ਲਾਲੂ ਦੇ ਬੇਟੇ ਦਾ ਐਸ਼ਵਰਿਆ ਨਾਲ ਵਿਆਹ, ਕਈ ਲੀਡਰ ਪਹੁੰਚੇ

ਜੈਮਾਲਾ ਹੋਣ ਤੋਂ ਬਾਅਦ ਦੋਵੇਂ ਤੇਜਪ੍ਰਤਾਪ ਤੇ ਐਸ਼ਵਰਿਆ ਨੇ ਵਿਆਹ 'ਚ ਸ਼ਰੀਕ ਹੋਣ ਆਏ ਮਹਿਮਾਨਾਂ ਤੋਂ ਆਸ਼ੀਰਵਾਦ ਲਿਆ।
ਜੈਮਾਲਾ ਹੁੰਦਿਆ ਹੀ ਸਭ ਤੋਂ ਪਹਿਲਾਂ ਐਸ਼ਵਰਿਆ ਨੇ ਤੇਜਪ੍ਰਤਾਪ ਦੇ ਗਲੇ 'ਚ ਮਾਲਾ ਪਹਿਨਾ ਦਿੱਤੀ
ਜੈਮਾਲਾ ਤੋਂ ਪਹਿਲਾਂ ਸਟੇਜ 'ਤੇ ਤੇਜਪ੍ਰਤਾਪ ਤੇ ਐਸ਼ਵਰਿਆ ਇਕ ਦੂਜੇ ਦੇ ਨਾਲ ਮਸਤੀ ਕਰਦੇ ਵੀ ਨਜ਼ਰ ਆਏ।
ਜੈਮਾਲਾ ਦੇ ਸਮੇਂ ਲਾਲੂ ਦੇ ਪੁੱਤਰ ਤੇਜਪ੍ਰਤਾਪ ਐਸ਼ਵਰਿਆ ਦੇ ਨਾਲ ਸਟੇਜ 'ਤੇ ਨਜ਼ਰ ਆਏ।
ਨਿਤਿਸ਼ ਕੁਮਾਰ ਲਾਲੂ ਯਾਦਵ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਨਾਲ ਵੀ ਸਟੇਜ 'ਤੇ ਨਜ਼ਰ ਆਏ।
ਨਿਤਿਸ਼ ਕੁਮਾਰ ਦੇ ਨਾਲ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵੀ ਸਟੇਜ 'ਤੇ ਦਿਖਾਈ ਦਿੱਤੇ।
ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਦੇ ਪੂਰੇ ਪਰਿਵਾਰ ਦੇ ਨਾਲ ਸਟੇਜ ਸਾਂਝੀ ਕੀਤੀ ਤੇ ਤਸਵਾਰਾਂ ਵੀ ਖਿਚਵਾਈਆਂ।
ਸਟੇਜ ਤੇ ਲਾਲੂ ਯਾਦਵ ਤੇ ਨਿਤਿਸ਼ ਕੁਮਾਰ ਨੇ ਇੱਕ-ਦੂਜੇ ਨਾਲ ਕਾਫੀ ਸਮਾਂ ਗੱਲਬਾਤ ਵੀ ਕੀਤੀ।
ਵਿਆਹ 'ਚ ਸ਼ਾਮਲ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ।
ਜੈਮਾਲਾ ਤੋਂ ਪਹਿਲਾਂ ਲਾਲੂ ਯਾਦਵ ਤੇ ਨਿਤਿਸ਼ ਕੁਮਾਰ ਸਟੇਜ ਤੇ ਇੱਕ-ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆਏ।
ਤੇਜ ਪ੍ਰਤਾਪ ਯਾਦਵ ਦੇ ਵਿਆਹ 'ਚ ਸ਼ਰੀਕ ਹੋਣ ਲਈ ਤਿੰਨ ਦਿਨ ਦੀ ਪੈਰੋਲ ਤੇ ਆਏ ਲਾਲੂ ਪ੍ਰਸਾਦ ਯਾਦਵ ਨੂੰ 6 ਹਫਤੇ ਦੀ ਅੰਤ੍ਰਿਮ ਜ਼ਮਾਨਤ ਵੀ ਮਿਲ ਗਈ ਹੈ।
ਤੇਜ ਪ੍ਰਤਾਪ ਦਾ ਵਿਆਹ, ਸਾਬਕਾ ਮੁੱਖ ਮੰਤਰੀ ਦਰੋਗਾ ਪ੍ਰਸਾਦ ਦੀ ਪੋਤੀ ਤੇ ਸਾਬਕਾ ਮੰਤਰੀ ਚੰਦਰਿਕਾ ਰਾਏ ਦੀ ਧੀ ਐਸ਼ਵਰਿਆ ਨਾਲ ਹੋਇਆ।
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਦਾ ਵਿਆਹ ਕੱਲ੍ਹ ਹੋ ਗਿਆ ਹੈ।