Tesla ਦੀ ਇਲੈਕਟ੍ਰੌਨਿਕ SUV, ਇੱਕ ਵਾਰੀ ਚਾਰਜ ਕਰਨ ’ਤੇ 482 ਕਿਮੀ ਦਾ ਸਫ਼ਰ
ਮਸਕ ਨੇ ਕਿਹਾ ਹੈ ਕਿ ਇਸ ਸਾਲ ਜਾਂ ਅਗਲੇ ਸਾਲ ਤਕ ਨਿਸ਼ਚਿਤ ਤੌਰ ’ਤੇ ਕੰਪਨੀ ਭਾਰਤ ਵਿੱਚ ਐਂਟਰੀ ਕਰ ਲਏਗੀ।
Download ABP Live App and Watch All Latest Videos
View In Appਟੈਸਲਾ ਦੇ ਸੀਈਓ Elon Musk ਮੁਤਾਬਕ ਜਲਦ ਹੀ ਭਾਰਤ ਦੀਆਂ ਸੜਕਾਂ ’ਤੇ ਵੀ ਟੈਸਲਾ ਦੀਆਂ ਇਲੈਕਟ੍ਰੌਨਿਕ ਕਾਰਾਂ ਦੌੜਦੀਆਂ ਨਜ਼ਰ ਆਉਣਗੀਆਂ।
ਇਸ ਐਸਯੂਵੀ ਦੇ ਲਾਂਗ ਰੇਂਜ ਵਰਸ਼ਨ ਦੀ ਡਿਲਵਰੀ 2020 ਵਿੱਚ ਸ਼ੁਰੂ ਹੋਏਗੀ। ਸ਼ੁਰੂਆਤ ਵਿੱਚ ਇਹ ਅਮਰੀਕੀ ਬਾਜ਼ਾਰ ਵਿੱਚ ਉਪਲੱਬਧ ਹੋਏਗੀ।
ਇਲੈਕਟ੍ਰੌਨਿਕ SUV ਦੇ ਸਟੈਂਡਰਡ ਵਰਸ਼ਨ ਦੀ ਟਾਪ ਸਪੀਡ 164 ਕਿਮੀ/ਘੰਟਾ ਹੈ। 5.9 ਸੈਕਿੰਡਸ ਵਿੱਚ ਇਹ ਵਰਸ਼ਨ 0-96 ਕਿਮੀ/ਘੰਟਾ ਦੀ ਸਪੀਡ ਫੜ ਸਕਦਾ ਹੈ।
ਕੰਪਨੀ ਦਾ ਦਾਅਵਾ ਹੈ ਕਿ Tesla Model Y ਦੇ ਲਾਂਗ ਰੇਂਜ ਵਰਸ਼ਨ ਦੀ ਸਪੀਡ 209 ਕਿਮੀ/ਘੰਟਾ ਹੈ। ਇਹ ਵਰਸ਼ਨ ਮਹਿਜ਼ 5.5 ਸੈਕਿੰਡਸ ਵਿੱਚ 0 ਤੋਂ 96 ਕਿਮੀ/ਘੰਟਾ ਦੀ ਸਪੀਡ ਫੜ ਸਕਦਾ ਹੈ।
ਟੈਸਲਾ ਦੀ ਇਸ ਨਹੀਂ ਇਲੈਕਟ੍ਰੌਨਿਕ SUV ਵਿੱਚ 7 ਸਿਟਰ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਦੇ ਲਈ 2 ਲੱਖ ਰੁਪਏ ਹੋਰ ਦੇਣੇ ਪੈਣਗੇ।
Tesla Model Y ਦਾ ਸਟੈਂਡਰਡ ਵਰਸ਼ਨ 2021 ਵਿੱਚ ਉਪਲੱਬਧ ਹੋਏਗਾ। ਇਸ ਦੀ ਕੀਮਤ ਕਰੀਬ 26.90 ਲੱਖ ਰੁਪਏ ਹੈ। ਇਹ ਵਰਸ਼ਨ ਇੱਕ ਵਾਰ ਚਾਰਜ ਕਰਨ ’ਤੇ 230 ਮੀਲ, ਯਾਨੀ 370 ਕਿਮੀ ਦੀ ਦੂਰੀ ਤੈਅ ਕਰੇਗਾ।
Tesla Model Y ਦਾ ਲਾਂਗ ਰੇਂਜ ਵਰਸ਼ਨ ਬਾਜ਼ਾਰ ਵਿੱਚ ਪਹਿਲਾਂ ਆਏਗਾ। ਇਸ ਨੂੰ ਇੱਕ ਵਾਰ ਫੁੱਲ ਚਾਰਜ ਕਰਨ ’ਤੇ 300 ਮੀਲ ਯਾਨੀ 482 ਕਿਮੀ ਦੀ ਦੂਰੀ ਤੈਅ ਕੀਤੀ ਜਾ ਸਕਦੀ ਹੈ। ਇਸ ਦੀ ਕੀਮਤ 47 ਹਜ਼ਾਰ ਡਾਲਰ, ਯਾਨੀ ਕਰੀਬ 32.41 ਲੱਖ ਰੁਪਏ ਹੈ।
ਇਲੈਕਟ੍ਰੌਨਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਆਪਣੀ ਨਵੀਂ ਇਲੈਕਟ੍ਰੌਨਿਕ SUV ਲਾਂਚ ਕਰ ਦਿੱਤੀ ਹੈ। ਇਹ ਕੰਪੈਕਟ SUV ਮਾਡਲ 3 ਵਾਲੇ ਪਲੇਟਫਾਰਮ ’ਤੇ ਬਣਾਈ ਗਈ ਹੈ।
- - - - - - - - - Advertisement - - - - - - - - -