ਤਾਜ ਮਹਿਲ 'ਤੇ ਖਤਰਾ !
ਸ਼ਨੀਵਾਰ ਤੋਂ ਤਾਜ ਉਤਸਵ ਵੀ ਸ਼ੁਰੂ ਹੋ ਰਿਹਾ ਹੈ ਅਜਿਹੇ ਵਿੱਚ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਦੇ ਇੱਥੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਟਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਕਿਉਰਿਟੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਤਾਜ ਮਹਿਲ ਸੈਲਾਨੀਆਂ ਦੇ ਲਈ ਬੰਦ ਰੱਖਿਆ ਗਿਆ।
ਤਾਜ ਮਹਿਲ ਅਤੇ ਆਸ ਪਾਸ ਦੇ ਇਲਾਕੇ ਵਿਚ ਫਲੈਗ ਮਾਰਚ ਅਤੇ ਤਲਾਸ਼ੀ ਸ਼ੁਰੂ ਹੋ ਗਈ ਹੈ। ਧਮਕੀ ਭਰਿਆ ਗਰਾਫ਼ਿਕਸ 14 ਮਾਰਚ ਨੂੰ ਸਾਈਟ 'ਤੇ ਅੱਪਲੋਡ ਕੀਤਾ ਗਿਆ ਹੈ। ਦਹਿਸ਼ਤਗਰਦਾਂ ਨੇ ਤਾਜ ਮਹਿਲ ਉੱਤੇ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ।
ਇਸ ਧਮਕੀ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਗ੍ਰਹਿ ਮੰਤਰਾਲੇ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ।
ਦਹਿਸ਼ਤਗਰਦਾਂ ਵੱਲੋਂ ਹਮਲੇ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਤਾਜ ਮਹਿਲ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਅੱਤਵਾਦੀ ਸੰਗਠਨ ਆਈ ਐੱਸ ਤੋਂ ਪ੍ਰਭਾਵਿਤ ਉਸ ਦੇ ਇੱਕ ਹਿਮਾਇਤੀ ਗਰੁੱਪ ਨੇ ਇੰਟਰਨੈੱਟ ਰਾਹੀਂ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਵੈੱਬਸਾਈਟ 'ਤੇ ਤਾਜ ਮਹਿਲ ਦੀ ਫ਼ੋਟੋ ਲਾ ਕੇ ਲਿਖਿਆ ਗਿਆ ਹੈ -ਨਿਊ ਟਾਰਗੈਟ।