ਪਹਿਲਾ ਜੋੜਾ ਜਿਸਨੇ ਇਸ ਜਗ੍ਹਾ 'ਤੇ ਕੀਤਾ ਵਿਆਹ
ਸਿਲਵੇਸਟਰ ਕਹਿੰਦੇ ਹਨ, ''ਅੰਟਾਰਟਿਕ ਬਹੁਤ ਖ਼ੂਬਸੂਰਤ ਹੈ ਅਤੇ ਅਸੀਂ ਇੱਥੇ ਕਾਫ਼ੀ ਚੰਗੇ ਦੋਸਤ ਬਣਾਏ ਹਨ। ਵਿਆਹ ਲਈ ਇਸ ਤੋਂ ਚੰਗੀ ਥਾਂ ਕੋਈ ਹੋ ਹੀ ਨਹੀਂ ਸਕਦੀ ਸੀ।'' ਉਨ੍ਹਾਂ ਕਿਹਾ, ''ਅਸੀਂ ਹਮੇਸ਼ਾ ਤੋਂ ਚਾਹੁੰਦੇ ਸੀ ਕਿ ਸਾਡਾ ਵਿਆਹ ਛੋਟੇ ਪੱਧਰ 'ਤੇ ਹੋਵੇ ਪਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੀਰਾਨ ਥਾਵਾਂ 'ਚੋਂ ਇੱਕ ਥਾਂ ਤੇ ਵਿਆਹ ਕਰਾਂਗੇ।''
ਅੰਟਾਰਕਟਿਕਾ: ਧਰੂਵਾਂ 'ਤੇ ਕੰਮ ਕਰਨ ਵਾਲੇ ਦੋ ਗਾਈਡਜ਼ ਬ੍ਰਿਟਿਸ਼ ਆਰਕਟਿਕ ਟੈਰਿਟਰੀ (ਬੀ.ਏ.ਟੀ.) 'ਚ ਵਿਆਹ ਕਰਵਾਉਣ ਵਾਲਾ ਪਹਿਲਾ ਜੋੜਾ ਬਣ ਗਿਆ ਹੈ। ਟੀਮ ਸਿਲਵੇਸਟਰ ਅਤੇ ਜੂਲੀ ਬਾਮ ਨੇ ਅੰਟਾਰਟਿਕ ਪ੍ਰਾਇਦੀਪ ਦੇ ਪੱਛਮ 'ਚ ਐਡਿਲੈਡ ਆਇਲੈਂਡ 'ਤੇ ਸਥਿਤ ਰਾਦੇਰਾ ਰਿਸਰਚ ਸਟੇਸ਼ਨ 'ਤੇ ਵਿਆਹ ਕਰਵਾ ਲਿਆ ਹੈ।
ਲਾੜੀ ਜੂਲੀ ਬਾਮ ਦੇ ਵਿਆਹ ਦਾ ਜੋੜਾ ਸੰਤਰੀ ਰੰਗ ਦਾ ਸੀ ਜੋ ਇੱਕ ਪੁਰਾਣੇ ਟੈਂਟ ਤੋਂ ਬਣਾਇਆ ਗਿਆ ਸੀ। ਵਿਆਹ ਸਮੇਂ ਪ੍ਰੋਗਰਾਮ ਵਾਲੀ ਥਾਂ 'ਤੇ ਤਾਪਮਾਨ 0 ਤੋਂ 9 ਡਿਗਰੀ ਹੇਠਾਂ ਸੀ।
ਵਿਆਹ ਦਾ ਪ੍ਰੋਗਰਾਮ ਲੀਡਰ ਅਤੇ ਬੀ.ਏ.ਟੀ. ਦੇ ਮੈਜਿਸਟ੍ਰੇਟ ਪਾਲ ਸੈਮਵੇਜ਼ ਦੀ ਪ੍ਰਧਾਨਗੀ 'ਚ ਹੋਇਆ। ਵਿਆਹ 'ਚ ਰਿਸਟਰ ਸਟੇਸ਼ਨ ਤੋਂ 20 ਮਹਿਮਾਨ ਸ਼ਾਮਲ ਹੋਏ ਜੋ ਉਸ ਟੀਮ ਦਾ ਹਿੱਸਾ ਹਨ ਅਤੇ ਅੰਟਾਰਕਟਿਕ ਦੀ ਸਰਦੀਆਂ 'ਚ ਦੇਖਭਾਲ ਕਰਦੇ ਹਨ। ਜੂਲੀ ਅਤੇ ਟੀਮ ਦੋਵੇਂ ਅਨੁਭਵੀ ਮਾਊਂਟੇਨਰ ਹਨ ਅਤੇ ਸਾਲ 2016 'ਚ ਬ੍ਰਿਟਿਸ਼ ਅੰਟਾਰਕਟਿਕ ਸਰਵੇ 'ਚ ਕੰਮ ਕਰਨ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਸੀ।
ਲਾੜੀ ਬਾਮ ਦਾ ਕਹਿਣਾ ਹੈ, ''ਬੀਤੇ 10 ਸਾਲਾਂ ਤੋਂ ਮੈਂ ਅਤੇ ਟੀਮ ਇਕੱਠੇ ਕੰਮ ਕਰ ਰਹੇ ਹਾਂ ਅਤੇ ਦੁਨੀਆ ਭਰ 'ਚ ਘੁੰਮ ਰਹੇ ਹਾਂ ਅਤੇ ਹੁਣ ਅੰਟਾਰਕਟਿਕ 'ਚ ਵਿਆਹ ਕਰਨਾ ਕਾਫ਼ੀ ਖ਼ੂਬਸੂਰਤ ਲੱਗ ਰਿਹਾ ਹੈ।'' ਵਿਆਹ ਲਈ ਸਿਲਵੇਸਟਰ ਨੇ ਰਿਸਰਚ ਸਟੇਸ਼ਨ 'ਤੇ ਹੀ ਮਸ਼ੀਨ 'ਤੇ ਪਿੱਤਲ ਦੀ ਰਿੰਗ ਬਣਾਈ।
ਦੱਸਣਯੋਗ ਹੈ ਕਿ ਸਿਲਵੇਸਟਰ ਸ਼ੇਫੀਲਡ ਦਾ ਰਹਿਣ ਵਾਲਾ ਹੈ ਅਤੇ ਬਾਮ ਦਾ ਜਨਮ ਬਰਮਿੰਘਮ 'ਚ ਹੋਇਆ ਸੀ। ਉਹ ਫ਼ਿਲਹਾਲ ਸਟੈਫਰਡਸ਼ਰ ਦੇ ਯਾਤਸਾਲ 'ਚ ਰਹਿੰਦੀ ਹੈ। ਇਹ ਵਿਆਹ ਬੀ.ਏ.ਟੀ. ਸਰਕਾਰ 'ਚ ਰਜਿਸਟਰਡ ਹੋਇਆ ਹੈ ਅਤੇ ਬ੍ਰਿਟੇਨ 'ਚ ਵੀ ਇਹ ਜਾਇਜ਼ ਹੈ।