✕
  • ਹੋਮ

ਸੁਖਬੀਰ ਬਾਦਲ ਦਾ ਸੁੱਖ ਵਿਲਾਸ ਦਾ ਚੋਣਾਂ 'ਤੇ ਸਾਇਆ

ਏਬੀਪੀ ਸਾਂਝਾ   |  25 Jan 2017 01:15 PM (IST)
1

ਚੋਣ ਕਮਿਸ਼ਨ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਗਜ਼ਰੀ ਹੋਟਲ ਸੁਖਵਿਲਾਸ ‘ਤੇ ਸਰਕਾਰ ਨੂੰ ਝਟਕਾ ਦਿੱਤਾ ਹੈ।

2

ਕਮਿਸ਼ਨ ਹੋਟਲ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਚੋਣ ਕਮਿਸ਼ਨ ਨੇ ਇਸ ਬਾਰੇ 24 ਘੰਟਿਆਂ ਅੰਦਰ ਰਿਪੋਰਟ ਮੰਗ ਲਈ ਹੈ।

3

ਇਸ ਕੰਪਨੀ ਦੇ ਜ਼ਿਆਦਾ ਸ਼ੇਅਰ ਉਪ ਮੁੱਖ ਮੰਤਰੀ ਸੁਖਬੀਰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਨ।

4

ਇਹ ਹੋਟਲ ਓਬਰਾਏ ਗਰੁੱਪ ਵੱਲੋਂ ਚਲਾਇਆ ਜਾਵੇਗਾ ਜਦੋਂਕਿ ਇਸ ਦੀ ਮਾਲਕ ਮੈਟਰੋ ਈਕੋ ਗਰੀਨ ਰਿਜ਼ੋਰਟਸ ਕੰਪਨੀ ਹੈ।

5

ਹੋਟਲ ਦੇ ਨੁਮਾਇੰਦੇ ਅਨੁਸਾਰ ਪ੍ਰੀਮੀਅਰ ਰੂਮ ਦਾ ਕਿਰਾਇਆ 35000 ਰੁਪਏ ਹੈ ਤੇ ਕੋਹਨੂਰ ਵਿਲਾ ਦਾ ਕਿਰਾਇਆ ਪੰਜ ਲੱਖ ਰੁਪਏ ਪ੍ਰਤੀ ਰਾਤ ਦਾ ਹੈ। ਇਸ ਤੋਂ ਇਲਾਵਾ ਟੈਕਸ ਵੱਖਰੇ ਹਨ।

6

ਹੋਟਲ ਦੇ ਕਮਰਿਆਂ ਦਾ ਇੱਕ ਦਿਨ ਦਾ ਕਿਰਾਇਆ ਪੰਜ ਲੱਖ ਤੋਂ ਲੈ ਕੇ 35 ਹਜ਼ਾਰ ਰੁਪਏ ਹੈ।

7

ਹੋਟਲ ਦਾ ਡਿਜ਼ਾਈਨ ਇਸ ਦੀ ਖ਼ਾਸੀਅਤ ਹੈ। ਮੁਗ਼ਲ ਤੇ ਰਾਜਪੂਤ ਆਰਟੀਟੈਕ ਨਾਲ ਤਿਆਰ ਕੀਤਾ ਗਿਆ ਹੋਟਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ।

8

ਇਸ ਰਿਜ਼ੋਰਟਸ ਵਿੱਚ ਕੋਹੇਨੂਰ ਵਿਲਾ, ਲਗਜ਼ਰੀ ਵਿਲਾ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਫ਼ਾਰੈਸਟ ਟੈਂਟ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਟੈਂਟ ਤੇ ਪ੍ਰੀਮੀਅਰ ਰੂਮ ਹਨ। ਹੋਟਲ ਵਿੱਚ ਵਿਲਾਜ਼ ਤੋਂ ਇਲਾਵਾ 60 ਕਮਰੇ ਹਨ।

9

ਓਬਰਾਏ ਸੁੱਖ ਵਿਲਾ ਰਿਜ਼ੋਰਟਸ ਤੇ ਸਪਾਅ ਤਮਾਮ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ।

10

ਓਬਰਾਏ ਗਰੁੱਪ ਅਨੁਸਾਰ ਹੋਟਲ ਦੀ ਸੁਵਿਧਾਵਾਂ ਦੇ ਹਿਸਾਬ ਨਾਲ ਇਹ ਇਸ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਹੋਟਲ ਹੈ।

11

ਚੰਡੀਗੜ੍ਹ ਮੁੱਲਾਂਪੁਰ-ਸਿੱਧਵਾਂ ਸੜਕ ਉੱਤੇ ਬਣੇ ਇਸ ਸੱਤ ਸਿਤਾਰਾ ਹੋਟਲ ਦਾ ਮਾਲਕ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ।

12

ਪਿੰਡ ਸੀਸਵਾਂ ਦੇ ਜੰਗਲ ਦੇ ਨੇੜੇ ਇਹ ਹੋਟਲ 12,000 ਸੂਕਐਰ ਫੁੱਟ ਵਿੱਚ ਬਣਿਆ ਗਿਆ ਹੈ।

13

ਮੁਹਾਲੀ ਜ਼ਿਲ੍ਹੇ ਦੇ ਪਿੰਡ ਪੱਲਣਪੁਰ ਵਿੱਚ ‘ਓਬਰਾਏ ਸੁਖਵਿਲਾ ਰਿਜ਼ੋਰਟਸ ਤੇ ਸਪਾਅ ਸ਼ੁਰੂ ਕੀਤਾ ਹੈ।

14

ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ ਇੱਕ ਦਿਨ ਪਹਿਲਾਂ ਇਸ ਸੜਕ ਲਈ 3 ਜਨਵਰੀ ਨੂੰ ਜ਼ਮੀਨ ਗ੍ਰਹਿਣ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

  • ਹੋਮ
  • Photos
  • ਖ਼ਬਰਾਂ
  • ਸੁਖਬੀਰ ਬਾਦਲ ਦਾ ਸੁੱਖ ਵਿਲਾਸ ਦਾ ਚੋਣਾਂ 'ਤੇ ਸਾਇਆ
About us | Advertisement| Privacy policy
© Copyright@2026.ABP Network Private Limited. All rights reserved.