ਤਿਆਰ ਹੋ ਜਾਵੋ ਭਾਰਤ 'ਚ ਨੀਲਾ ਚੰਦ ਦੇਖਣ ਲਈ...
ਭਾਰਤੀ ਸਮੇਂ ਅਨੁਸਾਰ ਗ੍ਰਹਿਣ ਸ਼ਾਮ 5:18 ਮਿੰਟ ਦੇ ਆਸ-ਪਾਸ ਸ਼ੁਰੂ ਹੋਵੇਗਾ। ਗ੍ਰਹਿਣ ਸ਼ਾਮ 6:21 ਤੱਕ ਚੱਲੇਗਾ। ਇਸ ਮਗਰੋਂ ਕੁੱਲ ਗ੍ਰਹਿਣ ਹੌਲੀ-ਹੌਲੀ ਸਮਾਪਤ ਹੁੰਦਾ ਜਾਵੇਗਾ ਤੇ ਚੰਦਰਮਾ ਹੌਲੀ-ਹੌਲੀ ਧਰਤੀ ਦੀ ਛਾਂ ਤੋਂ ਬਾਹਰ ਆਉਂਦਾ ਜਾਵੇਗਾ। ਅੰਸ਼ਿਕ ਗ੍ਰਹਿਣ ਵੀ ਕਰੀਬ ਰਾਤ 8:41 ਵਜੇ ਸਮਾਪਤ ਹੋ ਜਾਵੇਗਾ। ਇਸ ਗ੍ਰਹਿਣ ਦੀ ਅਵਧੀ ਲਗਪਗ 1 ਘੰਟੇ ਤੇ 16 ਮਿੰਟ ਤੱਕ ਹੋ ਸਕਦਾ।
ਇਸ ਤੋਂ ਪਹਿਲਾਂ ਤਿੰਨ ਦਸੰਬਰ, 2017 ਤੇ ਇੱਕ ਜਨਵਰੀ, 2018 ਨੂੰ ਕਾਫ਼ੀ ਨਜ਼ਦੀਕ ਤੋਂ ਨੀਲਾ ਚੰਨ ਦੇਖਿਆ ਗਿਆ ਸੀ। ਸੁਪਰ ਮੂਨ ਦੀ ਝਲਕ ਦੀ ਇਸ ਤਿੱਕੜੀ ਵਿੱਚ ਇਹ ਇਸ ਸਾਲ ਦਾ ਆਖ਼ਰੀ ਮੌਕਾ ਹੈ। ਇਸ ਤੋਂ ਪਹਿਲਾਂ ਏਸ਼ੀਆ ਵਿੱਚ ਪਿਛਲੀ ਵਾਰ 30 ਦਸੰਬਰ, 1982 ਵਿੱਚ ਇਹ ਨੀਲਾ ਚੰਨ ਦੇਖਿਆ ਗਿਆ ਸੀ।
ਨਵੀਂ ਦਿੱਲੀ: ਜੇਕਰ ਤੁਸੀਂ ਪਹਿਲੀ ਵਾਰ ਨੀਲਾ ਚੰਨ (blue moon) ਦਾ ਦੀਦਾਰ ਨਹੀਂ ਕਰ ਸਕੇ ਤਾਂ ਤੁਹਾਨੂੰ ਇੱਕ ਮੌਕਾ ਹੋਰ ਮਿਲਣ ਜਾ ਰਿਹਾ ਹੈ। ਜੀ ਹਾਂ, ਤੁਸੀਂ ਆਖ਼ਰੀ ਵਾਰ 31 ਜਨਵਰੀ ਨੂੰ ਨੀਲਾ ਚੰਨ ਦੇਖ ਸਕਦੇ ਹੋ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਮੁਤਾਬਕ ਇਸ ਮਹੀਨੇ ਦੇ ਆਖ਼ਰ ਵਿੱਚ ਇੱਕ ਵਾਰ ਫਿਰ ਨੀਲਾ ਚੰਨ ਦਿੱਸੇਗਾ।