ਥਾਈਲੈਂਡ ਘੁੰਮਣ ਜਾ ਰਹੇ ਸੈਲਾਨੀਆਂ ਦਾ ਪਿਆਰ ਨੰਪੂ !

ਥਾਈਲੈਂਡ ‘ਚ ਹਾਥੀ ਦਾ ਇਹ ਬੱਚਾ ਹਰ ਦਿਲ ਅਜੀਜ਼ ਹੋ ਗਿਆ ਹੈ। ਦਰਅਸਲ ਨੰਪੂ ਨੂੰ ਲੋਕਾਂ ਦੇ ਗਲੇ ਲੱਗਣਾ ਬੇਹੱਦ ਪਸੰਦ ਹੈ। ਨੰਪੂ ਦਾ ਥਾਈ ‘ਚ ਮਤਲਬ ਹੈ ਝਰਨਾ। ਆਪਣੇ ਨਾਂ ਵਾਂਗ ਹੀ ਨੰਪੂ ਨੂੰ ਮਿਲਣਾ ਬੇਹੱਦ ਮਨਮੋਹਕ ਹੁੰਦਾ ਹੈ।
ਇਹ ਤੁਹਾਨੂੰ ਥਾਈਲੈਂਡ ਦੇ Chiang Mai ਦੇ ਆਸ ਪਾਸ Patara Elephant Farm ‘ਚ ਮਿਲ ਜਾਏਗਾ।
ਆਮ ਤੌਰ ‘ਤੇ ਹਾਥੀ ਦੇ ਨਵੇਂ ਜੰਮੇ ਬੱਚੇ ਦੀ ਵਜ਼ਨ 99 ਕਿੱਲੋ ਹੁੰਦਾ ਹੈ। ਇਸ ਲਿਹਾਜ਼ ਨਾਲ ਨੰਪੂ ਦਾ ਵਜ਼ਨ ਕਾਫੀ ਘੱਟ ਹੈ ਤੇ ਹਰਕਤਾਂ ਬਹੁਤ ਮਾਸੂਮ। ਜੇਕਰ ਨੰਪੂ ਨੂੰ ਗਲੇ ਲਾਉਣਾ ਹੈ ਤਾਂ ਥਾਈਲੈਂਡ ਜਾਣ ਦਾ ਸੁਨਹਿਰੀ ਮੌਕਾ ਹੈ।
ਇੰਨੀਂ ਦਿਨੀਂ ਸੈਲਾਨੀਆਂ ਨੂੰ ਇਸ ਦੇ ਗਲੇ ਲੱਗ ਕੇ ਬੇਹੱਦ ਪਿਆਰ ਤੇ ਖੁਸ਼ੀ ਮਿਲ ਰਹੀ ਹੈ। ਸੈਲਾਨੀਆਂ ਨਾਲ ਨੰਪੂ ਦੀ ਖੁਸ਼ੀ ਦਾ ਆਲਮ ਦੇਖਦਿਆਂ ਹੀ ਬਣਦਾ ਹੈ। ਫਿਲਹਾਲ ਨੰਪੂ ਦਾ ਵਜ਼ਨ ਮਹਿਜ਼ 67 ਕਿੱਲੋ ਹੈ।
ਥਾਈਲੈਂਡ ‘ਚ ਹਾਥੀ ਦਾ ਇਹ ਬੱਚਾ ਹਰ ਦਿਲ ਅਜੀਜ਼ ਹੋ ਗਿਆ ਹੈ। ਦਰਅਸਲ ਨੰਪੂ ਨੂੰ ਲੋਕਾਂ ਦੇ ਗਲੇ ਲੱਗਣਾ ਬੇਹੱਦ ਪਸੰਦ ਹੈ। ਨੰਪੂ ਦਾ ਥਾਈ ‘ਚ ਮਤਲਬ ਹੈ ਝਰਨਾ। ਆਪਣੇ ਨਾਂ ਵਾਂਗ ਹੀ ਨੰਪੂ ਨੂੰ ਮਿਲਣਾ ਬੇਹੱਦ ਮਨਮੋਹਕ ਹੁੰਦਾ ਹੈ।