ਅਪਡੇਟ ਹੋ ਰਹੀ ਟਾਟਾ ਟਿਆਗੋ ਤੇ ਟਿਗਾਰ ਜੇਟੀਪੀ, ਮਿਲਣਗੇ ਹੋਰ ਵੀ ਜ਼ਬਰਦਸਤ ਫੀਚਰਜ਼
ਸੇਫਟੀ ਫੀਚਰ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਡਿਊਲ ਫਰੰਟ ਏਅਰਬੈਗ, ਏਬੀਐਸ, ਈਬੀਡੀ, ਸੈਂਸਰ ਨਾਲ ਰੀਅਰ ਪਾਰਕਿੰਗ ਕੈਮਰਾ, ਫਾਲੋ-ਮੀ-ਹੈਂਡਲੈਂਪ, ਫਰੰਟ ਫਾਗਲੈਂਪ ਤੇ ਕਾਰਨਰ ਸਟੇਬਿਲਿਟੀ ਕੰਟਰੋਲ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ 8-ਸਪੀਕਰ ਸਾਊਂਡ ਸਿਸਟਮ ਦੀ ਸਹੂਲਤ ਹੈ। ਦੋਵਾਂ ਕਾਰਾਂ ਦੇ ਸਾਰੇ ਵਰਸ਼ਨਾਂ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ ਦਾ ਫੀਚਰ ਮਿਲੇਗਾ।
ਕਾਰ ਦੇ ਇੰਟੀਰੀਅਰ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਐਂਡ੍ਰੌਇਡ ਆਟੋ ਤੇ ਐਪਲ ਕਾਰਪਲੇ ਕੁਨੈਕਟੀਵਿਟੀ ਨਾਲ ਲੈਸ 7.0 ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਦੋਵਾਂ ਕਾਰਾਂ ਦੇ ਐਕਸਟੀਰੀਅਰ ਵਿੱਚ ਪਾਵਰ ਫੋਲਡਿੰਗ ਆਊਟਸਾਈਡ ਰੀਅਰਵਿਊ ਮਿਰਰ ਦਾ ਫੀਚਰ ਦਿੱਤਾ ਗਿਆ ਹੈ। ਪ੍ਰੋਜੈਕਟਰ ਹੈਂਡਲੈਂਪ ਤੇ 15 ਇੰਚ ਆਇਲ ਵ੍ਹੀਲ ਦੇ ਡਿਜ਼ਾਈਨ ਨੂੰ ਬਦਲਿਆ ਨਹੀਂ ਗਿਆ।
ਟਾਟਾ ਦੀਆਂ ਦੋ ਪਰਫਾਰਮੈਂਸ ਬੇਸਡ ਕਾਰਾਂ ਟਿਆਗੋ ਤੇ ਟਿਗਾਰ ਜੇਟੀਪੀ ਵਿੱਚ ਵੱਡੇ ਫੀਚਰ ਅਪਡੇਟ ਹੋਣ ਵਾਲੇ ਹਨ। ਦੋਵਾਂ ਕਾਰਾਂ ਵਿੱਚ ਫੀਚਰ ਅਪਡੇਟ ਬਾਅਦ ਕੀਮਤਾਂ ਵਿੱਚ ਵੀ ਇਜ਼ਾਫਾ ਹੋ ਜਾਏਗਾ। ਟਾਟਾ ਟਿਆਗੋ ਤੇ ਟਿਗਾਰ ਦੀ ਜੇਟੀਪੀ ਦੀ ਮੌਜੂਦਾ ਕੀਮਤ ਕ੍ਰਮਵਾਰ 6.39 ਲੱਖ ਤੇ 7.49 ਲੱਖ ਰੁਪਏ ਹੈ।