✕
  • ਹੋਮ

ਕੈਨੇਡਾ ਆਰਜ਼ੀ ਵਿਦੇਸ਼ੀ ਕਾਮਿਆਂ 'ਤੇ ਮਿਹਰਬਾਨ

ਏਬੀਪੀ ਸਾਂਝਾ   |  26 Feb 2018 03:28 PM (IST)
1

ਜਸਟ ਹਾਓ ਟੈਂਪਰੇਰੀ ਆਰ ਟੈਂਪਰੇਰੀ ਫ਼ੌਰਨ ਵਰਕਜ਼ 'ਚ 18 ਤੋਂ 64 ਸਾਲ ਤੱਕ ਦੀ ਉਮਰ ਦੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ 1990 ਤੋਂ 2009 ਦਰਮਿਆਨ ਵਰਕ ਪਰਮਿਟ ਮਿਲੇ ਸਨ। 1996 'ਚ ਕੈਨੇਡਾ 'ਚ ਮੌਜੂਦ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਸਿਰਫ਼ 52 ਹਜ਼ਾਰ ਦਰਜ ਕੀਤੀ ਗਈ ਸੀ, ਜੋ 2015 'ਚ 3 ਲੱਖ ਦਾ ਅੰਕੜਾ ਪਾਰ ਕਰ ਗਈ ਸੀ।

2

ਪਰ ਲਿਬਰਲ ਸਰਕਾਰ ਨੇ 2016 ਦੇ ਆਖ਼ਰ 'ਚ 4 ਅੰਦਰ -4 ਬਾਹਰ ਵਾਲਾ ਕਾਨੂੰਨ ਖ਼ਤਮ ਕਰ ਦਿੱਤਾ ਸੀ।

3

ਕੈਨੇਡਾ ਦੀ ਤਤਕਾਲੀ ਕੰਜ਼ਰਵੇਟਿਵ ਸਰਕਾਰ ਨੇ ਅਪ੍ਰੈਲ 2011 'ਚ '4 ਅੰਦਰ -4 ਬਾਹਰ' ਵਾਲਾ ਕਾਨੂੰਨ ਲਾਗੂ ਕੀਤਾ ਸੀ ਜੋ ਘੱਟ ਹੁਨਰ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਚਾਰ ਸਾਲ ਤੋਂ ਬਾਅਦ ਮੁੜ ਵਰਕ ਪਰਮਿਟ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ।

4

ਕਾਨੂੰਨ ਮੁਤਾਬਕ 4 ਸਾਲ ਮੁਕੰਮਲ ਹੋਣ 'ਤੇ ਕਾਮਿਆਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪੈਂਦਾ ਸੀ ਤੇ ਮੁੜ ਕੈਨੇਡਾ ਆਉਣ ਲਈ 4 ਸਾਲ ਦੀ ਉਡੀਕ ਕਰਨੀ ਪੈਂਦੀ ਸੀ

5

ਰਿਪੋਰਟ ਮੁਤਾਬਕ ਜ਼ਿਆਦਾ ਹੁਨਰਮੰਦ ਕਾਮਿਆਂ ਨੂੰ ਪੀਆਰ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਦਕਿ ਘੱਟ ਹੁਨਰਮੰਦ ਕਾਮੇ ਇਸ ਮਾਮਲੇ 'ਚ ਪਛੜ ਜਾਂਦੇ ਹਨ।

6

ਆਰਜ਼ੀ ਵਿਦੇਸ਼ੀ ਕਾਮਿਆਂ ਦੀ ਪੀਆਰ ਤੱਕ ਪਹੁੰਚ ਸਥਾਪਤ ਹੋਣ ਪਿੱਛੇ ਨਵੀਆਂ ਯੋਜਨਾਵਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

7

ਟੋਰਾਂਟੋ: ਕੈਨੇਡਾ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪੀਆਰ ਮਿਲਣ ਦੀ ਦਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਟੈਟਿਸਟਿਕਸ ਕੈਨੇਡੀ ਦੀ ਤਾਜ਼ਾ ਰਿਪੋਰਟ 'ਚ ਇਹ ਖ਼ੁਲਾਸਾ ਹੋਇਆ ਹੈ। ਇਹ ਆਰਜ਼ੀ ਕਾਮੇ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।

8

ਕੁੱਲ 13 ਲੱਖ ਕਾਮਿਆਂ ਨੇ ਵਰਕ ਪਰਮਿਟ ਹਾਸਲ ਕੀਤੇ ਪਰ ਸ਼ੁਰੂਆਤ 'ਚ ਜ਼ਿਆਦਾਤਰ ਕਾਮੇ ਦੋ ਸਾਲ ਦੇ ਅੰਦਰ ਕੈਨੇਡਾ ਛੱਡ ਕੇ ਚਲੇ ਗਏ ਜਦਕਿ ਪਿਛਲੇ ਕੁਝ ਸਾਲਾਂ ਦੌਰਾਨ ਕਾਮਿਆਂ 'ਚ ਡਟੇ ਰਹਿਣ ਦੀ ਭਾਵਨਾ ਵੇਖੀ ਗਈ।

  • ਹੋਮ
  • Photos
  • ਖ਼ਬਰਾਂ
  • ਕੈਨੇਡਾ ਆਰਜ਼ੀ ਵਿਦੇਸ਼ੀ ਕਾਮਿਆਂ 'ਤੇ ਮਿਹਰਬਾਨ
About us | Advertisement| Privacy policy
© Copyright@2026.ABP Network Private Limited. All rights reserved.