✕
  • ਹੋਮ

ਹੰਦਵਾੜਾ 'ਚ ਦਹਿਸ਼ਤਗਰਦਾਂ ਦੀ ਨਾਪਾਕ ਹਰਕਤ

ਏਬੀਪੀ ਸਾਂਝਾ   |  06 Oct 2016 11:50 AM (IST)
1

ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਬਲਾਂ ਨੇ ਅੱਜ ਹੰਦਵਾੜਾ ਵਿੱਚ 3 ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

2

ਇਹਨਾਂ ਅੱਤਵਾਦੀਆਂ ਨੇ ਅੱਜ ਸਵੇਰੇ 6 ਵਜੇ ਜੰਮੂ ਕਸ਼ਮੀਰ ਦੇ ਲੰਗੇਟ ‘ਚ ਰਾਸ਼ਟਰੀ ਰਾਈਫਲਜ਼ ਕੈਂਪ ‘ਤੇ ਫਾਇਰਿੰਗ ਕੀਤੀ ਸੀ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਫੌਜੀ ਕੈਂਪ ‘ਤੇ ਹਮਲੇ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

3

ਫੌਜ ਦੇ ਅਧਿਕਾਰੀਆਂ ਨੇ ਵੀ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ।

4

ਜਾਣਕਾਰੀ ਮੁਤਾਬਕ ਹੋਰ ਵੀ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋ ਸਕਦੇ ਹਨ। ਇਸ ਦੇ ਲਈ ਅਜੇ ਵੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

5

ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਖਿਲਾਫ ਫੌਜ ਦੀ ਇਹ ਇੱਕ ਵੱਡੀ ਕਾਮਯਾਬੀ ਹੈ।

  • ਹੋਮ
  • Photos
  • ਖ਼ਬਰਾਂ
  • ਹੰਦਵਾੜਾ 'ਚ ਦਹਿਸ਼ਤਗਰਦਾਂ ਦੀ ਨਾਪਾਕ ਹਰਕਤ
About us | Advertisement| Privacy policy
© Copyright@2025.ABP Network Private Limited. All rights reserved.