✕
  • ਹੋਮ

ਅੰਮ੍ਰਿਤਸਰ 'ਚ ਸੁਖਬੀਰ ਨੂੰ ਪਏ ਧੱਕੇ, ਸਮਾਗਮ ਦਾ ਬਾਈਕਾਟ

ਏਬੀਪੀ ਸਾਂਝਾ   |  14 Aug 2016 06:24 PM (IST)

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਉਸ ਵੇਲੇ ਆਪਣੇ ਹੀ ਸਮਾਗਮ ਦਾ ਬਾਈਕਾਟ ਕਰਕੇ ਚਲੇ ਗਏ, ਜਦੋਂ ਉਨ੍ਹਾਂ ਨੂੰ ਅਕਾਲੀ ਵਰਕਰਾਂ ਦੀ ਭੀੜ ਵਿੱਚ ਧੱਕੇ ਵਜੇ। ਇਹ ਹੀ ਨਹੀਂ ਭਾਰੀ ਪੁਲਿਸ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਅਕਾਲੀ ਵਰਕਰ ਉੱਥੇ ਹੀ ਇੱਕਠੇ ਹੋ ਗਏ ਜਿਸ ਥਾਂ 'ਤੇ ਸੁਖਬੀਰ ਨੇ ਉਦਘਾਟਨ ਕਰਨਾ ਸੀ।

1

ਇਸ ਦੇ ਬਾਵਜੂਦ ਉਹ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਤਾਂ ਖਾਲੀ ਕੁਰਸੀਆਂ ਪਈਆਂ ਸਨ। ਉੱਥੇ ਪੁਲਿਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਇੱਥੇ ਖਾਲੀ ਕੁਰਸੀਆਂ ਦੇਖ ਸੁਖਬੀਰ ਵਰਕਰਾਂ ਨੂੰ ਬਿਨਾਂ ਸੰਬੋਧਨ ਕੀਤੇ ਹੀ ਵਾਪਸ ਚਲੇ ਗਏ।

2

ਸੁਖਬੀਰ ਵੱਲੋਂ ਅੱਜ ਦੇ ਸਮਾਗਮ ਦੇ ਨਾਲ ਹੀ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਜਾਣੀ ਸੀ। ਇਸ ਲਈ ਮੀਡੀਆ ਨੂੰ ਪਹਿਲਾਂ ਹੀ ਉਸ ਥਾਂ ਭੇਜ ਦਿੱਤਾ ਗਿਆ ਸੀ, ਜਿੱਥੇ ਸੁਖਬੀਰ ਨੇ ਮੀਡੀਆ ਨਾਲ ਗੱਲਬਾਤ ਕਰਨੀ ਸੀ ।ਪਰ ਸੁਖਬੀਰ ਮੀਡੀਆ ਦੇ ਸਾਹਮਣੇ ਵੀ ਨਾ ਆਏ।

3

ਇਹ ਵੀ ਚਰਚਾ ਹੈ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਨਾਲ ਸੁਖਬੀਰ ਦੀ ਕਿਸੇ ਗੱਲ਼ ਨੂੰ ਲੈ ਕੇ ਕਹੀ-ਸੁਣੀ ਹੋ ਗਈ ਸੀ।

4

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਉਸ ਵੇਲੇ ਆਪਣੇ ਹੀ ਸਮਾਗਮ ਦਾ ਬਾਈਕਾਟ ਕਰਕੇ ਚਲੇ ਗਏ, ਜਦੋਂ ਉਨ੍ਹਾਂ ਨੂੰ ਅਕਾਲੀ ਵਰਕਰਾਂ ਦੀ ਭੀੜ ਵਿੱਚ ਧੱਕੇ ਵਜੇ। ਇਹ ਹੀ ਨਹੀਂ ਭਾਰੀ ਪੁਲਿਸ ਬਲਾਂ ਦੀ ਤਾਇਨਾਤੀ ਦੇ ਬਾਵਜੂਦ ਅਕਾਲੀ ਵਰਕਰ ਉੱਥੇ ਹੀ ਇੱਕਠੇ ਹੋ ਗਏ ਜਿਸ ਥਾਂ 'ਤੇ ਸੁਖਬੀਰ ਨੇ ਉਦਘਾਟਨ ਕਰਨਾ ਸੀ।

5

ਦਰਅਸਲ ਸੁਖਬੀਰ ਬਾਦਲ ਨਵੇਂ ਬਣੇ ਨਗਰ ਨਿਗਮ ਦੇ ਦਫਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਤੋਂ ਬਾਅਦ ਸੁਖਬੀਰ ਨੇ ਅਕਾਲੀ-ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਾ ਸੀ ਪਰ ਜਿਵੇਂ ਹੀ ਸੁਖਬੀਰ ਦਫਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਹੀ ਉਨ੍ਹਾਂ ਨੂੰ ਘੇਰ ਲਿਆ। ਇੱਥੇ ਭੀੜ ਇੰਨੀ ਜ਼ਿਆਦਾ ਹੋ ਗਈ ਕੀ ਸੁਖਬੀਰ ਸਮੇਤ ਪੁਲਿਸ ਵਾਲਿਆਂ ਨੂੰ ਵੀ ਧੱਕੇ ਪਏ।

6

ਇਸ ਤੋਂ ਸੁਖਬੀਰ ਨਾਰਾਜ਼ ਹੋ ਕੇ ਉੱਥੋਂ ਚੱਲੇ ਗਏ।

7

ਫਿਲਹਾਲ ਜੋਸ਼ੀ ਨਾਲ ਬਹਿਸ ਦੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ।

  • ਹੋਮ
  • Photos
  • ਖ਼ਬਰਾਂ
  • ਅੰਮ੍ਰਿਤਸਰ 'ਚ ਸੁਖਬੀਰ ਨੂੰ ਪਏ ਧੱਕੇ, ਸਮਾਗਮ ਦਾ ਬਾਈਕਾਟ
About us | Advertisement| Privacy policy
© Copyright@2026.ABP Network Private Limited. All rights reserved.