ਟ੍ਰੇਨ 'ਚ ਜਹਾਜ਼ ਦਾ ਅਹਿਸਾਸ, ਤੇਜ਼ਸ ਅਧੁਨਿਕ ਸਹੂਲਤਾਂ ਨਾਲ ਲੈਸ
ਅਹਿਮਦਾਬਾਦ ਅਤੇ ਮੁੰਬਈ ਸੈਂਟਰਲ ਵਿਚਾਲੇ ਤੇਜਸ ਐਕਸਪ੍ਰੈਸ ਹਫਤੇ ਵਿੱਚ ਛੇ ਦਿਨ ਚੱਲੇਗੀ (ਵੀਰਵਾਰ ਨੂੰ ਛੱਡ ਕੇ) ਨਿਯਮਤ ਸੇਵਾ 19 ਜਨਵਰੀ, 2020 ਤੋਂ ਸ਼ੁਰੂ ਹੋਵੇਗੀ।ਟ੍ਰੇਨ ਦੋਵੇਂ ਦਿਸ਼ਾਵਾਂ ਵਿੱਚ ਨਡੀਆਡ, ਵਡੋਦਰਾ, ਭਾਰੂਚ, ਸੂਰਤ, ਵਾਪੀ ਅਤੇ ਬੋਰੀਵਾਲੀ ਸਟੇਸ਼ਨਾਂ 'ਤੇ ਰੁਕੇਗੀ।
ਟ੍ਰੇਨ ਨੰ. 82902 ਅਹਿਮਦਾਬਾਦ - ਮੁੰਬਈ ਸੈਂਟਰਲ ਤੇਜਸ ਐਕਸਪ੍ਰੈਸ ਸਵੇਰੇ 06.40 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਦੁਪਹਿਰ 01.10 ਵਜੇ ਮੁੰਬਈ ਸੈਂਟਰਲ ਪਹੁੰਚੇਗੀ।
ਤੇਜਸ ਟ੍ਰੇਨ, ਹੁਣ ਰੇਲ ਵਿੱਚ ਜਹਾਜ਼ ਦਾ ਅਹਿਸਾਸ ਹੋਵੇਗਾ, ਕਿਉਂਕਿ ਤੇਜਸ ਟ੍ਰੇਨ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਦੌੜਨ ਲਈ ਤਿਆਰ ਹੈ। ਨਵੀਂਆਂ ਅਤੇ ਅਧੁਨਿਕ ਸਹੂਲਤਾਂ ਨਾਲ ਲੈਸ ਦੇਸ਼ ਦੀ ਦੂਜੀ ਕਾਰਪੋਰੇਟ ਰੇਲ ਗੱਡੀ ਤੇਜਸ ਨੂੰ ਅੱਜ ਗੁਜਰਾਤ ਦੇ ਅਹਿਮਦਾਬਾਦ ਤੋਂ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਮੁੱਖ ਮੰਤਰੀ ਵਿਜੇ ਰੁਪਾਨੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਵੇਖੋ ਤੇਜਸ ਦੀਆਂ ਸ਼ਾਨਦਾਰ ਤਸਵੀਰਾਂ
ਅਹਿਮਦਾਬਾਦ-ਮੁੰਬਈ ਸੈਂਟਰਲ ਤੇਜਸ ਐਕਸਪ੍ਰੈਸ ਵਿੱਚ ਆਨ-ਬੋਰਡ ਸਰਵਿਸ ਸਟਾਫ ਦੁਆਰਾ ਭੋਜਨ ਪਰੋਸਿਆ ਜਾਵੇਗਾ। ਟ੍ਰੇਨ ਵਿੱਚ ਚਾਹ ਅਤੇ ਕਾਫੀ ਵਿਕਰੇਤਾ ਮਸ਼ੀਨਾਂ ਉਪਲਬਧ ਹੋਣਗੀਆਂ। ਯਾਤਰੀਆਂ ਨੂੰ ਪਾਣੀ ਦੀ ਮੰਗ 'ਤੇ ਆਰਓ ਮਸ਼ੀਨਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਤੇਜਸ ਐਕਸਪ੍ਰੈਸ ਵਿੱਚ ਅਤਿ ਆਧੁਨਿਕ ਸਹੂਲਤਾਂ, ਨਿੱਜੀ ਪੜ੍ਹਨ ਦੀਆਂ ਲਾਈਟਾਂ, ਏਸੀ ਕੋਚ, ਮੋਬਾਈਲ ਚਾਰਜਿੰਗ ਪੁਆਇੰਟ, ਸੀਸੀਟੀਵੀ ਕੈਮਰੇ, ਬਾਇਓ-ਟਾਇਲਟ, ਐਲਈਡੀ ਟੀਵੀ, ਆਟੋਮੈਟਿਕ ਦਰਵਾਜ਼ੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸ਼ਾਮਲ ਹਨ।
ਟ੍ਰੇਨ ਦੀ ਹਰ ਸੀਟ ਦੇ ਪਿਛਲੇ ਪਾਸੇ ਐਲਈਡੀ ਸਕਰੀਨ ਦੇ ਨਾਲ Wifi ਦੀ ਸਹੂਲਤ ਵੀ ਹੈ।ਟ੍ਰੇਨ ਵਿੱਚ ਏਸੀ ਐਕਜ਼ੀਕੁਟਿਵ ਚੇਅਰ ਕਾਰ ਕਲਾਸ ਅਤੇ ਏਸੀ ਚੇਅਰ ਕਾਰ ਕੋਚ ਹੋਣਗੇ।
ਇਸ ਦੀ ਸਕੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਚਾਲਕਾਂ ਦੇ ਰਵਾਇਤੀ ਪਹਿਰਾਵੇ ਦੇ ਨਾਲ-ਨਾਲ ਅਤਿ ਆਧੁਨਿਕ ਸਹੂਲਤਾਂ ਦੇ ਨਾਲ, ਨਵੀਂ ਤੇਜਸ ਐਕਸਪ੍ਰੈਸ, ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਜੋ ਯਾਤਰੀਆਂ ਦੇ ਵਧੀਆ ਆਰਾਮ ਲਈ ਆਧੁਨਿਕੀਕਰਣ ਨਾਲ ਮਿਲਾਇਆ ਗਿਆ ਹੈ।
ਤੇਜਸ ਟ੍ਰੇਨ ਦੇਸ਼ ਦੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਅਲਟ੍ਰਾ ਮੋਡਰਨ ਪ੍ਰਾਇਵੇਟ ਟ੍ਰੇਨ ਹੈ।ਨਵੀਂ ਤੇਜਸ ਐਕਸਪ੍ਰੈਸ, ਭਾਰਤੀ ਸੰਸਕ੍ਰਿਤੀ ਅਤੇ ਆਧੁਨਿਕਤਾ ਦਾ ਰੂਪ ਹੈ ਜੋ ਯਾਤਰੀਆਂ ਦੀਆਂ ਸਹੂਲਤਾਂ ਨੂੰ ਵਧਾਏਗੀ।