ਵੇਖੋ ਮਹਿੰਦਰਾ ਦੀ ਥਾਰ ਦਾ ਨਵਾਂ ਮਾਡਲ

ਗੱਡੀ ਵਿੱਚ 37 ਇੰਚ ਮੈਕਸਿਸ ਟਾਇਰ , ਹੈਵੀ ਡਿਊਟੀ ਵਿੰਚ ਅਤੇ ਆਫਰੋਡ ਬੰਪਰ, ਪ੍ਰੋਜੈਕਟ ਹੈੱਡ ਲੈਂਪ,ਚੌਥਾ ਬੋਨਟ ਅਤੇ ਲੱਗ ਜ਼ਰੀ ਲਾਈਟ, LED ਟੇਲ ਲੈਂਪ ਅਤੇ ਬੋਨਟ ਏਅਰ ਸਕੂਪ , ਪਰੂਫ਼ ਸਪੀਕਰ ਅਤੇ ਡਬਲ ਟੋਨ ਫਿਨਿਸ਼।
ਥਾਰ ਡੇਬ੍ਰੇਕ ਐਡੀਸ਼ਨ SUV ਦੀ ਕੀਮਤ 19 ਲੱਖ (ਸਾਫ਼ਟ ਮਾਡਲ) ਅਤੇ 20 ਲੱਖ (ਹਾਰਡ ਮਾਡਲ) ਰੁਪਏ ਹੈ। ਗੱਡੀ ਦੇ ਇਸ ਮਾਡਲ ਦੀ ਦੋ ਮਹੀਨੇ ਦੀ ਵੇਟਿੰਗ ਹੈ।
ਲਾਂਚ ਤੋਂ ਬਾਅਦ ਕੰਪਨੀ ਨੇ ਪਹਿਲੀ ਗੱਡੀ ਰੀਓ ਓਲਪਿੰਕ ਵਿੱਚ ਮੈਡਲ ਜਿੱਤਣ ਵਾਲੀ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਤੋਹਫ਼ੇ ਵਿੱਚ ਦਿੱਤੀ ਹੈ।
ਮਹਿੰਦਰਾ ਐਂਡ ਮਹਿੰਦਰਾ ਨੇ ਸੂਰਤ ਵਿੱਚ ਪਿਛਲੇ ਦਿਨੀਂ ਹੋਏ ਆਟੋ ਐਕਸਪੋ ਸ਼ੋਅ ਦੌਰਾਨ ਥਾਰ ਜੀਪ ਦਾ ਨਵਾਂ ਮਾਡਲ ਥਾਰ ਡੇਬ੍ਰੇਕ ਐਡੀਸ਼ਨ SUV ਲਾਂਚ ਕਰ ਦਿੱਤਾ ਹੈ।
ਇਸ SUV ਵਿੱਚ 2.5 ਲੀਟਰ ਦਾ ਇੰਜਨ ਲੱਗਿਆ ਹੈ ਜੋ 3800rpm ਉੱਤੇ 105bhp ਪਾਵਰ ਅਤੇ 2000rpm ਉੱਤੇ 274Nm ਟਾਰਕ ਜਨਰੇਟ ਕਰਦਾ ਹੈ। ਇਸ ਪਾਵਰ ਫੁੱਲ ਆਫਰੋਡ ਗੱਡੀ ਵਿੱਚ ਪੰਜ ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ।
ਥਾਰ ਡੇਬ੍ਰੇਕ ਐਡੀਸ਼ਨ SUV ਵਿੱਚ ਕੰਪਨੀ ਨੇ ਕਾਫ਼ੀ ਕੁੱਝ ਫੇਰਬਦਲ ਕੀਤਾ ਹੈ। ਥਾਰ ਦੀ ਪਹਿਲਾਂ ਲਾਂਚ ਕੀਤੀ ਗਈ ਜੀਪ ਤੋਂ ਇਹ ਵੱਡੀ ਹੈ ਅਤੇ ਇਸ ਦੀ ਪਾਵਰ ਵਿੱਚ ਵੀ ਵਾਧਾ ਕੀਤਾ ਗਿਆ ਹੈ।