ਅਧੂਰੇ ਬਣੇ ਕਾਲਜ ਦਾ ਉਦਘਾਟਨ ਕਰ ਗਏ ਰੇਲ ਮੰਤਰੀ

ਗੁਰਦਾਸਪੁਰ ਦੇ ਕਸਬੇ ਘੋਸਨ ਵਿੱਚ ਭਗਤ ਨਾਮਦੇਵ ਦੀ ਯਾਦ ਵਿੱਚ ਬਣਾਈ ਗਏ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ।
ਖਾਸ ਗੱਲ ਇਹ ਹੈ ਕਿ ਕੇਂਦਰੀ ਮੰਤਰੀ ਨੇ ਰੈਲੀ ਦੇ ਸਟੇਜ ਤੋਂ ਹੀ ਕਾਲਜ ਦਾ ਉਦਘਾਟਨ ਕੀਤਾ ਅਤੇ ਵਾਪਿਸ ਪਰਤ ਗਏ। ਪਰ ਜਦੋਂ ਏ.ਬੀ.ਪੀ. ਸਾਂਝਾ ਨੇ ਉਦਘਾਟਨ ਤੋਂ ਬਾਅਦ ਕਾਲੇਜ ਦਾ ਦੌਰਾ ਕੀਤਾ ਤਾਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ।ਅਗਲੀ ਸਲਾਇਡ ਵਿੱਚ ਦੇਖੋ ਸੱਚ...
ਹਾਲੇ ਤੱਕ ਇੱਕ ਬਿਲਡਿੰਗ ਹੀ ਬਣੀ ਹੈ। ਉਹ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹੈ।
ਸੱਚ ਇਹ ਹੈ ਕਿ ਕਾਲਜ ਦੀ ਇਮਾਰਤ ਦਾ ਕੰਮ ਹਾਲੇ ਪੂਰਾ ਹੀ ਨਹੀਂ ਹੋਇਆ ਹੈ। ਮੰਤਰੀ ਸਾਹਿਬ ਰੈਲੀ ਦੇ ਸਟੇਜ ਉੱਤੋਂ ਹੀ ਇਸ ਅਧੂਰੇ ਕਾਲਜ ਦੀ ਘੁੰਡ ਚੁਕਾਈ ਕਰ ਤੁਰ ਗਏ।
ਪੂਰੇ ਕਾਲਜ ਵਿੱਚ ਹਾਲੇ ਕੰਮ ਚੱਲ ਰਿਹਾ ਹੈ। ਪਰ ਫਿਰ ਵੀ ਕੇਂਦਰੀ ਮੰਤਰੀ ਦਿੱਲੀ ਤੋਂ ਆ ਕੇ ਇਸ ਦਾ ਉਦਘਾਟਨ ਕਰ ਗਏ।
ਇਸ ਵਿੱਚ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਇੱਕ ਇਮਾਰਤ ਤੋਂ ਇਲਾਵਾ ਸਾਰੇ ਮੈਦਾਨ ਖ਼ਾਲੀ ਪਏ ਹਨ।
ਗੁਰਦਾਸਪੁਰ ਦੇ ਕਸਬੇ ਘੋਸਨ ਵਿੱਚ ਭਗਤ ਨਾਮਦੇਵ ਦੀ ਯਾਦ ਵਿੱਚ ਬਣਾਈ ਗਏ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ।