ਭੁੱਖ ਹੜਤਾਲ 'ਤੇ ਕੰਪਿਊਟਰ ਅਧਿਆਪਕ
ਏਬੀਪੀ ਸਾਂਝਾ | 30 Mar 2017 06:52 PM (IST)
1
ਠੇਕਾ ਅਧਿਆਪਕਾਂ ਮੁਤਾਬਕ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਰੈਗੂਲਰ ਟੀਚਰ ਦੇ ਬਰਾਬਰ ਤਨਖਾਹ ਤੇ ਭੱਤੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਨਹੀਂ ਦਿੱਤੇ ਜਾ ਰਹੇ।
2
ਭੁੱਖ ਹੜਤਾਲ ‘ਤੇ ਬੈਠੇ ਅਧਿਆਪਕਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੇ ਦਰਜੇ ਦੀ ਤਨਖਾਹ ਦਿੱਤੀ ਜਾਵੇ। ਹੜਤਾਲ ‘ਤੇ ਬੈਠੇ ਇਹ ਟੀਚਰਜ਼ ਠੇਕਾ ਮੁਲਾਜ਼ਮ ਹਨ। ਉਹ ਪਿਛਲੇ ਦੋ ਸਾਲ ਤੋਂ ਆਪਣੇ ਇਸ ਹੱਕ ਲਈ ਸੰਘਰਸ਼ ਕਰ ਰਹੇ ਹਨ।
3
ਕੰਪਿਊਟਰ ਟੀਚਰਜ਼ ਮੁਤਾਬਕ ਇੱਕ ਕੰਮ ਇੱਕ ਤਨਖਾਹ ਤਹਿਤ ਸਾਨੂੰ ਹੱਕ ਮਿਲਣਾ ਚਾਹੀਦਾ ਹੈ।
4
ਭੁੱਖ ਹੜਤਾਲ ‘ਤੇ ਬੈਠੇ ਚੰਡੀਗੜ੍ਹ ਦੇ ਟੀਚਰਜ਼ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ।
5
ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਹੜਤਾਲ ਜਾਰੀ ਰਹੇਗੀ।
6
ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਗਰਾਊਂਡ ਵਿੱਚ ਇਨ੍ਹਾਂ ਅਧਿਆਪਕਾਂ ਵੱਲੋਂ ਧਰਨਾ ਲਾਇਆ ਗਿਆ ਹੈ।
= 6">