'ਆਈ 20' ਤੇ 'ਬੈਲੇਨੋ' ਨੂੰ ਟੱਕਰ ਦੇਣ ਆ ਗਈ 'Altroz', ਕੀਮਤ 5.29 ਲੱਖ
ਇਸ ਦੇ ਨਾਲ ਹੀ ਦਿੱਤਾ ਗਿਆ 1.5 ਲੀਟਰ ਬੀਐਸ 6 ਡੀਜ਼ਲ ਇੰਜਨ 90 ਬੀਐਚਪੀ ਦੀ ਪਾਵਰ ਦਿੰਦਾ ਹੈ।
ਦੋਵੇਂ ਇੰਜਣ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹਨ।
ਟਾਟਾ ਮੋਟਰਜ਼ ਨੇ ਨਵੀਂ Altroz ਨੂੰ ਦੋ ਇੰਜਨ ਵਿਕਲਪਾਂ ਵਿੱਚ ਪੇਸ਼ ਕੀਤਾ ਹੈ, ਇਸ ਵਿੱਚ 1.2 ਲਿਟਰ ਦਾ ਬੀਐਸ 6 ਪੈਟਰੋਲ ਇੰਜਨ ਹੈ ਜੋ 86 ਬੀਐਚਪੀ ਦੀ ਸ਼ਕਤੀ ਦਿੰਦਾ ਹੈ।
ਇਸ ਕਾਰ 'ਚ ਐਕਸ ਜ਼ੈਡ (ਓ), ਐਕਸ ਜ਼ੈਡ, ਐਕਸ ਟੀ, ਐਕਸ ਐੱਮ ਤੇ ਐਕਸ ਈ ਵੇਰੀਐਂਟ ਮਿਲਣਗੇ।
ਫੀਚਰਸ ਦੀ ਗੱਲ ਕਰੀਏ ਤਾਂ ਨਵੀਂ Altroz'ਚ ਪੁਸ਼ ਬਟਨ ਸਟਾਰਟ/ਸਟਾਪ, ਕੀਲੈਸ ਐਂਟਰੀ, ਆਟੋ ਹੈੱਡਲੈਂਪਸ, ਪ੍ਰੋਜੈਕਟਰ ਹੈੱਡਲੈਂਪਸ, ਐਲਈਡੀ ਡੀਆਰਐਲਸ, ਸਪਲਿਟ ਸੀਟਾਂ, ਕਰੂਜ਼ ਕੰਟਰੋਲ, ਏਅਰ ਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ ਈਬੀਡੀ, ਸੀਟ ਬੈਲਟ ਚੇਤਾਵਨੀ ਤੇ ਹਾਈ ਸਪੀਡ ਅਲਰਟ ਸ਼ਾਮਲ ਹਨ।
ਜਾਣਕਾਰੀ ਲਈ, ਦੱਸ ਦੇਈਏ ਕਿ Altroz ਭਾਰਤ ਦੀ ਦੂਜੀ ਕਾਰ ਹੈ ਜਿਸ ਨੂੰ ਗਲੋਬਲ ਐਨਸੀਏਪੀ ਦੇ ਕਰੈਸ਼ ਟੈਸਟ ਵਿੱਚ 5-ਸਟਾਰ ਪ੍ਰਾਪਤ ਹੋਏ ਹਨ।
ਇਸ ਤੋਂ ਪਹਿਲਾਂ ਸਿਰਫ ਟਾਟਾ ਮੋਟਰਜ਼ NEXON ਨੂੰ 5-ਸਟਾਰ ਰੇਟਿੰਗ ਮਿਲੀ ਹੈ।
ਹਾਲ ਹੀ ਵਿੱਚ, Altroz ਨੂੰ ਗਲੋਬਲ ਨਿਉ ਕਾਰ ਅਸੈਸਮੈਂਟ ਪ੍ਰੋਗਰਾਮ (ਗਲੋਬਲ ਐਨਸੀਏਪੀ) ਕ੍ਰੈਸ਼ ਟੈਸਟ ਵਿੱਚ 5-ਸਟਾਰ ਰੇਟਿੰਗ ਪ੍ਰਾਪਤ ਹੋਈ ਹੈ।
ਪਰ ਨਵੀਂ ‘Altroz’ ਨੂੰ ਬੁੱਕ ਕਰਨ ਤੋਂ ਪਹਿਲਾਂ, ਇਸ ਨੂੰ ਇੱਕ ਵਾਰ ਟੈਸਟ ਕਰੋ।
ਇਸ ਕਾਰ ਦੀ ਐਕਸ ਸ਼ੋਅਰੂਮ ਕੀਮਤ 5.29 ਲੱਖ ਤੋਂ 9.39 ਲੱਖ ਰੁਪਏ ਹੈ। ਨਵੀਂ ‘Altroz’ ਸਿੱਧੇ ਤੌਰ 'ਤੇ ਹੁੰਡਈ ਆਈ 20, ਮਾਰੂਤੀ ਸੁਜ਼ੂਕੀ ਬੈਲੇਨੋ ਤੇ ਟੋਇਟਾ ਗਲਾਂਜ਼ਾ ਨਾਲ ਮੁਕਾਬਲਾ ਕਰੇਗੀ।
ਟਾਟਾ ਮੋਟਰਜ਼ ਨੇ ਆਪਣੀ ਪ੍ਰੀਮੀਅਮ ਹੈਚਬੈਕ ਕਾਰ ‘Altroz’ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ।
ਜੇ ਤੁਸੀਂ ਇਸ ਕਾਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਸ ਨੂੰ 21 ਹਜ਼ਾਰ ਰੁਪਏ ਵਿੱਚ ਬੁੱਕ ਕਰ ਸਕਦੇ ਹੋ।