✕
  • ਹੋਮ

ਅਧਿਆਪਕਾਂ ਦੀਆਂ ਤਨਖਾਹਾਂ ਘਟਾ ਕੈਪਟਨ ਸਰਕਾਰ ਨੇ ਸਹੇੜੀ ਮੁਸੀਬਤ

ਏਬੀਪੀ ਸਾਂਝਾ   |  18 Mar 2018 04:30 PM (IST)
ਅਧਿਆਪਕਾਂ ਦੀਆਂ ਤਨਖਾਹਾਂ ਘਟਾ ਕੈਪਟਨ ਸਰਕਾਰ ਨੇ ਸਹੇੜੀ ਮੁਸੀਬਤ
1

ਆਗੂਆਂ ਨੇ ਕਿਹਾ ਕਿ 25 ਮਾਰਚ ਨੂੰ ਲੁਧਿਆਣਾ ਵਿੱਚ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਪੰਜਾਬ ਦੇ ਸਮੂਹ ਅਧਿਆਪਕ ਇੱਕ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।

2

ਐਚਆਰਡੀ ਦੀਆਂ ਹਦਾਇਤਾਂ ਵੀ ਇਹੀ ਬਿਆਨ ਕਰਦੀਆਂ ਹਨ ਪਰ ਪੰਜਾਬ ਸਰਕਾਰ ਫਿਰ ਵੀ ਇਹ ਫ਼ੈਸਲਾ ਉਨ੍ਹਾਂ 'ਤੇ ਥੋਪ ਰਹੀ ਹੈ। ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਦੀ ਖ਼ਿਲਾਫ਼ਤ ਕਰਦੇ ਹੋਏ ਤਿੱਖਾ ਵਿਰੋਧ ਕੀਤਾ।

3

ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਧਿਕਾਰ ਕਾਨੂੰਨ ਤਹਿਤ 23 ਸੈਕਸ਼ਨ ਅਧੀਨ ਕਿਧਰੇ ਵੀ ਕੱਚੇ ਅਧਿਆਪਕ ਨਹੀਂ ਰੱਖੇ ਜਾ ਸਕਦੇ।

4

ਮਾਡਲ ਆਦਰਸ਼ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਵਿੱਚ 27 ਸੀਬੀਐਸਈ ਮਾਡਲ ਆਦਰਸ਼ ਸਕੂਲ ਹਨ ਪਰ ਸਰਕਾਰ ਦੇ ਇਸ ਫੈਸਲੇ ਨਾਲ 11,000 ਵਿਦਿਆਰਥੀ ਜਿੱਥੇ ਪ੍ਰਭਾਵਿਤ ਹੋਣਗੇ, ਉੱਥੇ ਹੀ 367 ਅਧਿਆਪਕਾਂ ਦਾ ਭਵਿੱਖ ਵੀ ਹਨੇਰੇ ਵਿੱਚ ਹੈ।

5

ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਤਨਖ਼ਾਹ ਇੱਕਦਮ ਘਟਾ ਕੇ ਚੌਥਾ ਹਿੱਸਾ ਕਰਨ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਲੜਕੀਆਂ ਦੇ ਰਿਸ਼ਤੇ ਵੀ ਟੁੱਟ ਗਏ ਹਨ।

6

ਇਨ੍ਹਾਂ ਅਧਿਆਪਕਾਂ ਨੂੰ ਇਸ ਵੇਲੇ 42 ਹਜ਼ਾਰ ਤੋਂ ਵੱਧ ਤਨਖਾਹ ਮਿਲਦੀ ਪਰ ਸਰਕਾਰ ਸਿਰਫ 11,000 ਰੁਪਏ ਵਿੱਚ ਤਿੰਨ ਸਾਲ ਨੌਕਰੀ ਕਰਨ ਲਈ ਮਜਬੂਰ ਕਰ ਰਹੀ ਹੈ।

7

ਅੱਜ ਬਠਿੰਡਾ ਵਿੱਚ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਮਾਡਲ ਆਦਰਸ਼ ਸਕੂਲਾਂ ਦੇ ਸਮੂਹ ਅਧਿਆਪਕਾਂ ਵੱਲੋਂ ਚਿਤਾਵਨੀ ਰੈਲੀ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਮਹਿਲਾ ਤੇ ਪੁਰਸ਼ ਅਧਿਆਪਕਾਂ ਨੇ ਸ਼ਿਰਕਤ ਕੀਤੀ।

8

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਤਕਰੀਬਨ 15,600 ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾ ਕੇ ਚੌਥਾ ਹਿੱਸਾ ਕਰਨ ਦੇ ਫੈਸਲੇ ਖਿਲਾਫ ਅਧਿਆਪਕਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਅਧਿਆਪਕਾਂ ਦੀਆਂ ਤਨਖਾਹਾਂ ਘਟਾ ਕੈਪਟਨ ਸਰਕਾਰ ਨੇ ਸਹੇੜੀ ਮੁਸੀਬਤ
About us | Advertisement| Privacy policy
© Copyright@2026.ABP Network Private Limited. All rights reserved.