ਮੁਲਾਜ਼ਮਾਂ ਨੂੰ ਕਿਉਂ ਨਹੀਂ ਸਰਕਾਰ 'ਤੇ ਯਕੀਨ
ਬੇਸ਼ੱਕ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਨੇੜਲੇ ਪਲਾਟਾਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ ਪਰ ਮੁਲਾਜ਼ਮ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਹਾਲਾਂਕਿ, ਕੁਝ ਸਮੇਂ ਬਾਅਦ ਜਾਮ ਤਾਂ ਖੋਲ੍ਹ ਦਿੱਤਾ ਗਿਆ ਪਰ ਥਰਮਲ ਮੁਲਾਜ਼ਮਾਂ ਤੇ ਤਕਰੀਬਨ ਵੀਹ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾ ਦਿੱਤਾ ਹੈ।
ਵੱਡੀ ਗਿਣਤੀ ਮੁਲਾਜ਼ਮਾਂ ਨੇ ਥਰਮਲ ਤੋਂ ਡੀਸੀ ਦਫ਼ਤਰ ਕੋਲ ਜਾ ਕੇ ਸੜਕ 'ਤੇ ਜਾਮ ਲਾ ਦਿੱਤਾ।
ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਦੇ ਫੈਸਲੇ ਮਗਰੋਂ ਇਹ ਮੁਲਾਜ਼ਮ ਸੜਕਾਂ ‘ਤੇ ਆ ਗਏ ਹਨ। ਨੌਕਰੀਆਂ ਜਾਣ ਦੇ ਖਦਸ਼ੇ ਕਰ ਕੇ ਇਹ ਮੁਲਾਜ਼ਮ ਨਵਾਂ ਸਾਲ ਨਹੀਂ ਮਨਾ ਰਹੇ।
ਜਿੱਥੇ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨ ਮਨਾ ਰਹੀ ਹੈ, ਉੱਥੇ ਬਠਿੰਡਾ ਥਰਮਲ ਦੇ ਮੁਲਾਜ਼ਮ ਸੜਕਾਂ 'ਤੇ ਰੋਸ ਮੁਜ਼ਾਹਰਾ ਕਰ ਰਹੇ ਹਨ।
ਥਰਮਲ ਮੁਲਾਜ਼ਮਾਂ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।