ਲਿਬਨਾਨ ਵਿੱਚ ਬ੍ਰਿਟੇਨ ਦੀ ਡਿਪਲੋਮੇਟ ਦਾ ਬਲਾਤਕਾਰ ਪਿੱਛੋਂ ਕਤਲ

ਉਸ ਨਾਲ ਬਲਾਤਕਾਰ ਦੇ ਸ਼ੱਕ ਦੀ ਜਾਂਚ ਚੱਲ ਰਹੀ ਹੈ। ਰਿਬੇਕਾ ਦੀ ਹੱਤਿਆ ਬਾਰੇ ਬ੍ਰਿਟੇਨ ਦੇ ਅਖ਼ਬਾਰਾਂ ਦੇ ਪਹਿਲੇ ਸਫ਼ੇ ਉੱਤੇ ਉਸ ਦੀ ਤਸਵੀਰ ਛਾਪੀ ਗਈ ਹੈ। ਲਿਬਨਾਨ ਵਿੱਚ ਬ੍ਰਿਟੇਨ ਦੇ ਰਾਜਦੂਤ ਹਿਊਗੋ ਸ਼ਾਰਟਰ ਨੇ ਕਿਹਾ ਕਿ ਅਸੀਂ ਹੱਤਿਆ ਦੀ ਜਾਂਚ ਵਿੱਚ ਲਿਬਨਾਨ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਪਤਾ ਲੱਗਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ, ਜਦੋਂ ਰਿਬੇਕਾ ਆਪਣੇ ਸਹਿਯੋਗੀ ਦੇ ਘਰੋਂ ਪਾਰਟੀ ਤੋਂ ਬਾਅਦ ਆਪਣੇ ਘਰ ਪਰਤ ਰਹੀ ਸੀ। ਉਸ ਦੀ ਲਾਸ਼ ਉੱਤਰੀ ਬੇਰੂਤ ਦੀ ਸੜਕ ਉੱਤੇ ਮਿਲੀ ਸੀ। ਸ਼ੁਰੂਆਤੀ ਫੋਰੈਂਸਿਕ ਰਿਪੋਰਟ ਦੇ ਮੁਤਾਬਕ ਸਥਾਨਕ ਸਮੇਂ ਮੁਤਾਬਕ ਤੜਕੇ ਚਾਰ ਵਜੇ ਉਸ ਦੀ ਮੌਤ ਹੋਈ, ਪਰ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।
ਬੈਰੂਤ- ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਬ੍ਰਿਟੇਨ ਦੀ ਅੰਬੈਸੀ ਵਿੱਚ ਤਾਇਨਾਤ ਇਕ ਮਹਿਲਾ ਡਿਪਲੋਮੇਟ ਰਿਬੇਕਾ ਡਾਈਕਸ ਦੀ ਬਲਾਤਕਾਰ ਦੇ ਬਾਅਦ ਹੱਤਿਆ ਕਰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਉਸ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ 30 ਸਾਲ ਦੀ ਰਿਬੇਕਾ ਦੀ ਲਾਸ਼ ਲਿਬਨਾਨ ਦੇ ਸੁਰੱਖਿਆ ਬਲਾਂ ਨੂੰ ਇਕ ਸੜਕ ਕੰਢੇ ਮਿਲੀ ਸੀ। ਉਹ ਜਨਵਰੀ 2017 ਤੋਂ ਬੈਰੂਤ ਵਿੱਚ ਅੰਤਰਰਾਸ਼ਟਰੀ ਵਿਕਾਸ ਵਿਭਾਗ ਲਈ ਪ੍ਰੋਗਰਾਮ ਤੇ ਪਾਲਿਸੀ ਮੈਨੇਜਰ ਦੇ ਤੌਰ ਉੱਤੇ ਕੰਮ ਕਰ ਰਹੀ ਸੀ। ਇਸ ਕੇਸ ਦੀ ਜਾਂਚ ਵਿੱਚ ਸ਼ਾਮਿਲ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਤਲ ਦਾ ਕਾਰਨ ਰਾਜਨੀਤਕ ਨਹੀਂ ਲਗਦਾ। ਰਿਬੇਕਾ ਦੀ ਹੱਤਿਆ ਨਾਲ ਬ੍ਰਿਟੇਨ ਦੀ ਸਰਕਾਰ ਹੈਰਾਨ ਰਹਿ ਗਈ ਹੈ।