ਸਲਮਾਨ ਖਾਨ ਨੂੰ ਪੰਜ ਵੱਡੇ ਝਟਕੇ

ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਬਹੁਤ ਵੱਡੀ ਸੁਪਰ ਹਿੱਟ ਸਾਬਤ ਹੋਣ ਜਾ ਰਹੀ ਹੈ। 'ਸੁਲਤਾਨ' ਤੋਂ ਪਹਿਲਾਂ ਆਈ ਸਲਮਾਨ ਦੀ ਫਿਲਮ 'ਬਜਰੰਗੀ ਭਾਈਜਾਨ' ਵੀ ਵੱਡੀ ਹਿੱਟ ਫਿਲਮ ਰਹੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਲਮਾਨ ਦੀਆਂ ਪੰਜ ਅਜਿਹੀਆਂ ਫਿਲਮਾਂ ਬਾਰੇ ਜੋ ਸਭ ਤੋਂ ਵੱਡੀਆਂ ਫਲਾਪ ਰਹੀਆਂ ਹਨ।

ਸਲਮਾਨ ਦੀ ਫਿਲਮ 'ਮੈਂ ਔਰ ਮਿਸ ਖੰਨਾ' 2009 ਵਿੱਚ ਆਈ ਸੀ। ਸਲਮਾਨ ਦੀ ਇਹ ਫਿਲਮ ਵੀ ਬਹੁਤ ਵੱਡੀ ਫਲਾਪ ਰਹੀ ਸੀ। ਇਸ ਫਿਲਮ ਨੂੰ ਬਣਾਉਣ 'ਤੇ ਕੁੱਲ 22 ਕਰੋੜ ਦਾ ਖਰਚ ਆਇਆ ਸੀ ਪਰ ਫਿਲਮ ਨੇ ਬਾਕਸ ਆਫਿਸ 'ਤੇ ਸਿਰਫ 8 ਕਰੋੜ ਰੁਪਏ ਕਮਾਏ ਸਨ।
ਸਲਮਾਨ ਦੀ 2008 ਵਿੱਚ ਆਈ ਫਿਲਮ 'ਹੀਰੋਜ਼' ਵੀ ਇੱਕ ਵੱਡੀ ਫਲਾਪ ਸੀ। ਸਲਮਾਨ ਦੀ ਇਹ ਫਿਲਮ ਇਸ ਫਿਲਮ ਨੇ ਸਿਰਫ 13.25 ਕਰੋੜ ਰੁਪਏ ਹੀ ਕਮਾਏ ਸਨ।
ਸਲਮਾਨ ਖਾਨ ਦੀ ਫਿਲਮ 'ਲੰਡਨ ਡਰੀਮਜ਼' ਵੀ ਇੱਕ ਵੱਡੀ ਫਲਾਪ ਫਿਲਮ ਸੀ। ਇਸ ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਅਜੈ ਦੇਵਗਨ ਤੇ ਅਸੀਨ ਵਰਗੇ ਵੱਡੇ ਸਿਤਾਰੇ ਸਨ। ਫਿਰ ਵੀ ਇਹ ਫਿਲਮ ਇੱਕ ਵੱਡੀ ਫਲਾਪ ਸਾਬਤ ਹੋਈ ਸੀ। ਇੱਕ ਹਾਈ ਬਜਟ ਫਿਲਮ ਹੋਣ ਦੇ ਬਾਵਜੂਦ ਇਸ ਫਿਲਮ ਨੇ ਸਿਰਫ 26 ਕਰੋੜ ਦੀ ਕਮਾਈ ਕੀਤੀ ਸੀ।
'Marigold' ਫਿਲਮ ਨੇ ਤਾਂ ਸਲਮਾਨ ਦੀਆਂ ਫਲਾਪ ਫਿਲਮਾਂ ਦੇ ਰਿਕਾਰਡ ਹੀ ਤੋੜ ਦਿੱਤੇ ਸਨ। ਇਸ ਫਿਲਮ ਨੇ ਸਿਰਫ 1 ਕਰੋੜ ਕਮਾਏ ਸਨ।
2008 ਵਿੱਚ ਆਈ ਭਾਈਜਾਨ ਦੀ ਫਿਲਮ 'ਯੁਵਰਾਜ' ਇੱਕ ਬਹੁਤ ਵੱਡੀ ਫਲਾਪ ਸਾਬਤ ਹੋਈ। ਇਸ ਫਿਲਮ ਨੂੰ ਬਣਾਉਣ ਵਿੱਚ ਕੁੱਲ 50 ਕਰੋੜ ਦਾ ਖਰਚਾ ਆਇਆ ਸੀ ਪਰ ਫਿਲਮ ਨੇ ਸਿਰਫ 17 ਕਰੋੜ ਦੀ ਕਮਾਈ ਕੀਤੀ ਸੀ।