✕
  • ਹੋਮ

ਹਾਰ ਤੋਂ ਬਾਅਦ ਭਾਵੁਕ ਪੇਸ ਦਾ ਜਵਾਬ

ਏਬੀਪੀ ਸਾਂਝਾ   |  07 Aug 2016 04:31 PM (IST)
ਹਾਰ ਤੋਂ ਬਾਅਦ ਭਾਵੁਕ ਪੇਸ ਦਾ ਜਵਾਬ

ਟੈਨਿਸ 'ਚ ਓਲੰਪਿਕਸ ਦੇ ਪਹਿਲੇ ਹੀ ਦਿਨ ਭਾਰਤ ਨੂੰ ਦੋ ਵੱਡੇ ਝਟਕੇ ਲੱਗੇ। ਪਹਿਲੇ ਦਿਨ ਦੇ ਮੁਕਾਬਲਿਆਂ ਦੌਰਾਨ ਪੇਸ, ਬੋਪੰਨਾ ਅਤੇ ਸਾਨੀਆ ਵਰਗੇ ਦਿੱਗਜਾਂ ਨੇ ਦੇਸ਼ ਨੂੰ ਨਿਰਾਸ਼ ਕੀਤਾ। ਪੇਸ-ਬੋਪੰਨਾ ਦੀ ਜੋੜੀ ਪਹਿਲੇ ਦੌਰ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪੋਲੈਂਡ ਦੇ ਮਾਰਸਿਲੇ ਮੈਟਕੌਸਕੀ ਅਤੇ ਲੁਕਾਸ ਕੂਬੌਟ ਦੀ ਜੋੜੀ ਤੋਂ ਭਾਰਤੀ ਦਿੱਗਜ ਹਾਰ ਗਏ। ਪੇਸ-ਬੋਪੰਨਾ ਦੀ ਜੋੜੀ 4-6, 6-7 ਨਾਲ ਮੈਚ ਗਵਾ ਬੈਠੀ।

1

ਇਸ ਹਾਰ ਤੋਂ ਬਾਅਦ ਲੀਐਂਡਰ ਪੇਸ ਕਾਫੀ ਭਾਵੁਕ ਹੋ ਗਏ। ਜਦ ਪੇਸ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਓਹ ਸੌਫਟ ਟਾਰਗੈਟ ਬਣ ਗਏ ਹਨ। ਅਤੇ ਮੀਡੀਆ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਪੇਸ ਨੇ ਕਿਹਾ ਕਿ ਲੋਕ ਨਹੀਂ ਸਮਝਦੇ ਕਿ 18 ਗ੍ਰੈਂਡ ਸਲੈਮ ਜਿੱਤਣਾ ਕਿੰਨਾ ਮੁਸ਼ਕਿਲ ਹੁੰਦਾ ਹੈ।

2

ਟੈਨਿਸ 'ਚ ਓਲੰਪਿਕਸ ਦੇ ਪਹਿਲੇ ਹੀ ਦਿਨ ਭਾਰਤ ਨੂੰ ਦੋ ਵੱਡੇ ਝਟਕੇ ਲੱਗੇ। ਪਹਿਲੇ ਦਿਨ ਦੇ ਮੁਕਾਬਲਿਆਂ ਦੌਰਾਨ ਪੇਸ, ਬੋਪੰਨਾ ਅਤੇ ਸਾਨੀਆ ਵਰਗੇ ਦਿੱਗਜਾਂ ਨੇ ਦੇਸ਼ ਨੂੰ ਨਿਰਾਸ਼ ਕੀਤਾ। ਪੇਸ-ਬੋਪੰਨਾ ਦੀ ਜੋੜੀ ਪਹਿਲੇ ਦੌਰ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪੋਲੈਂਡ ਦੇ ਮਾਰਸਿਲੇ ਮੈਟਕੌਸਕੀ ਅਤੇ ਲੁਕਾਸ ਕੂਬੌਟ ਦੀ ਜੋੜੀ ਤੋਂ ਭਾਰਤੀ ਦਿੱਗਜ ਹਾਰ ਗਏ। ਪੇਸ-ਬੋਪੰਨਾ ਦੀ ਜੋੜੀ 4-6, 6-7 ਨਾਲ ਮੈਚ ਗਵਾ ਬੈਠੀ।

3

4

ਪੇਸ ਨੇ ਇਹ ਵੀ ਕਿਹਾ ਕਿ ਲੋਕ ਇਹ ਵੀ ਨਹੀਂ ਸਮਝਦੇ ਕਿ ਲਗਾਤਾਰ 7 ਓਲੰਪਿਕਸ ਖੇਡਣਾ ਕਿੰਨਾ ਮੁਸ਼ਕਿਲ ਹੁੰਦਾ ਹੈ। ਪੇਸ ਨੇ ਭਾਵੁਕ ਅੰਦਾਜ਼ 'ਚ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਤਾਂ ਬਣਾ ਸਕਦਾ ਹੈ ਪਰ ਉਨ੍ਹਾਂ ਦਾ ਟੀਚਾ ਮਿਹਨਤ ਕਰਦੇ ਰਹਿਣ ਦਾ ਹੈ ਅਤੇ ਇਸ 'ਚ ਓਹ ਪਿੱਛੇ ਨਹੀਂ ਹਟਣਗੇ।

5

ਪੇਸ ਦੇ ਰੀਓ ਪਹੁੰਚਦੇ ਹੀ ਉਨ੍ਹਾਂ ਖਿਲਾਫ ਖਬਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਪਹਿਲਾਂ ਪੇਸ ਦੇ ਓਲੰਪਿਕ ਵਿਲੇਜ 'ਚ ਨਾ ਰੁਕਣ ਦੀਆਂ ਖਬਰਾਂ ਆਈਆਂ ਅਤੇ ਫਿਰ ਉਨ੍ਹਾਂ ਦੀ ਪੇਸ਼ ਕੀਤੀ ਸਫਾਈ ਚਰਚਾ 'ਚ ਰਹੀ। ਪਰ ਇਸ ਸਭ ਵਿਚਾਲੇ ਪੇਸ ਆਪਣਾ ਪਹਿਲਾ ਮੈਚ ਹਾਰ ਕਰ ਓਲੰਪਿਕਸ ਤੋਂ ਬਾਹਰ ਹੋ ਗਏ।

6

ਲੀਐਂਡਰ ਪੇਸ ਨੇ ਐਟਲਾਂਟਾ ਓਲੰਪਿਕਸ 1996 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। 20 ਸਾਲ ਬਾਅਦ ਇਸ ਵਾਰ ਵੀ ਪੇਸ ਤੋਂ ਤਗਮੇ ਦੀ ਆਸ ਸੀ, ਪਰ ਪੇਸ ਉਮੀਦਾਂ 'ਤੇ ਖਰੇ ਉਤਰਨ 'ਚ ਨਾਕਾਮ ਰਹੇ।

  • ਹੋਮ
  • Photos
  • ਖ਼ਬਰਾਂ
  • ਹਾਰ ਤੋਂ ਬਾਅਦ ਭਾਵੁਕ ਪੇਸ ਦਾ ਜਵਾਬ
About us | Advertisement| Privacy policy
© Copyright@2026.ABP Network Private Limited. All rights reserved.