ਈਮੇਲ ਦਾ ਮਨੁੱਖੀ ਸਿਹਤ 'ਤੇ ਇਹ ਅਸਰ ਹੁੰਦਾ
ਜੇਕਰ ਤੁਸੀਂ ਤਣਾਅ, ਚਿੰਤਾ ਤੇ ਉਦਾਸੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਫੋਨ ਦਾ ਈਮੇਲ ਬੰਦ ਰੱਖੋ ਜਾਂ ਫਿਰ ਇਸ ਦੀ ਘੱਟ ਤੋਂ ਵਰਤੋਂ ਕਰੋ।
ਅਧਿਐਨ ਦੇ ਮੁੱਖ ਲੇਖਕ ਰਿਚਰਡ ਮੈਕਕਿਨਨ ਨੇ ਦੱਸਿਆ ਕਿ ਈਮੇਲ ਦੋਧਾਰੀ ਤਲਵਾਰ ਹੈ। ਇਹ ਸੰਚਾਰ ਦਾ ਬਹੁਮੁੱਲਾ ਤਰੀਕਾ ਹੈ ਪਰ ਇਹ ਉਦਾਸੀ, ਦਬਾਅ ਤੇ ਤਣਾਅ ਦਾ ਕਾਰਨ ਵੀ ਹੈ।
ਹਾਲਾਂਕਿ ਤੁਸੀਂ ਕਿੰਨਾ ਦਬਾਅ ਮਹਿਸੂਸ ਕਰਦੇ ਹੋ ਤੇ ਕਿੰਨਾ ਸਹਿਣ ਕਰ ਸਕਦੇ ਹੋ, ਇਹ ਤੁਹਾਡੇ ਵਿਅਕਤੀਗਤ 'ਤੇ ਨਿਰਭਰ ਕਰਦੇ ਹੈ।
ਇਸ ਤੋਂ ਇਲਾਵਾ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਈਮੇਲ ਜਾਂਚਦੇ ਵਕਤ ਰਾਤ ਤੇ ਸਵੇਰ ਦਾ ਸਮਾਂ ਵੀ ਉੱਚ ਦਬਾਅ ਤੇ ਤਣਾਅ ਦੇ ਕਾਰਨਾਂ ਨਾਲ ਜੁੜਿਆ ਹੈ।
ਤਕਰੀਬਨ ਦੋ ਹਜ਼ਾਰ ਲੋਕਾਂ 'ਤੇ ਕੀਤੇ ਗਏ ਸਰਵੇਖਣ ਵਿੱਚ ਲੰਡਨ ਫਿਊਚਰ ਵਰਕ ਸੈਂਟਰ ਨੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਲਗਾਤਾਰ ਈਮੇਲ ਪ੍ਰਾਪਤ ਹੁੰਦੇ ਹਨ, ਉਨ੍ਹਾਂ ਵਿੱਚ ਈਮੇਲ ਦੇ ਦਬਾਅ ਵਿੱਚ ਗੁਜਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਯਕੀਨਨ ਇਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਪਰਤ ਆਉਣਗੀਆਂ। ਇੱਕ ਨਵੀਂ ਖੋਜ ਮੁਤਾਬਕ ਈਮੇਲ ਸੰਚਾਰ ਦਾ ਬੇਹਤਰੀਨ ਮਾਧਿਅਮ ਹੈ ਪਰ ਇਹ ਚਿੰਤਾ ਤੇ ਤਣਾਅ ਦਾ ਸ੍ਰੋਤ ਵੀ ਹੈ।