲ ਹਨ।
- - - - - - - - - Advertisement - - - - - - - - -