ਟਾਟਾ ਨੈਕਸਨ ਦਾ ਕ੍ਰੇਜ਼ ਐਡੀਸ਼ਨ ਲਾਂਚ, ਜਾਣੋ ਕੀਮਤ ਤੇ ਖ਼ਾਸ ਗੱਲਾਂ
ਨੈਕਸਨ ਕ੍ਰੇਜ਼ ਐਡੀਸ਼ਨ ਦੇ ਇੰਜਨ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ 'ਚ ਰੈਗੂਲਰ ਮਾਡਲ ਵਾਲਾ 1.2 ਲੀਟਰ ਰੇਵੋਟ੍ਰੋਨ ਪੈਟਰੋਲ ਤੇ 1.5 ਲੀਟਰ ਰੇਵੋਟਾਰਕ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇੰਜਣ ਨਾਲ 6-ਸਪੀਡ ਮੈਨੁਅਲ ਤੇ ਏਐਮਟੀ ਗੀਅਰਬਾਕਸ ਦਾ ਵਿਕਲਪ ਰੱਖਿਆ ਗਿਆ ਹੈ।
ਟਾਟਾ ਮੋਟਰਜ਼ ਨੇ ਨੈਕਸਨ ਐਸਯੂਵੀ ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦਾ ਨਾਂ ਨੈਕਸਨ ਕ੍ਰੇਜ਼ (ਮੈਨੂਅਲ) ਤੇ ਕ੍ਰੇਜ਼ ਪਲੱਸ (ਏਐਮਟੀ) ਰੱਖਿਆ ਹੈ। ਇਹ ਦੋਵੇਂ ਸਪੈਸ਼ਲ ਐਡੀਸ਼ਨ ਨੈਕਸਨ ਦੇ ਇੱਕ ਲੱਖ ਯੂਨਿਟ ਵਿਕਣ ਮੌਕੇ ਉੱਤੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ ਕ੍ਰਮਵਾਰ 7.57 ਲੱਖ ਰੁਪਏ ਤੇ 8.17 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਰੱਖੀ ਗਈ ਹੈ।
ਕ੍ਰੇਜ ਐਡੀਸ਼ਨ ਦੇ ਕੈਬਿਨ ਨੂੰ ਵੀ ਪ੍ਰੀਮੀਅਮ ਟੱਚ ਦਿੱਤਾ ਗਿਆ ਹੈ। ਇਸ ਦੇ ਲਈ ਕੰਪਨੀ ਨੇ ਸੀਟਾਂ 'ਤੇ ਟੈਂਗਰੀਨ ਕਲਰ ਹਾਈਲਾਈਟਰ ਨਾਲ ਕੰਟ੍ਰਾਸਟ ਸਿਲਾਈ ਦੀ ਵਰਤੋਂ ਕੀਤੀ ਹੈ। ਏਸੀ ਵੈਂਟ ਦੇ ਚਾਰੇ ਪਾਸੇ ਵੀ ਟੈਂਗਰੀਨ ਰੰਗ ਦਾ ਹਾਈਲਾਈਟਰ ਦਿੱਤੇ ਗਏ ਹਨ। ਦਰਵਾਜ਼ੇ ਤੇ ਸਟੀਅਰਿੰਗ ਵ੍ਹੀਲ 'ਤੇ ਪਿਆਨੋ ਬਲੈਕ ਫਿਨਿਸ਼ ਦਿੱਤੀ ਗਈ ਹੈ।
ਇਸ ਲਈ ਕੰਪਨੀ ਨੇ ਕਾਰ ਦੀ ਬਾਡੀ ਨੂੰ ਕਾਲੇ ਤੇ ਛੱਤ ਨੂੰ ਸਿਲਵਰ ਰੰਗ ਦਿੱਤਾ ਹੈ। ਇਸ ਦੀ ਗਰਿੱਲ, ਓਆਰਵੀਐਮ ਤੇ ਵ੍ਹੀਲ 'ਤੇ ਟੈਂਗਰੀਨ ਰੰਗ ਦੇ ਹਾਈਲਾਈਟਰ ਦੀ ਵਰਤੋਂ ਕੀਤੀ ਗਈ ਹੈ, ਜੋ ਇਸ ਨੂੰ ਮੌਜੂਦਾ ਮਾਡਲ ਤੋਂ ਵੱਖਰਾ ਤੇ ਹੋਰ ਪ੍ਰੀਮੀਅਮ ਬਣਾਉਂਦੇ ਹਨ। ਕਾਰ ਦੀ ਡਿੱਗੀ 'ਤੇ ਕ੍ਰੇਜ਼ ਬੈਜਿੰਗ ਦਿੱਤੀ ਗਈ ਹੈ।
ਟਾਟਾ ਨੈਕਸਨ ਦੇ ਕ੍ਰੇਜ਼ ਐਡੀਸ਼ਨ ਨੂੰ ਮੌਜੂਦਾ ਮਾਡਲ ਤੇ ਤੋਂ ਵੱਖਰਾ ਤੇ ਪ੍ਰੀਮੀਅਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਕੰਪਨੀ ਨੇ ਇਸ ਵਿੱਚ ਕੁਝ ਕਾਸਮੈਟਿਕ ਬਦਲਾਅ ਕੀਤੇ ਹਨ। ਕ੍ਰੇਜ਼ ਐਡੀਸ਼ਨ ਵਿੱਚ ਇੱਕ ਡਿਊਲ-ਟੋਨ ਐਕਟੀਰੀਅਰ ਕਲਰ ਵਿਕਲਪ ਸ਼ਾਮਲ ਕੀਤਾ ਗਿਆ ਹੈ।