Tata ਛੇਤੀ ਲਿਆਏਗਾ ਇਲੈਕਟ੍ਰਿਕ SUV
ਟਿਗੋਰ ਈਵੀ ਵਿੱਚ 16.2 ਕਿਲੋਵਾਟ ਆਵਰ ਦੀ ਬੈਟਰੀ ਮਿਲਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਛੇਤੀ ਹੀ ਇਸ ਦਾ ਬੈਟਰੀ ਪੈਕ ਅਪਡੇਟ ਕਰੇਗੀ ਤਾਂ ਜੋ ਇਸ ਨੂੰ ਇੱਕ ਵਾਰ ਚਾਰਜ ਕਰਨ 'ਤੇ ਵੱਧ ਦੂਰੀ ਤਕ ਲਿਜਾਇਆ ਜਾ ਸਕੇ।
ਮੌਜੂਦ ਸਮੇਂ ਵਿੱਚ ਟਾਟਾ ਕੋਲ ਸਿਰਫ ਟਿਗੋਰ ਈਵੀ ਹੀ ਇਲੈਕਟ੍ਰਿਕ ਕਾਰ ਉਪਲਬਧ ਹੈ। ਹਾਲਾਂਕਿ, ਇਸ ਨੂੰ ਸਿਰਫ ਵਪਾਰਕ ਵਰਤੋਂ ਲਈ ਹੀ ਵਰਤਿਆ ਜਾ ਸਕਦਾ ਹੈ। ਕੰਪਨੀ ਛੇਤੀ ਹੀ ਇਸ ਨੂੰ ਨਿੱਜੀ ਵਰਤੋਂ ਲਈ ਪੇਸ਼ ਕਰੇਗੀ।
ਟਾਟਾ ਨੇ 2019 ਦੇ ਜੇਨੇਵਾ ਮੋਟਰ ਸ਼ੋਅ ਵਿੱਚ ਅਲਟ੍ਰੋਜ਼ ਈਵੀ ਨੂੰ ਪੇਸ਼ ਕੀਤਾ ਸੀ। ਡੀਸੀ ਫਾਸਟ ਚਾਰਜਰ ਨਾਲ ਇਸ ਨੂੰ ਇੱਕ ਘੰਟੇ ਵਿੱਚ 0-80% ਤਕ ਚਾਰਜ ਕੀਤਾ ਜਾ ਸਕਦਾ ਹੈ। ਪੂਰੀ ਚਾਰਜ ਹੋਣ 'ਤੇ ਇਹ ਕਾਰ 250-300 ਕਿਲੋਮੀਟਰ ਦੀ ਰੇਂਜ ਤਕ ਜਾਣ ਦੇ ਸਮਰੱਥ ਹੈ। ਉਮੀਦ ਹੈ ਕਿ ਨੈਕਸਨ ਵਿੱਚ ਵੀ ਅਲਟ੍ਰੋਜ਼ ਵਾਲਾ ਬੈਟਰੀ ਪੈਕ ਦਿੱਤਾ ਜਾ ਸਕਦਾ ਹੈ। ਟਾਟਾ ਨੈਕਸਨ ਈਵੀ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੋਣ ਦੀ ਆਸ ਹੈ।
ਨੈਕਸਨ ਦੇ ਇਲੈਕਟ੍ਰਿਕ ਵਰਸ਼ਨ ਤੋਂ ਇਲਾਵਾ ਕੰਪਨੀ ਅਲਟ੍ਰੋਜ਼ ਈਵੀ ਨੂੰ ਵੀ ਅਗਲੇ ਸਾਲ ਤਕ ਭਾਰਤ ਵਿੱਚ ਉਤਾਰ ਸਕਦਾ ਹੈ।
ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਰੁਝਾਨ ਨੂੰ ਦੇਖਦਿਆਂ ਟਾਟਾ ਮੋਟਰਸ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ 74ਵੀਂ ਸ਼ੇਅਰਧਾਰਕਾਂ ਦੀ ਸਾਲਾਨਾ ਬੈਠਕ ਵਿੱਚ ਟਾਟਾ ਨੈਕਸਨ ਦੇ ਇਲੈਕਟ੍ਰਿਕ ਵਰਸ਼ਨ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਕਾਰ ਅਗਲੇ ਸਾਲ ਤਕ ਸੜਕਾਂ 'ਤੇ ਦੌੜਦੀ ਵਿਖਾਈ ਦੇ ਸਕਦੀ ਹੈ।