✕
  • ਹੋਮ

ਸੰਗੀਤ ਦੀ ਦੁਨੀਆ ਦਾ ਬਾਦਸ਼ਾਹ ਮੁਹੰਮਦ ਰਫ਼ੀ

ਏਬੀਪੀ ਸਾਂਝਾ   |  31 Jul 2017 05:34 PM (IST)
ਸੰਗੀਤ ਦੀ ਦੁਨੀਆ ਦਾ ਬਾਦਸ਼ਾਹ ਮੁਹੰਮਦ ਰਫ਼ੀ
1

ਪਿੱਠਵਰਤੀ ਗਾਇਕ ਵਜੋਂ ਸਭ ਤੋਂ ਵੱਧ ਗੀਤ ਗਾਉਣ ਦਾ ਤਾਜ ਬੇਸ਼ੱਕ ਭਾਰਤ ਦੀ ਕੋਇਲ ਦੇ ਨਾਂ ਤੋਂ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਸਿਰ ਹੈ ਪਰ ਇੱਕ ਭਾਰਤੀ ਵੱਲੋਂ ਹਿੰਦੀ ਤੋਂ ਇਲਾਵਾ ਹੋਰ ਕੁੱਲ 18 ਤੋਂ ਵੀ ਵੱਧ ਭਾਸ਼ਾਵਾਂ ਜਿਸ ਵਿੱਚ 5 ਵਿਦੇਸ਼ੀ ਭਾਸ਼ਾਵਾਂ ਵੀ ਸ਼ਾਮਲ ਹਨ, ਇਹ ਰਿਕਾਰਡ ਮੁਹੰਮਦ ਰਫ਼ੀ ਦੇ ਨਾਂ ‘ਤੇ ਹੈ।

2

ਸੰਗੀਤ ਜਗਤ ਵਿੱਚ ਆਪਣੀਆਂ ਜ਼ਿਕਰਯੋਗ ਪ੍ਰਾਪਤੀਆਂ ਕਰ ਕੇ ਮੁਹੰਮਦ ਰਫ਼ੀ ਨੂੰ 6 ਵਾਰ ਫ਼ਿਲਮ ਫ਼ੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। 1967 ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਚੇ ਸਨਮਾਨ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ।

3

ਰਫ਼ੀ ਨੂੰ ਮੁੱਕੇਬਾਜ਼ੀ ਵੇਖਣ ਦਾ ਬੜਾ ਸ਼ੌਕ ਸੀ। ਇੱਕ ਵਾਰ ਉਹ ਸ਼ਿਕਾਗੋ ਵਿੱਚ ਸਨ ਕਿ ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਮੈਚ ਹੋ ਰਿਹਾ ਸੀ। ਪ੍ਰਬੰਧਕਾਂ ਨੂੰ ਜਦ ਰਫ਼ੀ ਦੇ ਇਸ ਸ਼ੌਕ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਅਲੀ ਨਾਲ ਮੁਲਾਕਾਤ ਕਰਵਾਈ। ਰਫ਼ੀ ਨੇ ਇਸ ਮੌਕੇ ਇਹ ਯਾਦਗਾਰੀ ਤਸਵੀਰ ਵੀ ਖਿਚਵਾਈ ਸੀ।

4

ਮੁਹੰਮਦ ਰਫ਼ੀ ਦੀ ਆਵਾਜ਼ ਦਾ ਕੋਈ ਸਾਨੀ ਨਹੀਂ। ਆਪਣੀ ਬੁਲੰਦ ਆਵਾਜ਼ ਦੇ ਦਮ ‘ਤੇ ਫ਼ਿਲਮੀ ਜਗਤ ‘ਤੇ ਦੋ ਦਹਾਕਿਆਂ ਤੋ ਵੱਧ ਰਾਜ ਕਰਨ ਵਾਲਾ ਇਹ ਪੰਜਾਬੀ 31 ਜੁਲਾਈ 1980 ਨੂੰ 31 ਜੁਲਾਈ 1980 ਨੂੰ ਇਸ ਫਾਨੀ ਸੰਸਾਰ ਤੋਂ ਸਦਾ ਲਈ ਅਲਵਿਦਾ ਕਹਿ ਗਏ।

5

ਹਾਲਾਂਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਰਫ਼ੀ ਨੇ ਆਪਣੇ ਪੂਰੇ ਜੀਵਨ ਵਿੱਚ ਕਿੰਨੇ ਗੀਤ ਗਾਏ। ਉਨ੍ਹਾਂ ਦੀ ਮੌਤ ਤੋਂ ਬਾਅਦ ਕੀਤੀਆਂ ਗਈਆਂ ਖੋਜਾਂ ਵਿੱਚ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ 7,400 ਤੋਂ ਵਧੇਰੇ ਗੀਤ ਗਾਏ ਹਨ।

6

1941 ਵਿੱਚ ਰਫ਼ੀ ਨੇ ਆਪਣਾ ਗਾਇਕੀ ਦਾ ਸਫ਼ਰ ਪੰਜਾਬੀ ਫ਼ਿਲਮ ‘ਗੁਲ ਬਲੋਚ’ ਤੋਂ ਸ਼ੁਰੂ ਕੀਤਾ। 1945 ਵਿੱਚ ਉਨ੍ਹਾਂ ਆਪਣਾ ਹਿੰਦੀ ਗੀਤ ਫ਼ਿਲਮ ‘ਗਾਓਂ ਕੀ ਗੋਰੀ’ ਲਈ ਰਿਕਾਰਡ ਕਰਵਾਇਆ।

7

ਗੀਤ-ਸੰਗੀਤ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫ਼ੀ ਦੀ ਅੱਜ 37ਵੀਂ ਬਰਸੀ ਹੈ। ਰਫ਼ੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ, ਮੌਜੂਦਾ ਸਮੇਂ ਵਿੱਚ ਮਜੀਠਾ (ਅੰਮ੍ਰਿਤਸਰ) ਵਿਖੇ ਜਨਮੇ ਮੁਹੰਮਦ ਰਫ਼ੀ ਨੇ ਗਾਇਕੀ ਦੇ ਹਰ ਖੇਤਰ, ਸੋਲੋ, ਦੋਗਾਣਾ, ਗ਼ਜ਼ਲ, ਕਵਾਲੀ, ਭਜਨ ਗਾਇਨ ਵਿੱਚ ਆਪਣੀ ਪਛਾਣ ਬਣਾਈ। ਅੱਗੇ ਵੇਖੋ ਉਨ੍ਹਾਂ ਦੀ ਸ਼ਖ਼ਸੀਅਤ ਦੇ ਹੋਰ ਪੱਖ।

  • ਹੋਮ
  • Photos
  • ਖ਼ਬਰਾਂ
  • ਸੰਗੀਤ ਦੀ ਦੁਨੀਆ ਦਾ ਬਾਦਸ਼ਾਹ ਮੁਹੰਮਦ ਰਫ਼ੀ
About us | Advertisement| Privacy policy
© Copyright@2026.ABP Network Private Limited. All rights reserved.