ਬਾਦਲਾਂ ਦੇ ਗੜ੍ਹ 'ਚ ਅਧਿਆਪਕਾਂ 'ਤੇ ਪੁਲਿਸ ਦਾ ਕਹਿਰ
ਈ.ਜੀ.ਐਸ. ਟੀਚਰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਇਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਕਹਿਣ ਤੋਂ ਬਾਅਦ ਇਨ੍ਹਾਂ ਨੇ ETT ਵੀ ਕੀਤੀ। ਬਾਵਜੂਦ ਇਸ ਦੇ ਸਰਕਾਰ ਇਨ੍ਹਾਂ ਨੂੰ ਪੱਕੇ ਨਹੀਂ ਕਰ ਰਹੀ।
ਕਾਬਲੇਗੌਰ ਹੈ ਕਿ 7 ਹਜ਼ਾਰ ਤੋਂ ਵੱਧ ਈਜੀਐਸ ਟੀਚਰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਪੁਲਿਸ ਨੇ ਸਖਤੀ ਵਰਤਦਿਆਂ ਈ.ਜੀ.ਐਸ. ਟੀਚਰਾਂ ਦਾ ਧਰਨਾ ਚੁੱਕ ਦਿੱਤਾ ਹੈ।
ਈਜੀਐਸ ਟੀਚਰਾਂ ਦਾ ਧਰਨਾ ਫਿਲਹਾਲ ਜਬਰਨ ਚੁੱਕਾ ਦਿੱਤਾ ਗਿਆ ਹੈ। ਫਿਰ ਵੀ ਪ੍ਰਦਰਸ਼ਨ ਕਰ ਰਹੇ ਅਧਿਆਪਕਾ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਦੀ ਚਿਤਾਨਵੀ ਦਿੱਤੀ ਹੈ।
ਦੂਜੇ ਪਾਸੇ ਇਲਜ਼ਾਮ ਲੱਗੇ ਹਨ ਕਿ ਪੀ.ਆਰ.ਟੀ.ਸੀ. ਮੁਲਾਜ਼ਮ ਵੀ ਪੁਲਿਸ ਵਾਲਿਆਂ ਨਾਲ ਰਲ ਕੇ ਮੇਲ ਟੀਚਰਾਂ ਨਾਲ ਖਿੱਚਧੂਹ ਕਰਨ ਲੱਗੇ।
ਪਤਾ ਲੱਗਾ ਹੈ ਕਿ ਭਾਸ਼ਣ ਦੇ ਰਹੀ ਮਹਿਲਾ ਟੀਚਰ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਈ। ਉਸ ਦਾ ਸਿਰ ਕੰਕਰੀਟ ਦੀ ਸੜਕ ਨਾਲ ਟਕਰਾ ਗਿਆ। ਸਾਥੀ ਟੀਚਰ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਲੇਡੀ ਪੁਲਿਸ ਮਹਿਲਾ ਟੀਚਰਾਂ ਨੂੰ ਜਬਰਨ ਧਰਨੇ ਤੋਂ ਉਠਾਉਣ ਲੱਗੀ।
ਧਰਨੇ ਨੂੰ ਚੁਕਾਉਣ ਲਈ ਪੀ.ਆਰ.ਟੀ.ਸੀ. ਦੇ ਮੁਲਾਜ਼ਾਮਾਂ ਨੇ ਵੀ ਪੁਲਿਸ ਦਾ ਸਾਥ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਅੱਜ ਵੀ ਧਰਨਾ ਜਾਰੀ ਜਾਰੀ ਸੀ। ਸਵੇਰੇ ਜਿਵੇਂ-ਜਿਵੇਂ ਟੀਚਰਾਂ ਦੀ ਗਿਣਤੀ ਵਧ ਰਹੀ ਸੀ, ਉਸੇ ਤਰ੍ਹਾਂ ਪੁਲਿਸ ਵਾਲਿਆਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਸੀ। ਟੀਚਰਾਂ ਨੂੰ ਸੰਘਰਸ਼ ਕਮੇਟੀ ਦੀ ਆਗੂ ਸੰਬੋਧਨ ਕਰ ਰਹੀ ਸੀ। ਇਸ ਦੌਰਾਨ ਹੀ ਪੁਲਿਸ ਨੇ ਧਰਨੇ 'ਤੇ ਹੱਲਾ ਬੋਲ ਦਿੱਤਾ।
21 ਦਸੰਬਰ ਨੂੰ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਬਾਅਦ ਟੀਚਰਾਂ ਨੇ ਬਠਿੰਡਾ ਸ਼ਹਿਰ ਦਾ ਬੱਸ ਸਟੈਂਡ ਤੇ ਮੇਨ ਚੌਕ ਜਾਮ ਕੀਤਾ ਹੋਇਆ ਸੀ। ਅੱਜ ਅਚਾਨਕ ਪੁਲਿਸ ਨੇ ਹੱਲਾ ਬੋਲ ਕੇ ਧਰਨੇ ਨੂੰ ਖਦੇੜ ਦਿੱਤਾ।