'ਆਟੋ ਐਕਸਪੋ 2020' 'ਚ ਟਾਟਾ ਦੀ ਧਮਾਕੇਦਾਰ ਸ਼ੁਰੂਆਤ, ਪੇਸ਼ ਕੀਤੀਆਂ ਇਹ ਗੱਡੀਆਂ
ਟਾਟਾ ਗ੍ਰੇਵਿਟਾਸ ਹੈਰੀਅਰ ਦਾ ਸੰਸਕਰਣ ਹੈ। ਸੱਤ ਸੀਟਾਂ ਤੋਂ ਇਲਾਵਾ ਇਸ ਵਿੱਚ ਇੱਕ ਆਟੋਮੈਟਿਕ ਗੇਅਰ ਬਾਕਸ ਵੀ ਦਿੱਤਾ ਗਿਆ ਹੈ। ਟਾਟਾ ਗ੍ਰੇਵਿਟਸ ਦਮਦਾਰ BS6 2.0 ਡੀਜ਼ਲ ਇੰਜਨ ਨਾਲ ਲੈਸ ਹੈ।
ਇਸ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਹ ਆਮ ਹੈਰੀਅਰ ਨਾਲੋਂ ਮਹਿੰਗੀ ਹੋਏਗੀ, ਪਰ ਇਸ ਵਿੱਚ ਕਈ ਵਿਸ਼ੇਸ਼ਤਾਵਾਂ ਵੀ ਵੇਖਣ ਨੂੰ ਮਿਲਣਗੀਆਂ।
ਨਵੀਂ ਟਾਟਾ ਹੈਰੀਅਰ ਡਿਓਲ ਟੋਨ ਲੁੱਕ ਵਾਲੀ ਹੈ, ਸਭ ਤੋਂ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ ਇਸ ਵਿੱਚ 6 ਸਪੀਡ ਆਟੋਮੈਟਿਕ ਗੇਅਰ ਤੇ 170 Bhp ਡੀਜ਼ਲ ਇੰਜਣ ਹੈ।
ਆਕਾਰ ਵਿੱਚ ਇਹ ਟਾਟਾ ਹੈਰੀਅਰ ਦੇ ਨਾਲੋਂ ਵੱਡੀ ਹੋਵੇਗੀ। ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਆਲੀਸ਼ਾਨ ਹੈ। ਇਸ ਦੇ ਨਾਲ ਹੀ ਇਸ ਵਿੱਚ ਕਈ ਸਕ੍ਰੀਨਾਂ ਵੀ ਦਿੱਤੀਆਂ ਗਈਆਂ ਹਨ।
ਜਦੋਂ ਕਿ ਪੁਰਾਣੀ ਸੀਅਰਾ ਦੇ ਸਿਰਫ ਤਿੰਨ ਦਰਵਾਜ਼ੇ ਸਨ, ਨਵਾਂ ਮਾਡਲ ਇੱਕ ਪੂਰੀ ਆਕਾਰ ਦੀ ਇਲੈਕਟ੍ਰਿਕ SUV ਹੋਵੇਗੀ।
ਟਾਟਾ ਦੀ ਸੀਅਰਾ ਇੱਕ ਮਸ਼ਹੂਰ ਨਾਮ ਹੈ। ਟਾਟਾ ਇਸ ਤਿੰਨ-ਦਰਵਾਜ਼ੇ ਦੀ SUV ਨੂੰ ਫਿਰ ਤੋਂ ਨਵੇਂ ਰੂਪ ਵਿੱਚ ਲਾਂਚ ਕਰ ਰਹੀ ਹੈ।
ਟਾਟਾ HBX ਟਾਟਾ ਦੀ ਸਭ ਤੋਂ ਛੋਟੀ ਐਸਯੂਵੀ ਹੈ ਤੇ ਮਹਿੰਦਰਾ ਦੀ KUV 100 ਦਾ ਪ੍ਰਤੀਯੋਗੀ ਮੰਨੀ ਜਾਂਦੀ ਹੈ। ਇਹ ਇੱਕ ਮਾਈਕਰੋ SUV ਹੈ ਪਰ ਇਸ ਦਾ ਡਿਜ਼ਾਈਨ ਹੈਰੀਅਰ ਵਰਗਾ ਹੈ। ਇਸ ਵਿੱਚ ਵੱਡੇ ਪਹੀਏ ਹਨ ਤੇ ਨਾਲ ਹੀ ਐਸਯੂਵੀ ਵਰਗੇ ਪ੍ਰੋਪੇਸ਼ਨ ਵੀ ਦਿੱਤੇ ਗਏ ਹਨ। ਇਸ ਦਾ ਇੰਟੀਰੀਅਰ ਜ਼ਿਆਦਾ ਪ੍ਰਭਾਵਤ ਨਹੀਂ ਕਰਦਾ ਪਰ ਇਹ ਟਾਟਾ ਦੀ ਅਲਟ੍ਰੋਜ਼ ਨਾਲ ਮੇਲ ਖਾਂਦਾ ਹੈ।
ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਅੱਜ ਆਟੋ ਐਕਸਪੋ 2020 ਸ਼ੁਰੂ ਹੋ ਰਿਹਾ ਹੈ। ਵਿਸ਼ਵ ਦੀਆਂ ਸਾਰੀਆਂ ਆਟੋ ਕੰਪਨੀਆਂ ਇਸ ਵਿਸ਼ਵ ਪੱਧਰੀ ਆਟੋ ਐਕਸਪੋ 2020 ਵਿੱਚ ਸ਼ਾਮਲ ਹੋ ਰਹੀਆਂ ਹਨ। ਟਾਟਾ ਮੋਟਰਜ਼ ਨੇ ਇਸ ਸ਼ੋਅ ਦੇ ਪਹਿਲੇ ਦਿਨ ਚਾਰ SUV ਪੇਸ਼ ਕਰ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਇਹ ਆਟੋ ਸ਼ੋਅ 7 ਤੋਂ 12 ਫਰਵਰੀ ਤੱਕ ਜਨਤਾ ਲਈ ਖੁੱਲ੍ਹਾ ਰਹੇਗਾ।